ਮੂਸੇਵਾਲਾ ਹੱਤਿਆਕਾਂਡ ’ਚ ਇੱਕ ਨੇਤਾ ਰਡਾਰ ’ਤੇ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ

ਮੂਸੇਵਾਲਾ ਹੱਤਿਆਕਾਂਡ ’ਚ ਇੱਕ ਨੇਤਾ ਰਡਾਰ ’ਤੇ, ਕਿਸੇ ਵੇਲੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ

ਮਾਨਸਾ। ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੇ ਰਡਾਰ ’ਤੇ ਮਾਝਾ ਖੇਤਰ ਦਾ ਇੱਕ ਵੱਡਾ ਨੇਤਾ ਹੈ, ਜਿਸ ਨੂੰ ਕਿਸੇ ਵੀ ਸਮੇਂ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ ’ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ ’ਚ ਇਸ ਨੇਤਾ ਦੀ ਗਿ੍ਰਫਤਾਰੀ ਯਕੀਨੀ ਹੈ। ਮਾਮਲੇ ’ਚ ਆਗੂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਗੈਂਗਸਟਰ ਦੀਪਕ ਮੁੰਡੀ ਨੇ ਉਸ ਦਾ ਨਾਂਅ ਲਿਆ ਹੈ। ਪੁਲਿਸ ਨੇ ਇਸ ਆਗੂ ਨੂੰ ਫੜਨ ਲਈ ਟੀਮਾਂ ਤਿਆਰ ਕਰ ਦਿੱਤੀਆਂ ਹਨ। ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਮੁਲਜ਼ਮ ਬੇਸ਼ੱਕ ਗਿ੍ਰਫ਼ਤਾਰ ਕਰ ਲਏ ਗਏ ਹਨ ਪਰ ਸਾਜ਼ਿਸ਼ ਰਚਣ ਵਾਲੇ ਅਜੇ ਵੀ ਪਰਦੇ ਪਿੱਛੇ ਹਨ, ਜਿਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਪਵੇਗਾ। ਇਹ ਲੋਕ ਚਿੱਟੇ ਕੱਪੜਿਆਂ ਵਿੱਚ ਵੱਡੀਆਂ ਗੱਡੀਆਂ ਵਿੱਚ ਘੁੰਮਦੇ ਹਨ।

ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਪਹਿਲਾਂ ਹੀ ਨਾਮਜ਼ਦ

ਲੁਧਿਆਣਾ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਚੁੱਕੀ ਹੈ। ਇਸ ਨਾਲ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ। ਮਨਦੀਪ ਸਿੰਘ ਨੇ ਤੂਫਾਨ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਰਈਆ ਨੂੰ ਆਪਣੀ ਕੋਠੀ ਵਿੱਚ ਠਹਿਰਾਇਆ ਹੋਇਆ ਸੀ।

ਸੰਦੀਪ ਨੂੰ ਪੁਲਿਸ ਨੇ ਲੁਧਿਆਣਾ ਦੇ ਬੱਡੇਵਾਲ ਪੁਲ ਤੋਂ ਗਿ੍ਰਫ਼ਤਾਰ ਕੀਤਾ ਸੀ। ਸੰਦੀਪ ਬੀ.ਡੀ.ਪੀ.ਓ. ਕਤਲ ਤੋਂ ਬਾਅਦ ਮੂਸੇਵਾਲਾ ਰੂਪੋਸ਼ ਹੋ ਗਿਆ ਸੀ। ਲੁਧਿਆਣਾ ’ਚ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਸੰਦੀਪ ਨੇ ਅੰਮ੍ਰਿਤਸਰ ਦੇ ਘੋੜਿਆਂ ਦੇ ਵਪਾਰੀ ਸਤਬੀਰ ਨੂੰ 315 ਬੋਰ ਦਾ ਪਿਸਤੌਲ ਵੀ ਦਿੱਤਾ ਸੀ।

10 ਦੋਸ਼ੀ ਅਜੇ ਵੀ ਪੁਲਿਸ ਦੀ ਗਿ੍ਰਫ਼ਤ ਤੋਂ ਦੂਰ

ਮਾਮਲੇ ’ਚ 35 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ’ਚੋਂ ਹੁਣ ਤੱਕ 23 ਪੁਲਿਸ ਹਿਰਾਸਤ ’ਚ ਹਨ। ਜਦਕਿ ਦੋ ਤੋਂ ਅੰਮ੍ਰਿਤਸਰ ’ਚ ਪੁੱਛਗਿੱਛ ਕੀਤੀ ਗਈ। ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ, ਯੂਰਪ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਗੋਲਡੀ ਬਰਾੜ ਦੇ ਨਾਂ ’ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਜਲਦੀ ਹੀ ਉਸ ਨੂੰ ਵੀ ਭਾਰਤ ਲਿਆਂਦਾ ਜਾਵੇਗਾ। ਇਕ ਹੋਰ ਨੂੰ ਗਿ੍ਰਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here