MSG Bhandara: ਪਵਿੱਤਰ ਭੰਡਾਰੇ ’ਤੇ ਝੂਮਿਆ ਸਾਰਾ ਆਲਮ

MSG Bhandara
ਸਰਸਾ : ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕਰਦੀ ਹੋਈ ਸਾਧ-ਸੰਗਤ। ਤਸਵੀਰਾਂ : ਸੁਸ਼ੀਲ ਇੰਸਾਂ

ਦੇਸ਼-ਵਿਦੇਸ਼ ’ਚ 464 ਸਥਾਨਾਂ ’ਤੇ ਲਾਈਵ ਹੋਇਆ ਪਵਿੱਤਰ ਭੰਡਾਰੇ ਦਾ ਪ੍ਰਸਾਰਨ 

  •  50 ਤੋਂ ਵੱਧ ਦੇਸ਼ਾਂ ਦੀ ਸਾਧ-ਸੰਗਤ ਨੇ ਆਨਲਾਈਨ ਗੁਰੂਕੁਲ ਰਾਹੀਂ ਲਿਆ ਲਾਹਾ
  •  ਆਸ਼ਿਆਨਾ ਮੁਹਿੰਮ ਤਹਿਤ ਜ਼ਰੂਰਤਮੰਦਾਂ ਨੂੰ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਸੌਂਪੀਆਂ ਚਾਬੀਆਂ

(ਸੱਚ ਕਹੂੰ ਨਿਊਜ਼) ਸਰਸਾ/ਬਰਨਾਵਾ। MSG Bhandara: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਗੁਰਗੱਦੀਨਸ਼ੀਨੀ ਦਿਹਾੜੇ ਦਾ ਸ਼ੁੱਭ ਭੰਡਾਰਾ ਐਤਵਾਰ ਨੂੰ ਸਰਸਾ ਸਮੇਤ ਦੇਸ਼-ਵਿਦੇਸ਼ ’ਚ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੇ ਰੂਪ ’ਚ ਧੂੁਮਧਾਮ ਅਤੇ ਉਤਸ਼ਾਹ ਨਾਲ ਮਨਾਇਆ।

ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ’ਚ 50 ਤੋਂ ਵੱਧ ਦੇਸ਼ਾਂ ਦੀ ਸਾਧ-ਸੰਗਤ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਭੰਡਾਰੇ ਨਾਲ ਜੁੜੀ। ਇਸ ਦੌਰਾਨ ਭਿਆਨਕ ਹੁੰਮਸ ਭਰੀ ਗਰਮੀ ਦੇ ਬਾਵਜੂਦ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਸਾਰੇ ਪੰਡਾਲ ਸਾਧ-ਸੰਗਤ ਨਾਲ ਜਿੱਥੇ ਖਚਾਖਚ ਭਰੇ ਹੋਏ ਸਨ, ਉੱਥੇ ਹੀ ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਵੱਖ-ਵੱਖ ਮਾਰਗਾਂ ’ਤੇ ਕਈ-ਕਈ ਕਿਲੋਮੀਟਰ ਤੱਕ ਸਾਧ-ਸੰਗਤ ਦੇ ਕਾਫਿਲੇ ਹੀ ਨਜ਼ਰ ਆ ਰਹੇ ਸਨ। MSG Bhandara

ਇਹ ਵੀ ਪੜ੍ਹੋ:  ਰੂਹਾਨੀਅਤ: ਮਾਲਕ ਤੋਂ ਮਾਲਕ ਨੂੰ ਮੰਗਦੇ ਰਹੋ

ਇਸ ਪਵਿੱਤਰ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ, ਜਿਨ੍ਹਾਂ ਨੂੰ ਸਾਧ-ਸੰਗਤ ਨੇ ਸ਼ਰਧਾਭਾਵ ਨਾਲ ਸਰਵਣ ਕੀਤਾ।

