ਪੰਜਾਬ ਵਿਧਾਨ ਸਭਾ ਚੋਣਾਂ : ਤਿੰਨ ਵਜੇ ਤੱਕ 49.81 ਫੀਸਦੀ ਵੋਟਿੰਗ ਹੋਈ

kahn

ਗਿੱਦੜਬਾਹਾ ’ਚ ਸਭ ਤੋਂ ਵੱਧ 61.40 ਫੀਸਦੀ ਵੋਟਿੰਗ

  • ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ 3 ਵਜੇ ਤੱਕ 53.28% ਪੋਲ ਹੋਈਆਂ ਵੋਟਾਂ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟ ਜਾਰੀ ਹੈ। ਸੇਵੇਰ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ ਸੀ। ਸੇਵੇਰ ਤੋਂ ਹੀ ਲੋਕ ਵੋਟ ਪਾਉਣ ਲਈ ਆਪਣੇ-ਆਪਣੇ ਪੋਲਿੰਬ ਬੂਥਾਂ ’ਤੇ ਲਾਈਨਾਂ ’ਚ ਲੱਗ ਗਏ ਸਨ। ਸ਼ੁਰੂ ਦੇ ਘੰਟਿਆਂ ਦੌਰਾਨ ਵੋਟ ਪਾਉਣ ਦਾ ਕੰਮ ਕੁਝ ਠੰਢਾ ਰਿਹਾ ਪਰ ਜਿਵੇਂ-ਜਿਵੇਂ ਲੋਕ ਘਰਾਂ ’ਚੋਂ ਨਿਕਲਣੇ ਸ਼ੁਰੂ ਹੋਏ ਤਾਂ ਪੋਲਿੰਗ ਬੂਥਾਂ ’ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। 3 ਵਜੇ ਤੱਕ 49.81 ਫੀਸਦੀ ਵੀਟਿੰਗ ਹੋ ਗਈ ਹੈ। ਸਭ ਤੋਂ ਵੱਧ ਜਿਲਾ ਗਿੱਦੜਬਾਹਾ ’ਚ 61.40 ਫੀਸਦੀ ਵੋਟਿੰਗ ਹੋਈ. ਜਿਲ੍ਹਾ ਮਾਲੇਰਕੋਟਲਾ ’ਚ 57.7 ਫੀਸਦੀ ਵੋਟਿੰਗ ਹੋਈ ਹੈ। ਪੋਲਿੰਗ ਬੂਥਾਂ ’ਤੇ ਭੀੜ ਜੁਟੀ ਹੋਈ ਹੈ ਤੇ ਵੋਟਿੰਗ ਦਾ ਕੰਮ ਜਾਰੀ ਹੀ।

ਪਹਿਲੇ ਘੰਟੇ ਵਿੱਚ 4.80% ਮਤਦਾਨ ਹੋਇਆ ਸੀ। ਦੁਪਹਿਰ ਇੱਕ ਵਜੇ ਤੱਕ 34.10 ਫੀਸਦੀ ਵੋਟਿੰਗ ਹੋਈ। ਪੰਜਾਬ ਦੇ ਕਈ ਵੱਡੇ ਆਗੂ ਵੋਟ ਪਾ ਚੁੱਕੇ ਹਨ ਤੇ ਕੁਝ ਵੱਡੇ ਆਗੂ ਹਾਲੇ ਵੋਟ ਪਾਉਣ ਲਈ ਪਹੁੰਚੇ। ਵੋਟ ਪਾਉਣ ਵਾਲੇ ਵੱਡੇ ਆਗੂਆਂ ’ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਭਗਵੰਤ ਮਾਨ, ਬਾਲੀਵੁੱਡ ਸਟਾਰ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ, ਕੈਪਟਨ ਅਮਰਿੰਦਰ ਸਿੰਘ,  ਵਿੱਤ ਮੰਤਰੀ ਮਨਪ੍ਰੀਤ ਬਾਦਲ, ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਵੇਰੇ ਹੀ ਆਪਣੀ ਵੋਟ ਪਾਈ ਹੈ।

ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚਾੜਨ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੂਬੇ ’ਚ ਕੁੱਲ 2,14, 99,804 ਵੋਟਰ ਹਨ। ਕੋਰੋਨਾ ਵਾਇਰਸ ਨੂੰ ਧਿਆਨ ਵਿਚ ਰੱਖਦੇ ਹੋਏ, ਸਾਰੇ ਬੂਥਾਂ ‘ਤੇ ਸੋਸ਼ਲ਼ ਡਿਸਟੈਂਸਿੰਗ ਲਈ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਵੋਟਰਾਂ ਦੇ ਸਰੀਰ ਦਾ ਤਾਪਮਾਨ ਚੈੱਕ ਕਰਨ, ਉਨ੍ਹਾਂ ਦੇ ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਉਨ੍ਹਾਂ ਨੂੰ ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਉਣ ਦਾ ਕੰਮ ਵੀ ਕੀਤਾ ਗਿਆ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ਵਿੱਚ 1304 ਉਮੀਦਵਾਰ ਮੈਦਾਨ ਵਿੱਚ ਹਨ।

ਮੋਹਾਲੀ ਜ਼ਿਲ੍ਹੇ ’ਚ 3 ਵਜੇ ਤੱਕ ਪਈ 41.54 ਫੀਸਦੀ ਵੋਟ

ਮੋਹਾਲੀ। ਵਿਧਾਨ ਸਭਾ ਲਈ ਅੱਜ ਪੈ ਰਹੀਆਂ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਮੋਹਾਲੀ ਜ਼ਿਲ੍ਹੇ ਦੀਆਂ ਤਿੰਨ ਵਿਧਾਨ ਸੀਟਾਂ ਉਤੇ ਹੁਣ ਤੱਕ 3 ਵਜੇ ਤੱਕ 41.54 ਫੀਸਦੀ ਵੋਟ ਹੋ ਚੁੱਕੀ ਹੈ। ਖਰੜ ਵਿਧਾਨ ਸਭਾ ਹਲਕੇ ਵਿੱਚ 40.7 ਫੀਸਦੀ, ਮੋਹਾਲੀ ਹਲਕੇ ਵਿੱਚ 43.5 ਫੀਸਦੀ ਅਤੇ ਹਲਕਾ ਡੇਰਾਬੱਸੀ ਵਿੱਚ 40.7 ਫੀਸਦੀ ਵੋਟ ਪਈ ਹੈ।

ਜ਼ਿਲ੍ਹਾ ਪਟਿਆਲਾ ਵਿੱਚ ਦੁਪਹਿਰ 3 ਵਜੇ ਤੱਕ 54.30 ਫੀਸਦੀ ਵੋਟਿੰਗ

109-ਨਾਭਾ                          -57.49
110-ਪਟਿਆਲਾ                     -50
111-ਰਾਜਪੁਰਾ                      -53
113-ਘਨੌਰ                         -59
114-ਸਨੌਰ                         -54.8
115-ਪਟਿਆਲਾ                    -49
116-ਸਮਾਣਾ                       -55.5
117-ਸ਼ੁਤਰਾਣਾ                     -56.3

ਜ਼ਿਲ੍ਹਾ ਮਾਲੇਰਕੋਟਲਾ ਵਿੱਚ ਦੁਪਹਿਰ 3 ਵਜੇ ਤੱਕ 57.07 ਫੀਸਦੀ ਵੋਟਿੰਗ

105- ਮਲੇਰਕੋਟਲਾ            56.80%
106- ਅਮਰਗੜ੍ਹ               57.33%

ਜ਼ਿਲ੍ਹਾ ਪਟਿਆਲਾ ਵਿੱਚ  3 ਵਜੇ ਤੱਕ 48.5 ਫੀਸਦੀ ਵੋਟਿੰਗ

ਕੁੱਲ ਵੋਟਾਂ:                 2693131
ਪੋਲ ਹੋਈਆਂ ਵੋਟਾਂ :        1306374
ਵੋਟ ਪੋਲ (%) :           48.5 ਫੀਸਦੀ

