ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More

    Amritsar News: ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਨ ’ਚ ਬਾਲ ਦਿਵਸ ਮੌਕੇ ਵਿਸ਼ਾਲ ਰੰਗਾਰੰਗ ਮੇਲਾ ਕਰਵਾਇਆ

    Amritsar News
    Amritsar News: ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਨ ’ਚ ਬਾਲ ਦਿਵਸ ਮੌਕੇ ਵਿਸ਼ਾਲ ਰੰਗਾਰੰਗ ਮੇਲਾ ਕਰਵਾਇਆ

    Amritsar News: ਬੱਚਿਆਂ ਨੇ ਦਿਖਾਈਆਂ ਸ਼ਾਨਦਾਰ ਕਲਾ-ਪ੍ਰਤਿਭਾਵਾਂ

    Amritsar News: ਅੰਮ੍ਰਿਤਸਰ (ਰਾਜਨ ਮਾਨ)। ਬਾਲ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ ਲੋਟਸ ਵੈਲੀ ਸੀਨੀਅਰ ਸਕੂਲ ਕੋਟ ਮੁਹੰਮਦ ਖਾਨ ਵੱਲੋਂ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਅਤੇ ਡਾਇਰੈਕਟਰ ਸਰਵਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੰਗਾਰੰਗ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਸਕੂਲ ਕੈਂਪਸ ਨੂੰ ਬੱਚਿਆਂ ਦੀਆਂ ਰੰਗੀਨ ਕਲਾਕਾਰੀਆਂ, ਪਸੰਦੀਦਾ ਕਾਰਟੂਨ ਪੋਸਟਰਾਂ ਅਤੇ ਸਜਾਵਟੀ ਥੀਮਾਂ ਨਾਲ ਸੁਸ਼ੋਭਿਤ ਕੀਤਾ ਗਿਆ, ਜਿਸ ਕਾਰਨ ਸਾਰਾ ਵਾਤਾਵਰਣ ਖੁਸ਼ਹਾਲ ਤੇ ਤਿਉਹਾਰਮਈ ਦਿਖਾਈ ਦੇ ਰਿਹਾ ਸੀ।

    Amritsar News

    ਮੇਲੇ ਦੇ ਆਯੋਜਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਨੋਰੰਜਨ ਦੇ ਨਾਲ-ਨਾਲ ਨਵੀਆਂ ਗਤੀਵਿਧੀਆਂ, ਸਿੱਖਣ ਦੇ ਵੱਖ-ਵੱਖ ਤਜਰਬਿਆਂ ਅਤੇ ਕਲਾ-ਪ੍ਰਦਰਸ਼ਨ ਲਈ ਮੰਚ ਪ੍ਰਦਾਨ ਕਰਨਾ ਸੀ। ਇਸ ਤੋਂ ਇਲਾਵਾ, ਮੇਲੇ ਰਾਹੀਂ ਬੱਚਿਆਂ ਵਿੱਚ ਟੀਮਵਰਕ, ਆਤਮ-ਵਿਸ਼ਵਾਸ ਅਤੇ ਸਮਾਜਿਕ ਭਾਗੀਦਾਰੀ ਨੂੰ ਮਜ਼ਬੂਤ ਬਣਾਉਣਾ ਵੀ ਮਹੱਤਵਪੂਰਨ ਲਕਸ਼ ਸੀ।

    Amritsar News

    ਮੇਲੇ ਵਿੱਚ ਖਾਣ-ਪੀਣ ਦੇ ਵਿਭਿੰਨ ਸਟਾਲਾਂ ‘ਤੇ ਬੱਚਿਆਂ ਨੇ ਘਰੇਲੂ ਤੇ ਸਿਹਤਮੰਦ ਵਿਅੰਜਨਾਂ ਦਾ ਆਨੰਦ ਲਿਆ। ਗੇਮ ਜ਼ੋਨ ਵਿੱਚ ਰਿੰਗ-ਟੌਸ, ਬੈਲੂਨ ਬਰਸਟ, ਮੈਜਿਕ ਕਾਰਨਰ, ਪਜ਼ਲ ਗੇਮਾਂ ਅਤੇ ਮਿਨੀ ਐਡਵੈਂਚਰ ਸੈੱਟਅਪ ਨੇ ਬੱਚਿਆਂ ਨੂੰ ਖੂਬ ਰੋਮਾਂਚਿਤ ਕੀਤਾ।

