Panchayat Elections: ਪੁਲਿਸ ਦਾ ਦਾਅਵਾ: ਪੰਚਾਇਤੀ ਚੋਣਾਂ ਦੌਰਾਨ ਵੰਡੀ ਜਾਣੀ ਸੀ ਗੱਡੀ ’ਚੋਂ ਫ਼ੜੀ ਗਈ ਸ਼ਰਾਬ
Panchayat Elections: ਦਾਖਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੇ ਪੁਲਿਸ ਥਾਣਾ ਦਾਖਾ ਵੱਲੋਂ ਇੱਕ ਸਕਾਰਪੀਓ ਗੱਡੀ ’ਚੋਂ ਵੱਡੀ ਮਾਤਰਾ ’ਚ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਫ਼ੜੀ ਗਈ ਸ਼ਰਾਬ ਪੰਚਾਇਤੀ ਚੋਣਾਂ ਦੌਰਾਨ ਵੰਡੀ ਜਾਣੀ ਸੀ। Punjab News
Read Also : Dry Fruits Benefits: ਸੁੱਕੇ ਮੇਵਿਆਂ ਦਾ ਕਮਾਲ : ਹੱਡੀਆਂ, ਮਾਸਪੇਸ਼ੀਆਂ ਲਈ ਹੈ ਰਾਮਬਾਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਵਰਿੰਦਰ ਸਿੰਘ ਖੋਸਾ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਨਿਰਪੱਖ ਤੇ ਪਾਰਦਰਸੀ ਤਰੀਕੇ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਣੇ ਪੰਜਾਬ ਪੁਲਿਸ ਵੀ ਪੱਬਾਂ ਭਾਰ ਹੈ। ਇਸੇ ਮਕਸਦ ਤਹਿਤ ਹੀ ਥਾਣਾ ਦਾਖਾ ਦੀ ਪੁਲਿਸ ਵੱਲੋਂ ਪਿੰਡ ਭੰਨੋਹੜ ਵਿਖੇ ਮੌਜੂਦ ਸੀ, ਜਿੱਥੇ ਮੁਖ਼ਬਰ ਖਾਸ ਦੀ ਇਤਲਾਹ ’ਤੇ ਇੱਕ ਸਕਾਰਪੀਓ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਵੱਡੀ ਮਾਤਰਾ ’ਚ ਸ਼ਰਾਬ ਬਰਾਮਦ ਹੋਈ। Panchayat Elections
ਜਿਸ ਕਰਕੇ ਮੌਜੂਦ ਪੁਲਿਸ ਪਾਰਟੀ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਮੁਤਾਬਕ ਹਿਰਾਸਤ ’ਚ ਲਏ ਗਏ ਵਿਅਕਤੀ ਦੀ ਪਹਿਚਾਣ ਲਵਦੀਪ ਸਿੰਘ ਵਾਸੀ ਬੱਦੋਵਾਲ ਵਜੋਂ ਹੋਈ ਹੈ। ਜਿਸ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸਕਾਰਪੀਓ ਗੱਡੀ ਵਿੱਚੋਂ ਅੰਗਰੇਜੀ ਮਾਰਕਾ ਗਰੈਂਡ ਅਫੇਅਰ ਵਿਸਕੀ ਪੰਜਾਬ ਦੀ 19 ਪੇਟੀਆਂ ਤੇ ਅੰਗਰੇਜੀ ਮਾਰਕਾ ਆਈਕੌਨਿਕ ਵਾਈਟ ਵਿਸਕੀ ਪੰਜਾਬ ਦੀ 15 ਪੇਟੀਆਂ ਸਣੇ ਕੁੱਲ 34 ਪੇਟੀਆਂ ਬਰਾਮਦ ਹੋਈਆਂ ਹਨ। Puinjab News
ਜਿੰਨ੍ਹਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਪੁਲਿਸ ਮੁਤਾਬਕ ਸਕਾਰਪੀਓ ਗੱਡੀ ’ਚ ਬਰਾਮਦ ਹੋਈ ਸ਼ਰਾਬ ਪੰਚਾਇਤੀ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣੀ ਸੀ, ਜਿਸ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।