ਵਾਈਟ ਫੰਗਸ ਕਾਰਨ ਮਰੀਜ਼ ਦੀ ਆਂਤੜੀ ’ਚ ਹੋ ਗਿਆ ਸੁਰਾਖ

ਵਿਸ਼ਵ ਦਾ ਪਹਿਲਾ ਮਾਮਲਾ ਆਇਆ ਸਾਹਮਣੇ

ਨਵੀਂ ਦਿੱਲੀ। ਰਾਜਧਾਨੀ ’ਚ ਵਾਈਟ ਫੰਗਸ ਕਾਰਨ ਇੱਕ ਮਰੀਜ਼ ਦੀ ਛੋਟੀ ਆਂਤੜੀ ਤੇ ਵੱਡੀ ਆਂਤੜੀ ’ਚ ਸੁਰਾਖ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ’ਚ ਇਹ ਕੇਸ ਮਿਲਿਆ ਹੈ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਸ਼ਵ ਦਾ ਪਹਿਲਾ ਕੇਸ ਹੈ ਜਾਣਕਾਰੀ ਅਨੁਸਾਰ ਇੱਕ 49 ਸਾਲਾ ਦੀ ਮਹਿਲਾ ਜੋ ਵਾਈਟ ਫੰਗਸ ਦੀ ਬਿਮਾਰੀ ਤੋਂ ਪੀੜਤ ਸੀ, ਉਸਨੂੰ ਪੇਟ ’ਚ ਦਰਦ ਤੇ ਉਲਟੀ ਦੀ ਸਮੱਸਿਆ ਤੋਂ ਬਾਅਦ ਇਸ ਮਹੀਨੇ ਦੀ 13 ਤਾਰੀਕ ਨੂੰ ਸਰ ਗੰਗਾ ਰਾਮ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਮਹਿਲਾ ਕੈਂਸਰ ਤੋਂ ਪੀੜਤ ਸੀ ਤੇ ਕੁਝ ਸਮੇਂ ਪਹਿਲਾਂ ਹੀ ਉਸ ਦੀ ਕੀਮੋਥੈਰੇਪੀ ਵੀ ਹੋਈ ਸੀ ਜਦੋਂ ਹਸਪਤਾਲ ’ਚ ਮਹਿਲਾ ਦਾ ਸੀਟੀ ਸਕੈਨ ਕੀਤਾ ਗਿਆ ਤਾਂ ਉਸ ਦੀਆਂ ਆਂਤੜੀਆਂ ’ਚ ਛੇਦ ਹੋਣ ਦਾ ਪਤਾ ਲੱਗਿਆ।

ਚਾਰ ਘੰਟਿਆਂ ਦੇ ਆਪ੍ਰੇਸ਼ਨ ਤੋਂ ਬਾਅਦ ਛੇਦ ਨੂੰ ਕੀਤਾ ਬੰਦ

ਡਾ. ਅਮਿਤ ਅਰੋੜਾ ਨੇ ਦੱਸਿਆ ਕਿ ਚਾਰ ਘੰਟਿਆਂ ਤੱਕ ਚੱਲੀ ਸਰਜਰੀ ਤੋਂ ਬਾਅਦ ਮਹਿਲਾ ਦੀ ਫੂਲ ਪਾਈਪ, ਛੋਟੀ ਆਂਤੜੀ ਤੇ ਵੱਡੀ ਆਂਤੜੀ ’ਚ ਹੋਏ ਸੁਰਾਖ ਨੂੰ ਬੰਦ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।