ਭਲਾਈ ਕਾਰਜਾਂ ਦੀ ਲੜੀ ’ਚ ਇੱਕ ਕਾਰਜ ਹੋਰ ਜੋੜਿਆ | MSG Bhandara

ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਵੱਲੋਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ 166 ਮਾਨਵਤਾ ਭਲਾਈ ਕਾਰਜਾਂ ਦੀ ਲੜੀ ’ਚ ਇੱਕ ਕਾਰਜ ਹੋਰ ਜੋੜਿਆ ਗਿਆ 167ਵੇਂ ਕਾਰਜ ਦੇ ਰੂਪ ’ਚ ਵਧ ਰਹੇ ਦਿਲ ਦੇ ਰੋਗ (ਹਾਰਟ ਅਟੈਕ) ਤੇ ਕੈਂਸਰ ਰੋਗਾਂ ਦੀ ਰੋਕਥਾਮ ਲਈ ‘ਥਿੰਕ’ ਨਾਂਅ ਦਾ ਕਾਰਜ ਸ਼ੁਰੂ ਕੀਤਾ ਜਿਸ ਦੇ ਤਹਿਤ ਸਾਧ-ਸੰਗਤ ਲੋਕਾਂ ਨੂੰ ਚੰਗੇ ਭੋਜਨ ਬਾਰੇ ਦੱਸੇਗੀ, ਤਾਂ ਕਿ ਨੈਚੁਰਲ ਇਮਿਊਨਿਟੀ ਵਧੇ ਅਤੇ ਕੈਂਸਰ ਤੇ ਦਿਲ ਦੇ ਰੋਗਾਂ ਤੋਂ ਲੋਕਾਂ ਦਾ ਜੀਵਨ ਬਚਾਇਆ ਜਾ ਸਕੇ।

‘ਥਿੰਕ’ ਦੀ ਫੁੱਲ ਫਾਰਮ ਬਾਰੇ ਦੱਸਦੇ ਹੋਏ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਟੀ ਭਾਵ ਟੈਲਿੰਗ ਪੀਪਲ ਟੂ ਈਟ, ਐੱਚ ਭਾਵ ਹੈਲਦੀ ਫੂਡ ਟੂ, ਆਈ ਭਾਵ ਇੰਕ੍ਰੀਜ, ਐੱਨ ਨੈਚੁਰਲ ਇਮਿਊਨਿਟੀ ਅੰਗ੍ਰੇਸਟ ਮੈਨੀ ਤੇ ਕੇ ਭਾਵ ਕਾਇੰਡਸ ਆਫ ਕੈਂਸਰ ਐਂਡ ਹਾਰਟ ਡੀਸੀਜਿਸ। ਇਸ ’ਤੇ ਸਮੂਹ ਸਾਧ-ਸੰਗਤ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰਕੇ ਇਸ ਕਾਰਜ ’ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਲਿਆ। ਡਾਕਟਰਾਂ ਵੱਲੋਂ ਲੋਕਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਵੀ ਕੀਤਾ ਗਿਆ।

ਲੋੜਵੰਦ ਨੂੰ ਸਾਥੀ ਮੁਹਿੰਮ ਤਹਿਤ ਮਿਲੀ ਟਰਾਈ ਸਾਈਕਲ | MSG Bhandara

ਇਸ ਤੋਂ ਇਲਾਵਾ ਸਾਥੀ ਮੁਹਿੰਮ ਤਹਿਤ ਲੋੜਵੰਦ ਦਿਵਿਆਂਗ ਨੂੰ ਟਰਾਈ ਸਾਈਕਲ ਦੇ ਕੇ ਉਨ੍ਹਾਂ ਦਾ ਸਹਾਰਾ ਬਣੀ ਆਸ਼ਿਆਨਾ ਮੁਹਿੰਮ ਤਹਿਤ ਵੱਖ-ਵੱਖ ਬਲਾਕਾਂ ਦੀ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ। 9 ਮਕਾਨਾਂ ਦੀਆਂ ਚਾਬੀਆਂ ਵੀ ਯੋਗ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਇਸ ਤੋਂ ਪਹਿਲਾਂ ਸਮੂਹ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਪੂਜਨੀਕ ਗੁਰੂ ਜੀ ਨੂੰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੀ ਵਧਾਈ ਦਿੱਤੀ।