ਜ਼ਿਲ੍ਹਾ ਸੰਗਰੂੂਰ ਵਿੱਚ 3 ਵਜੇ ਤੱਕ ਵੋਟਿੰਗ

ਲਹਿਰਾ           54.6 ਫੀਸਦੀ
ਦਿੜ੍ਹਬਾ           56.62 ਫੀਸਦੀ
ਸੁਨਾਮ           56.70 ਫੀਸਦੀ
ਧੂਰੀ            48.75 ਫੀਸਦੀ
ਸੰਗਰੂਰ         53.58 ਫੀਸਦੀ

ਮੋਗਾ ਜ਼ਿਲ੍ਹੇ ’ਚ ਹੁਣ ਤੱਕ ਪਈ 29.55 ਫੀਸਦੀ ਵੋਟ

Moga

(ਵਿੱਕੀ ਕੁਮਾਰ) ਮੋਗਾ। ਵਿਧਾਨ ਸਭਾ ਲਈ ਅੱਜ ਪੈ ਰਹੀਆਂ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਮੋਗਾ ਜ਼ਿਲ੍ਹੇ ਦੀਆਂ ਚਾਰ ਵਿਧਾਨ ਸੀਟਾਂ ਉਤੇ ਹੁਣ ਤੱਕ 29.56 ਫੀਸਦੀ ਵੋਟ ਹੋ ਚੁੱਕੀ ਹੈ। ਮੋਗਾ ਵਿਧਾਨ ਸਭਾ ਹਲਕੇ ਵਿੱਚ 28% ਫੀਸਦੀ, ਧਰਮਕੋਟ ਹਲਕੇ ਵਿੱਚ 30 ਫੀਸਦੀ, ਨਿਹਾਲ ਸਿੰਘ ਵਾਲਾ 26% ਫੀਸਦੀ, ਹਲਕਾ ਬਾਘਾ ਪੁਰਾਣਾ ਵਿੱਚ 35 ਫੀਸਦੀ ਵੋਟ ਪਈ ਹੈ। ਇੱਥੇ ਦੇਖਣ ਯੋਗ ਗੱਲ ਇਹ ਵੀ ਹੈ ਕਿ ਲੋਕਾਂ ਵਿੱਚ ਵੋਟਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਮੋਗਾ ਵਿੱਚ ਅੱਜ ਬਜ਼ਾਰ ਬੰਦ ਹੈ। ਦੁਪਹਿਰ ਤੋਂ ਬਾਅਦ ਹੁਣ ਲੋਕ ਵੋਟਾਂ ਪਾਉਣ ਲਈ ਘਰੋਂ ਨਿਕਲ ਰਹੇ ਹਨ ਅਤੇ ਹਰ ਪੋਲਿੰਗ ਸਟੇਸ਼ਨ ਤੇ ਪਾਰਟੀਆਂ ਦੇ ਬੂਥ ਲੱਗੇ ਤਾਂ ਹੋਏ ਹਨ ਪਰ ਜਿਆਦਾਤਰ ਲੋਕ ਆਪਣੀ ਵੋਟ ਨੂੰ ਕਿਸੇ ਸਾਹਮਣੇ ਸ਼ੋ ਨਹੀਂ ਕਰਨਾ ਚਾਹੁੰਦੇ ਹਨ। ਇਸ ਲਈ ਘਰਾਂ ਵਿੱਚੋਂ ਹੀ ਵੋਟਾਂ ਦੀਆਂ ਪਰਚੀਆਂ ਨੂੰ ਲੈ ਕੇ ਪੋਲਿੰਗ ਸਟੇਸ਼ਨਾਂ ਤੇ ਆਪਣੀ ਵੋਟ ਪਾਉਣ ਆ ਰਹੇ ਹਨ।

ਜ਼ਿਲ੍ਹਾ ਮਲੇਰਕੋਟਲਾ,  ਦੁਪਹਿਰ 1:00 ਵਜੇ ਵੋਟਰ ਮਤਦਾਨ ਦੀ ਰਿਪੋਰਟ

105- ਮਲੇਰਕੋਟਲਾ 39.3%
106- ਅਮਰਗੜ੍ਹ 40.25%

ਮੋਹਾਲੀ ਜ਼ਿਲ੍ਹੇ ’ਚ ਹੁਣ ਤੱਕ ਪਈ 27.22 ਫੀਸਦੀ ਵੋਟ

ਮੋਹਾਲੀ। ਵਿਧਾਨ ਸਭਾ ਲਈ ਅੱਜ ਪੈ ਰਹੀਆਂ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਮੋਹਾਲੀ ਜ਼ਿਲ੍ਹੇ ਦੀਆਂ ਤਿੰਨ ਵਿਧਾਨ ਸੀਟਾਂ ਉਤੇ ਹੁਣ ਤੱਕ 27.22 ਫੀਸਦੀ ਵੋਟ ਹੋ ਚੁੱਕੀ ਹੈ। ਖਰੜ ਵਿਧਾਨ ਸਭਾ ਹਲਕੇ ਵਿੱਚ 30.5 ਫੀਸਦੀ, ਮੋਹਾਲੀ ਹਲਕੇ ਵਿੱਚ 2285 ਫੀਸਦੀ ਅਤੇ ਹਲਕਾ ਡੇਰਾਬੱਸੀ ਵਿੱਚ 27.8 ਫੀਸਦੀ ਵੋਟ ਪਈ ਹੈ।

ਜਿਲ੍ਹਾ ਲੁਧਿਆਣਾ ’ਚ 34.2 ਫੀਸਦੀ ਵੋਟਿੰਗ ਹੋਈ

ਕੁੱਲ ਵੋਟਾਂ:          2693131
ਪੋਲ ਹੋਈਆਂ ਵੋਟਾਂ : 919893
ਕੁੱਲ ਵੋਟਿੰਗ :      34.2 ਫੀਸਦੀ

ਜ਼ਿਲ੍ਹਾ ਮੋਗਾ ’ਚ 45.36 ਫੀਸਦੀ ਹੋਈ ਵੋਟਿੰਗ

ਨਿਹਾਲ ਸਿੰਘ ਵਾਲਾ-          42 ਫੀਸਦੀ
ਬਾਘਾਪੁਰਾਣਾ –                49 ਫੀਸਦੀ
ਮੋਗਾ –                       42.3 ਫੀਸਦੀ
ਧਰਮਕੋਟ –                  49 ਫੀਸਦੀ

ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 39.67 ਫੀਸਦੀ ਵੋਟਿੰਗ ਹੋਈ

083-ਲੰਬੀ –                  40. 20 ਫੀਸਦੀ
084-ਗਿੱਦੜਬਾਹਾ –          43.70 ਫੀਸਦੀ
0-85-ਮਲੋਟ –               35.20 ਫੀਸਦੀ
086-ਸ੍ਰੀ ਮੁਕਤਸਰ ਸਾਹਿਬ – 39.58 ਫੀਸਦੀ
ਕੁੱਲ 39.67 ਫੀਸਦੀ

ਜ਼ਿਲ੍ਹਾ ਫਰੀਦਕੋਟ ’ਚ 35.50 ਫੀਸਦੀ ਵੋਟਿੰਗ ਹੋਈ

87-ਫਰੀਦਕੋਟ 37. 32 ਫੀਸਦੀ
88-ਕੋਟਕਪੂਰਾ 35.21 ਫੀਸਦੀ
89-(ਐਸਸੀ) ਜੈਤੋ 34 ਫੀਸਦੀ
ਕੁੱਲ ਫੀਸਦੀ : 35.50 ਫੀਸਦੀ

