ਵੱਡੀ ਗਿਣਤੀ ਮਹਿਲਾ ਵੋਟਰਾਂ ਕਰਨਗੀਆਂ ਪੰਜਾਬ ਦੀ ਸੱਤਾ ਦਾ ਫ਼ੈਸਲਾ
- ਚੁੱਲ੍ਹੇ ਚੌਂਕੇ ਤੇ ਕੰਮਾਂ ਕਾਰਾਂ ਨੂੰ ਸੰਭਾਲਦੀਆਂ ਹੋਈਆ ਕਰ ਰਹੀਆਂ ਨੇ ਵੋਟਿੰਗ
ਸਰਸਾ (ਰਵਿੰਦਰ ਸ਼ਰਮਾ)। ਲੋਕਤੰਤਰ ਦਾ ਤਿਉਹਾਰ ਪੰਜਾਬ ਭਰ ਦੇ ਲੋਕ ਉਤਸ਼ਾਹ ਨਾਲ ਮਨਾ ਰਹੇ ਹਨ। ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ਇਸ ਦੀ ਬੈਠਕ ਸੂਬੇ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਸੂਬੇ ਦੇ 2 ਕਰੋੜ 14 ਲੱਖ 99 ਹਜ਼ਾਰ 804 ਵੋਟਰ 117 ਸੀਟਾਂ ’ਤੇ 1304 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਨ੍ਹਾਂ ਵਿੱਚੋਂ ਵੱਡੀ ਗਿਣਤੀ 1 ਕਰੋੜ 2 ਲੱਖ 996 ਮਹਿਲਾ ਵੋਟਰਾਂ ਦੀ ਹੈ ਜਿਨ੍ਹਾਂ ਨੇ ਚੱਲ੍ਹੇ ਚੌਂਕੇ ਤੇ ਕੰਮਾਂ ਕਾਰਾਂ ਨੂੰ ਸੰਭਾਲਣ ਦੇ ਨਾਲ-ਨਾਲ ਸੂਬੇ ਦੀ ਸੱਤਾ ਦਾ ਫ਼ੈਸਲਾ ਕਰਨਾ ਹੈ। ਪੰਜਾਬ ਵਿਧਾਨ ਸਭਾ ਲਈ ਹੋ ਰਹੀਆਂ ਇਨ੍ਹਾਂ ਚੋਣਾਂ ’ਚ ਦੁਪਹਿਰ 3 ਵਜੇ ਤੱਕ 49.81 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।
ਜਿਵੇਂ ਹੀ ਸਵੇਰੇ 8 ਵਜੇ ਵੋਟਿੰਗ ਦੀ ਸ਼ੁਰੂਆਤ ਹੋਈ ਤਾਂ ਸੂਬੇ ਭਰ ਦੇ ਬੂਥਾਂ ’ਤੇ ਲਾਈਨਾਂ ਲੱਗ ਗਈਆਂ। ਵਿਧਾਨ ਸਭਾ ਚੋਣਾਂ ’ਚ ਹਿੱਸਾ ਲੈ ਰਹੇ ਸਾਰੇ ਹੀ ਉਮੀਦਵਾਰਾਂ ਨੇ ਆਪਣੇ-ਆਪਣੇ ਬੂਥ ’ਤੇ ਪਹੁੰਚ ਕੇ ਵੋਟ ਪਾਈ। ਇੱਕ-ਦੁੱਕਾ ਥਾਵਾਂ ਨੂੰ ਛੱਡ ਕੇ ਦੁਪਹਿਰ 1 ਵਜੇ ਤੱਕ ਸਭ ਜਗ੍ਹਾ ਅਮਨ ਸ਼ਾਂਤੀ ਕਾਇਮ ਰਹੀ। ਵੋਟਾਂ ਪਾਉਣ ਦਾ ਇਹ ਸਿਲਸਿਲਾ ਸ਼ਾਮ 6:00 ਵਜੇ ਤੱਕ ਜਾਰੀ ਰਹੇਗਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਸੂਬਾ ਪੱਧਰ ’ਤੇ 3 ਵਿਸ਼ੇਸ਼ ਨਿਗਰਾਨ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ 23 ਜ਼ਿਲ੍ਹਿਆਂ ’ਚ 64 ਜਨਰਲ ਆਬਜ਼ਰਵਰ, 30 ਪੁਲਿਸ ਆਬਜ਼ਰਵਰ ਅਤੇ 50 ਐਕਸਪੇਂਡੀਚਰ ਆਬਜਰਵਰ ਲਾਏ ਗਏ ਹਨ।
2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ
2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।
ਕਾਂਗਰਸ : 77
ਆਮ ਆਦਮੀ ਪਾਰਟੀ : 20
ਭਾਜਪਾ : 3
ਸ਼੍ਰੋਮਣੀ ਅਕਾਲੀ ਦਲ : 15
ਹੋਰ : 2
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