ਐਤਵਾਰ ਸਵੇਰੇ 9 ਵਜੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਪਵਿੱਤਰ ਐੱਮਐੱਸਜੀ ਮਹਾਂ ਪਰਉਪਕਾਰ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨਬਾਣੀ ਕਰਕੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਸਾਧ-ਸੰਗਤ ਨੂੰ ਐੱਮਐੱਸਜੀ ਮਹਾਂ ਪਰਉਪਕਾਰ ਦਿਹਾੜੇ ਦੀ ਵਧਾਈ ਦਿੰਦੇ ਹੋਏ ਫ਼ਰਮਾਇਆ ਕਿ ਐੱਮਐੱਸਜੀ ਤੁਹਾਨੂੰ ਸਾਰਿਆਂ ਨੂੰ ਦ੍ਰਿੜ ਯਕੀਨ ਸਖਸ਼ਣ ਅਤੇ ਸਿਮਰਨ ਕਰਕੇ ਤੁਸੀਂ ਸੱਚੀਆਂ ਖੁਸ਼ੀਆਂ ਹਾਸਲ ਕਰੋ।

ਡਾਕਿਊਮੈਂਟ੍ਰੀ ਰਾਹੀਂ ਪੂਜਨੀਕ ਗੁਰੂ ਜੀ ਦੇ ਬਚਪਨ ਸਬੰਧੀ ਯਾਦਾਂ ਅਤੇ ਪਵਿੱਤਰ ਗੁਰਗੱਦੀ ਸਬੰਧੀ ਰਸਮ ਨੂੰ ਦਿਖਾਇਆ |  MSG Bhandara

ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ ਨੂੰ ਜੋ ਪਰਉਪਕਾਰ ਕੀਤਾ ਹੈ, ਉਸ ਨੂੰ ਸਾਧ-ਸੰਗਤ ਤੇ ਅਸੀਂ ਭੰਡਾਰੇ ਦੇ ਰੂਪ ’ਚ ਮਨਾਉਂਦੇ ਹਾਂ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਗੁਰਗੱਦੀ ਨਾਲ ਸਬੰਧਿਤ ਅਨਮੋਲ ਪਲਾਂ ਨੂੰ ਸਾਧ-ਸੰਗਤ ਨਾਲ ਸਾਂਝਾ ਕੀਤਾ।

ਇਸ ਦੇ ਨਾਲ ਹੀ ਇਸ ਮੌਕੇ ਡਾਕਿਊਮੈਂਟ੍ਰੀ ਵੀ ਚਲਾਈ ਗਈ, ਜਿਸ ਰਾਹੀਂ ਪੂਜਨੀਕ ਗੁਰੂ ਜੀ ਦੇ ਬਚਪਨ ਸਬੰਧੀ ਯਾਦਾਂ ਅਤੇ ਪਵਿੱਤਰ ਗੁਰਗੱਦੀ ਸਬੰਧੀ ਰਸਮ ਨੂੰ ਦਿਖਾਇਆ ਗਿਆ ਇਹ ਸਭ ਦੇਖ ਕੇ ਸਾਧ-ਸੰਗਤ ਖੁਸ਼ੀਆਂ ਨਾਲ ਝੂਮ ਉੱਠੀ। ਪੂਜਨੀਕ ਗੁਰੂ ਜੀ ਨੇ ਇੱਕ ਭਜਨ ਵੀ ਸੁਣਾਇਆ, ਜਿਸ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀ ਮਨਾਈ। ਇਸ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਕੜਾਹ ਦਾ ਪ੍ਰਸ਼ਾਦ ਵੰਡਿਆ। ਪਵਿੱਤਰ ਭੰਡਾਰੇ ਮੌਕੇ ਪਾਣੀ, ਟ੍ਰੈਫਿਕ, ਲੰਗਰ, ਸਫਾਈ, ਪੰਡਾਲ, ਸਪੀਕਰ ਸਮੇਤ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਆਪਣੀਆਂ ਸੇਵਾਵਾਂ ਨਿਭਾਈਆਂ। MSG Bhandara