ਜ਼ਿਲ੍ਹਾ ਸੰਗਰੂੂਰ ਵਿੱਚ ਦੁਪਹਿਰ 1 ਵਜੇ ਤੱਕ ਕੁੱਲ ਮਤਦਾਨ 36.33 ਫੀਸਦੀ

ਲਹਿਰਾ – 37.20ਫੀਸਦੀ
ਦਿੜ੍ਹਬਾ – 38.17 ਫੀਸਦੀ
ਸੁਨਾਮ – 40.60 ਫੀਸਦੀ
ਧੂਰੀ – 37.00 ਫੀਸਦੀ
ਸੰਗਰੂਰ – 36.33 ਫੀਸਦੀ

ਜ਼ਿਲ੍ਹਾ ਪਟਿਆਲਾ ਵਿੱਚ ਦੁਪਹਿਰ 1 ਵਜੇ ਤੱਕ ਕੁੱਲ ਮਤਦਾਨ 37.77 ਰਿਹਾ

109-ਨਾਭਾ-40
110-ਪਟਿਆਲਾ-32
111-ਰਾਜਪੁਰਾ-39
113-ਘਨੌਰ-40
114-ਸਨੌਰ-37.7
115-ਪਟਿਆਲਾ-34.5
116-ਸਮਾਣਾ-39.7
117-ਸ਼ੁਤਰਾਣਾ-40.4

ਦੁਪਹਿਰ 01:00 ਵਜੇ ਤੱਕ ਮੋਗਾ ’ਚ ਵੋਟ ਫੀਸਦੀ

ਐਨਐਸਡਬਲਯੂ –  26
ਬੀਪੀ –            35
ਮੋਗਾ –              28
ਡੀਐਮਕੇ –          30
ਕੁੱਲ – 29.55%

117 ਸੀਟਾਂ, 1304 ਉਮੀਦਵਾਰ ਮੈਦਾਨ ’ਚ

ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ’ਤੇ ਵੋਟਾਂ ਪੈਣਗੀਆਂ। ਪੰਜਾਬ ਵਿੱਚ 93 ਔਰਤਾਂ ਸਮੇਤ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮ. ਮਸ਼ੀਨ ’ਚ ਬੰਦ ਹੋਵੇਗਾ। ਇਸ ਚੋਣ ਵਿੱਚ ਵੱਖ-ਵੱਖ ਕੌਮੀ ਪਾਰਟੀਆਂ ਦੇ 231 ਉਮੀਦਵਾਰ, ਸੂਬਾਈ ਪਾਰਟੀਆਂ ਦੇ 250, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਦੇ 362 ਅਤੇ ਆਜ਼ਾਦ ਉਮੀਦਵਾਰ 462 ਹਨ। ਇਨ੍ਹਾਂ ਵਿੱਚੋਂ 1209 ਪੁਰਸ਼, 93 ਔਰਤਾਂ ਅਤੇ ਦੋ ਟਰਾਂਸਜੈਂਡਰ ਹਨ। ਸੂਬੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ-ਬਸਪਾ ਗਠਜੋੜ, ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਦੇ ਸਾਂਝੇ ਮੋਰਚੇ ਤੋਂ ਇਲਾਵਾ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਚੋਣ ਲੜ ਰਹੀ ਹਨ।

24,740 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ

ਸੂਬੇ ਵਿੱਚ 14,684 ਥਾਵਾਂ ‘ਤੇ 24,740 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 1,051 ਥਾਵਾਂ ’ਤੇ 2,013 ਪੋਲਿੰਗ ਸਟੇਸ਼ਨਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਚੋਣਾਂ ਵਿੱਚ ਸੂਬੇ ਦੇ ਕੁੱਲ 2,14,99,804 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। ਚੋਣਾਂ ਵਿੱਚ ਪਹਿਲੀ ਵਾਰ 348836 ਵੋਟਰ ਵੋਟ ਪਾਉਣਗੇ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।

