(ਮਨੋਜ ਗੋਇਲ) ਘੱਗਾ, ਬਾਦਸ਼ਾਹਪੁਰ। ਪਵਿੱਤਰ ਮਹਾਂ ਪਰ ਉਪਕਾਰ ਦਿਵਸ ਦੀ ਖੁਸ਼ੀ ਵਿਚ ਅੱਜ ਨਾਮ ਚਰਚਾ ਘਰ ਘੱਗਾ ਵਿਖੇ ਤਿੰਨ ਬਲਾਕ ਘੱਗਾ,ਬਾਦਸ਼ਾਹਪੁਰ ਅਤੇ ਮਵੀ ਕਲਾਂ ਦੀ ਸਾਂਝੀ ਨਾਮ ਚਰਚਾ ਹੋਈ। ਅੱਜ ਦੀ ਨਾਮਚਰਚਾ ਵਿਚ 45 ਮੈਂਬਰ ਮੈਨੇਜਮੈਂਟ ਕਮੇਟੀ ਮੈਂਬਰ ਹਰਮੇਲ ਸਿੰਘ ਘੱਗਾ, ਗੁਰਜੀਤ ਕੌਰ ਇੰਸਾਂ, ਸੁਰਿੰਦਰ ਕੌਰ ਇੰਸਾਂ, ਪ੍ਰੇਮਲਤਾ ਇੰਸਾਂ ਅਤੇ ਸਰਬਜੀਤ ਇੰਸਾਂ ਵਿਸੇਸ ਤੌਰ ’ਤੇ ਪਹੁੰਚੇ । ਜਿਨ੍ਹਾਂ ਨੇ ਨਾਮ ਚਰਚਾ ਵਿਚ ਪਹੁੰਚ ਕੇ ਸਾਧ ਸੰਗਤ ਨੂੰ ਦਰਬਾਰ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਅਤੇ ਚੱਲ ਰਹੀਆਂ ਸੇਵਾ ਬਾਰੇ ਦੱਸਿਆ।
ਇਹ ਵੀ ਪੜ੍ਹੋ : ਹਾਂਸੀ ਬੁਟਾਨਾ ਨਹਿਰ ’ਚ ਫਸੀਆਂ 40 ਤੋਂ ਵੱਧ ਗਊਆਂ ਨੂੰ ਡੇਰਾ ਸ਼ਰਧਾਲੂਆਂ ਨੇ ਕੱਢਿਆ ਬਾਹਰ
ਉਨ੍ਹਾਂ ਨੇ ਸਾਧ ਸੰਗਤ ਨੂੰ ਮਾਨਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਨਾਮ ਚਰਚਾ ਮੌਕੇ ਕਵੀਰਾਜ ਵੀਰਾਂ ਨੇ ਸ਼ਬਦ ਬੋਲੇ ਅਤੇ ਪਵਿੱਤਰ ਗ੍ਰੰਥ ਵਿੱਚੋਂ ਸੰਤਾਂ ਮਹਾਂਪੁਰਸ਼ਾਂ ਦੇ ਅਨਮੋਲ ਬਚਨ ਵੀ ਪੜ੍ਹ ਕੇ ਸੁਣਾਏ ਗਏ। ਅਖੀਰ ਵਿੱਚ 25 ਮੈਂਬਰ ਜੋਗਿੰਦਰ ਸਿੰਘ ਕਲਵਾਣੂ ਨੇ ਦਰਬਾਰ ਦੀਆਂ ਕੁਝ ਜਰੂਰੀ ਹਦਾਇਤਾਂ ਬਾਰੇ ਸਾਧ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ 15 ਮੈਂਬਰ ਭੰਗੀਦਾਸ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਹੋਰ ਸੰਮਤੀਆਂ ਦੇ ਜਿੰਮੇਵਾਰ ਅਤੇ ਸਾਧ ਸੰਗਤ ਮੌਜੂਦ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