ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home ਵਿਚਾਰ ਪ੍ਰੇਰਨਾ ਨਿਮਰਤਾ ਦਾ ਪਾਠ...

    ਨਿਮਰਤਾ ਦਾ ਪਾਠ

    Children Education

    ਨਿਮਰਤਾ ਦਾ ਪਾਠ

    ਗੰਗਾ ਦੇ ਕਿਨਾਰੇ ਬਣੇ ਇੱਕ ਆਸ਼ਰਮ ’ਚ ਮਹਾਂਰਿਸ਼ੀ ਮ੍ਰਿਦੁਲ ਆਪਣੇ ਸ਼ਿਸ਼ਾਂ ਨੂੰ ਸਿੱਖਿਆ ਪ੍ਰਦਾਨ ਕਰਿਆ ਕਰਦੇ ਸਨ ਉਨ੍ਹੀਂ ਦਿਨੀਂ ਉੱਥੇ ਸਿਰਫ਼ ਦੋ ਸ਼ਿਸ਼ ਅਧਿਐਨ ਕਰ ਰਹੇ ਸਨ ਦੋਵੇਂ ਕਾਫ਼ੀ ਮਿਹਨਤੀ ਸਨ ਉਹ ਗੁਰੂ ਦਾ ਬਹੁਤ ਆਦਰ ਕਰਦੇ ਸਨ ਮਹਾਂਰਿਸ਼ੀ ਉਨ੍ਹਾਂ ਪ੍ਰਤੀ ਸਮਾਨ ਰੂਪ ਨਾਲ ਸਨੇਹ ਰੱਖਦੇ ਸਨ ਆਖ਼ਰ ਉਹ ਸਮਾਂ ਵੀ ਆਇਆ ਜਦ ਦੋਵੇਂ ਆਪਣੇ-ਆਪਣੇ ਵਿਸ਼ਿਆਂ ਦੇ ਵਿਦਵਾਨ ਬਣ ਗਏ ਪਰ ਇਸ ਕਾਰਨ ਦੋਵਾਂ ’ਚ ਹੰਕਾਰ ਆ ਗਿਆ ਉਹ ਖ਼ੁਦ ਨੂੰ ਇੱਕ-ਦੂਜੇ ਨਾਲੋਂ ਸੇ੍ਰਸ਼ਠ ਸਮਝਣ ਲੱਗੇ

    ਇੱਕ ਦਿਨ ਮਹਾਂਰਿਸ਼ੀ ਇਸ਼ਨਾਨ ਕਰਨ ਪਹੁੰਚੇ ਤਾਂ ਦੇਖਿਆ ਕਿ ਅਜੇ ਆਸ਼ਰਮ ਦੀ ਸਫ਼ਾਈ ਵੀ ਨਹੀਂ ਹੋਈ ਦੋਵੇਂ ਸ਼ਿਸ਼ ਸੁੱਤੇ ਵੀ ਨਹੀਂ ਉੱਠੇ ਉਹਨਾਂ ਨੂੰ ਹੈਰਾਨੀ ਹੋਈ ਕਿਉਂਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ ਮਹਾਂਰਿਸ਼ੀ ਨੇ ਜਦ ਦੋਵਾਂ ਨੂੰ ਜਗਾ ਕੇ ਸਫ਼ਾਈ ਕਰਨ ਨੂੰ ਕਿਹਾ ਤਾਂ ਦੋਵੇਂ ਇੱਕ-ਦੂਜੇ ਨੂੰ ਸਫ਼ਾਈ ਦਾ ਹੁਕਮ ਦੇਣ ਲੱਗੇ ਇੱਕ ਬੋਲਿਆ, ‘‘ਮੈਂ ਪੂਰਨ ਵਿਦਵਾਨ ਹਾਂ ਸਫ਼ਾਈ ਕਰਨਾ ਮੇਰਾ ਕੰਮ ਨਹੀਂ ਹੈ’’ ਇਸ ’ਤੇ ਦੂਜੇ ਨੇ ਜਵਾਬ ਦਿੱਤਾ, ‘‘ਮੈਂ ਆਪਣੇ ਵਿਸ਼ੇ ਦਾ ਮਾਹਿਰ ਹਾਂ ਮੈਨੂੰ ਵੀ ਇਹ ਸਭ ਸੋਭਾ ਨਹੀਂ ਦਿੰਦਾ’’

    ਮਹਾਂਰਿਸ਼ੀ ਦੋਵਾਂ ਦੀ ਗੱਲ ਸੁਣ ਰਹੇ ਸਨ ਉਨ੍ਹਾਂ ਕਿਹਾ, ‘‘ਠੀਕ ਕਹਿ ਰਹੇ ਹੋ ਤੁਸੀਂ ਤੁਸੀਂ ਦੋਵੇਂ ਬਹੁਤ ਵੱਡੇ ਵਿਦਵਾਨ ਹੋ ਤੇ ਸ੍ਰੇਸ਼ਠ ਵੀ ਇਹ ਕੰਮ ਤੁਹਾਡੇ ਦੋਵਾਂ ਲਈ ਸਹੀ ਨਹੀਂ ਹੈ ਇਹ ਕੰਮ ਮੇਰੇ ਲਈ ਹੀ ਠੀਕ ਹੈ’’ ਉਹਨਾਂ ਝਾੜੂ ਚੁੱਕਿਆ ਤੇ ਸਫ਼ਾਈ ਕਰਨ ਲੱਗੇ ਇਹ ਦੇਖ਼ ਕੇ ਦੋਵੇਂ ਸ਼ਿਸ਼ ਮਾਰੇ ਸ਼ਰਮ ਦੇ ਪਾਣੀ-ਪਾਣੀ ਹੋ ਗਏ ਗੁਰੂ ਦੀ ਨਿਮਰਤਾ ਅੱਗੇ ਉਹਨਾਂ ਦਾ ਹੰਕਾਰ ਪਿਘਲ ਗਿਆ ਉਹਨਾਂ ’ਚੋਂ ਇੱਕ ਨੇ ਆ ਕੇ ਗੁਰੂ ਤੋਂ ਝਾੜੂ ਲੈ ਲਿਆ ਤੇ ਦੂਜਾ ਵੀ ਉਸਦੇ ਨਾਲ ਸਫ਼ਾਈ ਦੇ ਕੰਮ ’ਚ ਜੁਟ ਗਿਆ ਉਸ ਦਿਨ ਤੋਂ ਉਹਨਾਂ ਦਾ ਵਿਹਾਰ ਪੂਰੀ ਤਰ੍ਹਾਂ ਬਦਲ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