ਧਾਂਦਲੀ ਦੀ ਸ਼ਿਕਾਇਤ 1950 ‘ਤੇ ਕਰੋ

ਕਮਿਸ਼ਨ ਨੇ ਵੋਟਰਾਂ ਨੂੰ ਸੁਚੇਤ ਕੀਤਾ ਹੈ ਕਿ ਜੇਕਰ ਉਨ੍ਹਾਂ ਕੋਲ ਕੋਈ ਪੈਸਾ, ਸ਼ਰਾਬ, ਨਸ਼ੀਲੇ ਪਦਾਰਥ ਜਾਂ ਕਿਸੇ ਕਿਸਮ ਦਾ ਕੋਈ ਲਾਲਚ ਜਾਂ ਧਮਕੀ ਦਿੰਦਾਹੈ, ਤਾਂ ਉਹ ਇਸ ਦੀ ਸ਼ਿਕਾਇਤ ਸੀ-ਵਿਜੀਲ ਐਪ ਜਾਂ ਵੋਟਰ ਹੈਲਪਲਾਈਨ 1950 ‘ਤੇ ਕਰਨ।

ਵੈਕਸੀਨ ਸਰਟੀਫਿਕੇਟ ਦੀ ਲੋੜ ਨਹੀਂ ਹੈ

ਸੂਬੇ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ ਕਰੁਣਾ ਰਾਜੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੋਟਿੰਗ ਲਈ ਵੈਕਸੀਨ ਸਰਟੀਫਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਵੋਟਰ ਕੋਲ ਆਪਣਾ ਵੋਟਰ ਕਾਰਡ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਹੋਣਾ ਚਾਹੀਦਾ ਹੈ ਤਾਂ ਹੀ ਉਹ ਆਪਣੀ ਵੋਟ ਪਾ ਸਕਦਾ ਹੈ। ਉਨ੍ਹਾਂ ਨੇ ਵੈਕਸੀਨ ਸਰਟੀਫਿਕੇਟ ਨੂੰ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥ ਵਿੱਚ ਕਿਤੇ ਵੀ ਉਨ੍ਹਾਂ ਨੂੰ ਇਸ ਬਾਰੇ ਨਹੀਂ ਪੁੱਛਿਆ ਜਾਵੇਗਾ।

ਵੋਟਰ ਸ਼ਨਾਖਤੀ ਕਾਰਡ ਨਾ ਹੋਣ ’ਤੇ ਇਨਾਂ ਦਸਤਾਵੇਜ਼ਾਂ ਦੀ ਕਰੋ ਵਰਤੋਂ

ਵੋਟਾਂ ’ਚ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣਾ ਐਪਿਕ ਵੋਟਰ ਸ਼ਨਾਖਤੀ ਕਾਰਡ ਨਹੀਂ ਹੈ ਤਾਂ ਉਹ ਵੋਟਰ ਹੋਰ ਦਸਤਾਵੇਜ਼ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁਕ, ਮਗਨਰੇਗਾ ਕਾਰਡ, ਡਰਾਈਵਿੰਗ ਲਾਇਸੈਂਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਤੇ ਸਮਾਰਟ ਕਾਰਡ ਸਬੰਧਤ ਅਮਲੇ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ।

2017 ’ਚ ਕਾਂਗਰਸ ਨੇ ਬਣਾਈ ਸੀ ਸਰਕਾਰ

2017 ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਸਭ ਤੋਂ ਵੱਧ ਸੀਟਾਂ ’ਤੇ ਕਬਜ਼ਾ ਕਰਕੇ ਸੱਤਾ ’ਚ ਆਈ ਸੀ। ਕਾਂਗਰਸ ਨੇ 2017 ’ਚ 77 ਸੀਟਾਂ ਹਾਸਲ ਕੀਤੀਆਂ ਸਨ।

ਕਾਂਗਰਸ :                     77
ਆਮ ਆਦਮੀ ਪਾਰਟੀ :        20
ਭਾਜਪਾ :                       3
ਸ਼੍ਰੋਮਣੀ ਅਕਾਲੀ ਦਲ :          15
ਹੋਰ :                           2

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