ਦੋ ਵਿੱਘੇ ਜਮੀਨੀ ਲਈ ਅਧੇੜ ਉਮਰ ਦੇ ਵਿਅਕਤੀ ਦਾ ਕਤਲ

Dhuri News

ਪੁਲਿਸ ਨੇ ਪਿਓ-ਪੁੱਤਰ ਸਮੇਤ 4 ਵਿਰੁੱਧ ਕਤਲ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ 2 ਨੂੰ ਕੀਤਾ ਗ੍ਰਿਫ਼ਤਾਰ | Murder

ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮੁਕੰਦਪੁਰ ਵਿਖੇ ਲੰਘੀ ਰਾਤ ਦੋ ਵਿੱਘੇ ਜ਼ਮੀਨ ਲਈ ਇੱਕ ਅਧੇੜ ਉਮਰ ਦੇ ਵਿਅਕਤੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲੇ ’ਚ ਪੁਲਿਸ ਨੇ ਪਿੰਡ ਦੇ ਹੀ ਪਿਓ-ਪੁੱਤਰ ਸਮੇਤ 4 ਵਿਰੁੱਧ ਮਾਮਲੇ ਦਰਜ ਕਰਕੇ ਦੋ ਨੂੰ ਗਿ੍ਰਫਤਾਰ ਕਰਦਿਆਂ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਬਜੇ ’ਚ ਲੈ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪਿੰਡ ਮੁਕੰਦਪੁਰ ਵਿਖੇ ਦੋ ਵਿਘੇ ਜ਼ਮੀਨ ਹੈ ਜੋ ਉਸ ਦੇ ਪਤੀ ਗੁਰਮੀਤ ਸਿੰਘ ਦੇ ਨਾਂਅ ਹੈ। (Murder)

ਜ਼ਮੀਨੀ ਅਤੇ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਦਾ ਪਿੰਡ ਦੇ ਹੀ ਸ਼ਿੰਗਾਰਾ ਸਿੰਘ ਨਾਲ ਕਈ ਸਾਲਾਂ ਤੋਂ ਕੋਰਟ ਕੇਸ ਚੱਲਦੇ ਹਨ। ਇਸ ਦੌਰਾਨ ਸ਼ਿੰਗਾਰਾ ਸਿੰਘ ਅਕਸਰ ਹੀ ਜ਼ਮੀਨ ਛੱਡ ਜਾਣ ਲਈ ਉਨ੍ਹਾਂ ਨੂੰ ਡਰਾਉਂਦਾ-ਧਮਕਾਉਂਦਾ ਰਹਿੰਦਾ ਹੈ। ਦਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਪਤੀ ਸਮੇਤ ਆਪਣੇ ਬੇਟੇ ਕੋਲ ਘੁੰਗਰਾਣੇ ਇਲਾਕੇ ’ਚ ਰਹਿ ਰਹੇ ਹਨ ਪਰ ਕੁੱਝ ਦਿਨਾਂ ਤੋਂ ਆਪਣੇ ਘਰ ਮੁਕੰਦਪੁਰ ਵਿਖੇ ਸਾਫ਼-ਸਫ਼ਾਈ ਕਰਨ ਵਾਸਤੇ ਆਏ ਹੋਏ ਸਨ। ਜਿੱਥੇ ਲੰਘੀ ਸੋਮਵਾਰ ਦੀ ਰਾਤ ਨੂੰ ਤਕਰੀਬਨ ਸਾਢੇ ਕੁ 8 ਵਜੇ ਸ਼ਿੰਗਾਰਾ ਸਿੰਘ ਤੇ ਉਸ ਦੇ ਪੁੱਤਰ ਲਾਡੀ ਵੱਲੋਂ ਰਾਜੂ, ਬੇਟੀ, ਜਗਪ੍ਰੀਤ ਸਿੰਘ ਨਾਲ ਮਿਲ ਕੇ ਉਨ੍ਹਾਂ ਉੱਪਰ ਹਮਲਾ ਕਰਦਿਆਂ ਉਸ ਦੇ ਪਤੀ ਦੀ ਡੰਡਿਆਂ ਤੇ ਬੇਸਬਾਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਮੌਕੇ ’ਤੇ ਫਰਾਰ ਹੋ ਗਏ।

ਕਤਲ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ

ਬੁਰੀ ਤਰ੍ਹਾਂ ਹੋਈ ਕੁੱਟਮਾਰ ਕਾਰਨ ਉਨ੍ਹਾਂ ਦੇ ਪਤੀ ਗੁਰਮੀਤ ਸਿੰਘ (52) ਦੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਦੀ ਪੁਲਿਸ ਨੇ ਪਹੁੰਚ ਕੇ ਮਿ੍ਰਤਕ ਗੁਰਮੀਤ ਸਿੰਘ ਦੀ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਅਤੇ ਦਵਿੰਦਰ ਕੌਰ ਦੇ ਬਿਆਨਾਂ ’ਤੇ ਸ਼ਿੰਗਾਰਾ ਸਿੰਘ ਤੇ ਉਸ ਦੇ ਪੁੱਤਰ ਲਾਡੀ ਸਮੇਤ ਰਾਜੂ, ਬੰਟੀ ਤੇ ਜਗਪ੍ਰੀਤ ਸਿੰਘ ਵਾਸੀਆਨ ਮੁਕੰਦਪੁਰ ਵਿਰੁੱਧ ਮਾਮਲਾ ਦਰਜ ਕਰਕੇ ਜਗਪ੍ਰੀਤ ਸਿੰਘ ਤੇ ਲਾਡੀ ਨੂੰ ਗਿ੍ਰਫਤਾਰ ਕਰ ਲਿਆ ਹੈ। ਥਾਣਾ ਮੁਖੀ ਇਸਪੈਕਟਰ ਪਰਮਦੀਪ ਸਿੰਘ ਦਾ ਰਹਿਣਾ ਹੈ ਕਿ ਪੁਲਿਸ ਨੇ ਦਵਿੰਦਰ ਕੌਰ ਦੀ ਸ਼ਿਕਾਇਤ ’ਚ ਮੁਕੰਦਪੁਰ ਦੇ ਵਸਨੀਕ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਕਰਦਿਆਂ ਮਾਮਲੇ ਵਿੱਚ ਜਗਪ੍ਰੀਤ ਸਿੰਘ ਤੇ ਲਾਡੀ ਨੂੰ ਗਿ੍ਰਫਤਾਰ ਕਰ ਲਿਆ।

ਇਹ ਵੀ ਪੜ੍ਹੋ : ‘ਖੇਡ ਵਤਨ ਪੰਜਾਬ ਦੀਆਂ’ ਦੇ ਸੀਜਨ-2 ਸਬੰਧੀ ਮਸ਼ਾਲ ਮਾਰਚ ਲੁਧਿਆਣਾ ਤੋਂ ਸ਼ੁਰੂ