ਜ਼ਿਕਰਯੋਗ ਹੈ ਕਿ 23 ਸਤੰਬਰ 1990 ਨੂੰ ਸੱਚੇ ਦਾਤਾ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪਣਾ ਰੂਪ ਬਣਾਇਆ ਸੀ ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼-ਵਿਦੇਸ਼ ’ਚ ਤਿਉਹਾਰ ਵਾਂਗ ਤਰ੍ਹਾਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। MSG Bhandara

ਪੂਜਨੀਕ ਗੁਰੂ ਜੀ ਤੇ ਆਦਰਯੋਗ ਭੈਣ ਨੇ ਕੀਤਾ 1 ਲੱਖ 37 ਹਜਾਰ ਰੁਪਏ ਪਰਮਾਰਥ

ਐੱਮਐੱਸਜੀ ਮਹਾਂ ਪਰਉਪਕਾਰ ਭੰਡਾਰੇ ਦੇ ਸ਼ੁੱਭ ਮੌਕੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਆਪ ਜੀ ਦੀ ਬੇਟੀ ਆਦਰਯੋਗ ਭੈਣ ਹਨੀਪ੍ਰੀਤ ਜੀ ਇੰਸਾਂ ਨੇ ਆਪਣੀ ਨੇਕ ਮਿਹਨਤ ਦੀ ਕਮਾਈ ’ਚੋਂ ਲੋੜਵੰਦਾਂ ਦੀ ਮੱਦਦ ਲਈ 1 ਲੱਖ 37 ਹਜ਼ਾਰ ਰੁਪਏ ਦਾ ਪਰਮਾਰਥ ਕੀਤਾ। ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਹਰ ਚੰਗੇ ਨੇਕ ਕਾਰਜ ਦੀ ਪਹਿਲ ਖੁਦ ਕਰਦੇ ਹਨ ਅਤੇ ਫਿਰ ਸਾਧ-ਸੰਗਤ ਨੂੰ ਕਰਨ ਲਈ ਪ੍ਰੇਰਿਤ ਕਰਦੇ ਹਨ।

ਦਰਬਾਰ ਵੱਲ ਆਉਣ ਵਾਲੇ ਮਾਰਗਾਂ ’ਤੇ ਕਈ ਕਿਲੋਮੀਟਰ ਤੱਕ ਲੱਗੀਆਂ ਰਹੀਆਂ ਸਾਧ-ਸੰਗਤ ਦੇ ਵਾਹਨਾਂ ਦੀਆਂ ਕਤਾਰਾਂ।

ਝਲਕੀਆਂ | MSG Bhandara

  • ਸਾਧ-ਸੰਗਤ ਨਾਲ ਖਚਾਖਚ ਭਰੇ ਸਨ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਸਮੇਤ ਸਾਰੇ ਪੰਡਾਲ।
  •  ਦਰਬਾਰ ਵੱਲ ਆਉਣ ਵਾਲੇ ਮਾਰਗਾਂ ’ਤੇ ਕਈ ਕਿਲੋਮੀਟਰ ਤੱਕ ਲੱਗੀਆਂ ਰਹੀਆਂ ਸਾਧ-ਸੰਗਤ ਦੇ ਵਾਹਨਾਂ ਦੀਆਂ ਕਤਾਰਾਂ।
  •  ਪੀਣ ਵਾਲੇ ਪਾਣੀ, ਟ੍ਰੈਫਿਕ, ਪੰਡਾਲ, ਲੰਗਰ ਸਮੇਤ ਸਾਰੀਆਂ ਸਮੰਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਨਿਭਾਈਆਂ ਸੇਵਾਵਾਂ।