ਦੂਜੇ ਦਿਨ ਲੰਚ ਤੱਕ ਭਾਰਤ ਦਾ ਸਕੋਰ 222/4 | IND vs ENG
- ਜਾਇਸਵਾਲ 80 ਦੌੜਾਂ ਬਣਾ ਕੇ ਆਊਟ | IND vs ENG
- ਭਾਰਤ ਇੰਗਲੈਂਡ ਦੇ ਸਕੋਰ ਤੋਂ ਸਿਰਫ 24 ਦੌੜਾਂ ਪਿੱਛੇ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੀ ਟੀਮ 246 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਭਾਰਤ ਪਹਿਲੇ ਨੇ ਪਹਿਲੇ ਦਿਨ 1 ਵਿਕਟ ਗੁਆ ਕੇ 119 ਦੌੜਾਂ ਬਣਾਈਆਂ ਸਨ। ਦੂਜੇ ਦਿਨ ਭਾਰਤ ਦੀ ਇੰਗਲੈਂਡ ਦੇ ਸਕੋਰ ਤੋਂ ਸਿਰਫ ਹੁਣ 23 ਦੌੜਾਂ ਪਿੱਛੇ ਹੈ। ਹੁਣ ਲੰਚ ਤੱਕ ਭਾਰਤੀ ਟੀਮ ਦਾ ਸਕੋਰ 230/4 ਹੈ। (IND vs ENG)
ਇਸ ਸਮੇਂ ਕੇਐੱਲ ਰਾਹੁਲ ਅਤੇ ਰਵਿੰਦਰ ਜਡੇਜ਼ਾ ਕ੍ਰੀਜ ’ਤੇ ਨਾਬਾਦ ਹਨ। ਰਾਹੁਲ ਨੇ ਆਪਣਾ 14ਵਾਂ ਟੈਸਟ ਅਰਧਸੈਂਕੜਾ ਜੜਿਆ ਹੈ। ਦੂਜੇ ਦਿਨ ਭਾਰਤ ਨੇ ਆਪਣੀ ਸ਼ੁਰੂਆਤ ਕੀਤੀ ਅਤੇ ਪਹਿਲੇ ਦਿਨ ਦੇ ਨਾਬਾਦ ਯਸ਼ਸਵੀ ਜਾਇਸਵਾਲ ਆਪਣੇ 76 ਦੌੜਾਂ ਦੇ ਸਕੋਰ ’ਚ ਸਿਰਫ 4 ਦੌੜਾਂ ਦਾ ਇਜਾਫਾ ਕਰ ਪਾਏ ਅਤੇ 80 ਦੌੜਾਂ ਬਣਾ ਕੇ ਜੋ ਰੂਟ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਸ਼ੁਭਮਨ ਗਿੱਲ ਵੀ ਕੁਝ ਜ਼ਿਆਦਾ ਨਹੀਂ ਕਰ ਸਕੇ ਅਤੇ 23 ਦੌੜਾਂ ਬਣਾ ਕੇ ਆਊਟ ਹੋ ਗਏ। ਹੁਣ ਲੰਚ ਤੋਂ ਬਾਅਦ ਖੇਡ ਸ਼ੁਰੂ ਹੋ ਗਿਆ ਹੈ ਅਤੇ ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 16 ਦੌੜਾਂ ਪਿੱਛੇ ਹੈ। (IND vs ENG)
ਲੁਧਿਆਣਾ ’ਚ CM ਮਾਨ ਨੇ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਕਰਕੇ ਆਇਆ ਗਣਤੰਤਰ ਦਿਵਸ
ਪਹਿਲੇ ਸੈਸ਼ਨ ਤੱਕ ਭਾਰਤ ਵੱਲੋਂ ਕੇਐਲ ਰਾਹੁਲ 55 ਦੌੜਾਂ ਬਣਾ ਕੇ ਨਾਬਾਦ ਪਰਤੇ ਅਤੇ ਸ਼੍ਰੇਅਸ ਅਈਅਰ ਨੇ 34 ਦੌੜਾਂ ਬਣਾਈਆਂ। ਰਾਹੁਲ ਨੇ ਆਪਣੇ ਟੈਸਟ ਕਰੀਅਰ ਦਾ 14ਵਾਂ ਅਰਧ ਸੈਂਕੜਾ ਲਾਇਆ ਹੈ। ਸ਼੍ਰੇਅਸ ਦੇ ਨਾਲ ਉਨ੍ਹਾਂ ਦੀ 63 ਦੌੜਾਂ ਦੀ ਸਾਂਝੇਦਾਰੀ ਪੂਰੀ ਹੋ ਗਈ ਹੈ। ਸ਼ੁਭਮਨ ਗਿੱਲ 23 ਦੌੜਾਂ, ਯਸ਼ਸਵੀ ਜੈਸਵਾਲ 80 ਅਤੇ ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ ਹੋਏ। ਇੰਗਲੈਂਡ ਵੱਲੋਂ ਜੈਕ ਲੀਚ, ਜੋ ਰੂਟ ਅਤੇ ਟਾਮ ਹਾਰਟਲੇ ਨੇ 1-1 ਵਿਕਟ ਹਾਸਲ ਕੀਤੀ। ਦੂਜੇ ਦਿਨ ਸ਼ੁੱਕਰਵਾਰ ਨੂੰ ਭਾਰਤ ਨੇ ਆਪਣੀ ਪਹਿਲੀ ਪਾਰੀ 119/1 ਦੇ ਸਕੋਰ ਨਾਲ ਅੱਗੇ ਵਧਾਈ ਸੀ। (IND vs ENG)
ਰਾਹੁਲ ਭਾਰਤ ’ਚ 1000 ਟੈਸਟ ਦੌੜਾਂ ਤੋਂ 22 ਦੌੜਾਂ ਦੂਰ | IND vs ENG
ਲੰਚ ਸੈਸ਼ਨ ਤੱਕ ਕੇਐੱਲ ਰਾਹੁਲ 55 ਦੌੜਾਂ ਬਣਾ ਕੇ ਨਾਟ ਆਊਟ ਰਹੇ। ਉਨ੍ਹਾਂ ਟੈਸਟ ’ਚ ਆਪਣਾ 14ਵਾਂ ਅਰਧ ਸੈਂਕੜਾ ਜੜਿਆ। ਉਹ ਭਾਰਤ ’ਚ 1000 ਟੈਸਟ ਦੌੜਾਂ ਪੂਰੀਆਂ ਕਰਨ ਤੋਂ ਸਿਰਫ 22 ਦੌੜਾਂ ਦੂਰ ਹਨ। ਫਿਲਹਾਲ ਉਨ੍ਹਾਂ ਨੇ 17 ਟੈਸਟ ਮੈਚਾਂ ਦੀਆਂ 26 ਪਾਰੀਆਂ ’ਚ 978 ਦੌੜਾਂ ਬਣਾਈਆਂ ਹਨ। (IND vs ENG)
ਭਾਰਤ ਨੇ ਪਹਿਲੇ ਸੈਸ਼ਨ ’ਚ ਬਣਾਇਆਂ 103 ਦੌੜਾਂ | IND vs ENG
ਭਾਰਤ ਨੇ ਦੂਜੇ ਦਿਨ ਦੀ ਖੇਡ ਦੀ ਸ਼ੁਰੂਆਤ ਚੌਕੇ ਨਾਲ ਕੀਤੀ ਤਾਂ ਯਸ਼ਸਵੀ ਜੈਸਵਾਲ ਨੇ ਲਾਂਗ ਆਨ ’ਤੇ ਚੌਕਾ ਮਾਰਿਆ। ਪਰ ਉਹ ਪਹਿਲੇ ਹੀ ਓਵਰ ’ਚ ਜੋ ਰੂਟ ਖਿਲਾਫ ਵੀ ਆਊਟ ਹੋ ਗਏ। ਉਨ੍ਹਾਂ ਨੇ 80 ਦੌੜਾਂ ਬਣਾਈਆਂ। ਯਸ਼ਸਵੀ ਤੋਂ ਬਾਅਦ ਸ਼ੁਭਮਨ ਗਿੱਲ ਨੇ ਕੇਐੱਲ ਰਾਹੁਲ ਨਾਲ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੁਭਮਨ ਵੀ 23 ਦੌੜਾਂ ਬਣਾ ਕੇ ਟਾਮ ਹਾਰਟਲੇ ਦਾ ਸ਼ਿਕਾਰ ਬਣੇ।
159 ਦੇ ਸਕੋਰ ’ਤੇ 3 ਵਿਕਟਾਂ ਡਿੱਗਣ ਤੋਂ ਬਾਅਦ ਕੇਐਲ ਰਾਹੁਲ ਅਤੇ ਸ਼੍ਰੇਅਸ ਅਈਅਰ ਨੇ ਭਾਰਤ ਦੀ ਕਮਾਨ ਸੰਭਾਲੀ। ਦੋਵਾਂ ਨੇ ਸੈਸ਼ਨ ਦੇ ਅੰਤ ਤੱਕ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ ਅਤੇ 63 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਰਾਹੁਲ 55 ਦੌੜਾਂ ਅਤੇ ਸ਼੍ਰੇਅਸ 34 ਦੌੜਾਂ ਬਣਾ ਕੇ ਲੰਚ ਤੱਕ ਨਾਟ ਆਊਟ ਰਹੇ। ਟੀਮ ਦਾ ਸਕੋਰ 3 ਵਿਕਟਾਂ ਦੇ ਨੁਕਸਾਨ ’ਤੇ 222 ਦੌੜਾਂ ਸੀ। ਭਾਰਤ ਨੇ ਇਸ ਸੈਸ਼ਨ ’ਚ ਕੁੱਲ 103 ਦੌੜਾਂ ਬਣਾਈਆਂ। (IND vs ENG)