    ਸਭ ਦਾ ਧਿਆਨ ਕੇਂਦਰ ਬਣੀ ਸਟੇਜ ਪ੍ਰਸਤੂਤੀ, ਜਿਸ ਵਿੱਚ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ, ਲੋਕ-ਗੀਤ, ਨਾਟਕ ਅਤੇ ਸੰਗੀਤਕ ਪ੍ਰਸਤੂਤੀਆਂ ਪੇਸ਼ ਕੀਤੀਆਂ ਗਈਆਂ। ਬੱਚਿਆਂ ਦੀਆਂ ਇਹ ਪ੍ਰਸਤੂਤੀਆਂ ਦਰਸ਼ਕਾਂ ਵੱਲੋਂ ਬਹੁਤ ਪ੍ਰਸ਼ੰਸਿਤ ਹੋਈਆਂ। ਇਸਦੇ ਨਾਲ ਅਧਿਆਪਕਾਂ ਵੱਲੋਂ ਵੀ ਗੀਤ ਤੇ ਨੱਚ ਦੀਆਂ ਪ੍ਰਸਤੂਤੀਆਂ ਨੇ ਪੂਰੇ ਸਮਾਗਮ ਨੂੰ ਹੋਰ ਜੀਵੰਤ ਬਣਾ ਦਿੱਤਾ।

    ਮੇਲੇ ਦੀ ਰੌਣਕ ਨੂੰ ਦੂਣਾ ਕਰਨ ਲਈ ਲੱਕੀ ਡਰਾਅ, ਰਚਨਾਤਮਕ ਮੁਕਾਬਲੇ ਅਤੇ ਕਵਿਜ਼ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ। ਮਾਪਿਆਂ ਵੱਲੋਂ ਵੀ ਕਈ ਗਤੀਵਿਧੀਆਂ ਵਿੱਚ ਰੁਚੀਵਾਨ ਭਾਗੀਦਾਰੀ ਕੀਤੀ ਗਈ, ਜਿਸ ਨਾਲ ਮੇਲਾ ਪੂਰੀ ਤਰ੍ਹਾਂ ਪਰਿਵਾਰਕ ਅਤੇ ਸਾਂਝੀ ਭਾਗੀਦਾਰੀ ਦਾ ਪ੍ਰਤਿਕ ਬਣਿਆ।

    Read Also : ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ

    ਸਕੂਲ ਮੈਨੇਜਮੈਂਟ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਕੂਲ ਪ੍ਰਬੰਧਨ ਨੇ ਕਿਹਾ ਕਿ ਅਜੇਹੇ ਉਪਰਾਲੇ ਬੱਚਿਆਂ ਨੂੰ ਕਿਤਾਬਾਂ ਤੋਂ ਇਲਾਵਾ ਅਨੁਭਵ ਅਧਾਰਿਤ ਸਿੱਖਣ ਦੇ ਮੌਕੇ ਦਿੰਦੇ ਹਨ, ਜੋ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹਨਾਂ ਕਿਹਾ ਕਿ ਇਹ ਮੇਲਾ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ, ਸਹਿਯੋਗ ਦੀ ਭਾਵਨਾ ਅਤੇ ਪ੍ਰਬੰਧਕੀ ਯੋਗਤਾਵਾਂ ਨੂੰ ਵਿਕਸਤ ਕਰਦਾ ਹੈ।

    ਦਿਨ ਦੇ ਅੰਤ ਵਿੱਚ ਬੱਚਿਆਂ ਦੇ ਚਿਹਰਿਆਂ ’ਤੇ ਖਿੜੀਆਂ ਮੁਸਕਰਾਹਟਾਂ ਅਤੇ ਉਤਸ਼ਾਹ ਇਸ ਗੱਲ ਦਾ ਪਰਮਾਣ ਸਨ ਕਿ ਬਾਲ ਦਿਵਸ ਦਾ ਇਹ ਮੇਲਾ ਉਨ੍ਹਾਂ ਲਈ ਇੱਕ ਯਾਦਗਾਰ, ਸਿੱਖਣ ਯੋਗ ਅਤੇ ਖੁਸ਼ੀ ਭਰਿਆ ਅਨੁਭਵ ਸਾਬਤ ਹੋਇਆ।

    Amritsar News