ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More
    Home Breaking News Haryana News:...

    Haryana News: ਅੱਧੀ ਰਾਤ ਨੂੰ ਆਫ਼ਤ ਬਣਿਆ ਗੈਸ ਸਿਲੰਡਰ, ਦੋ ਦੀ ਗਈ ਜਾਨ, ਮਕਾਨ ਹੋਇਆ ਤਬਾਹ

    Haryana News
    Haryana News: ਅੱਧੀ ਰਾਤ ਨੂੰ ਆਫ਼ਤ ਬਣਿਆ ਗੈਸ ਸਿਲੰਡਰ, ਦੋ ਦੀ ਗਈ ਜਾਨ, ਮਕਾਨ ਹੋਇਆ ਤਬਾਹ

    Haryana News: ਚੀਕਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਚੀਕਾ ਤੋਂ ਵੱਡੀ ਖਬਰ ਨਿੱਕਲ ਕੇ ਆ ਰਹੀ ਹੈ। ਬੀਤੀ ਰਾਤ ਕਰੀਬ 3.30 ਵਜੇ ਪਿੰਡ ਚੀਕਾ ਦੇ ਇੱਕ ਘਰ ਵਿੱਚ ਗੈਸ ਸਿਲੰਡਰ ਫਟਣ ਨਾਲ ਸਾਰਾ ਘਰ ਤਬਾਹ ਹੋ ਗਿਆ ਅਤੇ ਧਮਾਕੇ ਕਾਰਨ ਮਕਾਨ ਅੰਦਰ ਸੁੱਤੇ ਪਏ ਇੱਕ ਲੜਕੀ ਕੋਮਲ ਉਮਰ 16 ਸਾਲ ਅਤੇ ਡੇਢ ਸਾਲ ਦੀ ਲੜਕੀ ਰੂਹੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੋ ਭਰਾ ਬਲਵਾਨ ਸਿੰਘ ਅਤੇ ਬਲਜੀਤ ਸਿੰਘ ਵਾਰਡ ਨੰਬਰ 3 ਦੇ ਇੱਕ ਮਕਾਨ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ।

    Read Also : Canada News: ਕੈਨੇਡਾ ਦੇ ਮੰਦਰ ’ਚ ਸ਼ਰਧਾਲੂਆਂ ’ਤੇ ਹਮਲਾ, ਪੜ੍ਹੋ ਟਰੂਡੋ ਸਰਕਾਰ ਨੇ ਕੀ ਕਿਹਾ…

    ਰਾਤ ਕਰੀਬ 3.30 ਵਜੇ ਘਰ ਦੇ ਇੱਕ ਹਿੱਸੇ ਵਿੱਚ ਧਮਾਕਾ ਹੋਇਆ ਅਤੇ ਇੱਕ ਪਾਸੇ ਦੀ ਪੂਰੀ ਕੰਧ ਢਹਿ ਗਈ। ਮਕਾਨ ਦਾ ਲੈਂਟਰ ਹੇਠਾਂ ਲਟਕ ਗਿਆ, ਘਰ ਦੇ ਦਰਵਾਜ਼ੇ ਖਿੜਕੀਆਂ ਉੱਖੜ ਗਈਆਂ। ਧਮਾਕਾ ਐਨਾ ਖ਼ਤਰਨਾਕ ਸੀ ਕਿ ਖਿੜਕੀਆਂ ਦਰਵਾਜੇ ਗਲੀ ਵਿੱਚ ਆ ਡਿੱਗੇ। ਧਮਾਕੇ ਦੇ ਸਮੇਂ ਬਲਵਾਰ ਦੀ ਪਤਨੀ ਸੁਨੀਤਾ ਆਪਣੀ ਧੀ ਕੋਮਲ, ਨੂੰਹ ਸਪਨਾ ਤੇ ਡੇਢ ਸਾਲ ਦੀ ਪੋਤੀ ਰੂਹੀ ਨਾਲ ਇੱਕ ਕਮਰੇ ’ਚ ਸੁੱਤੇ ਪਏ ਸਨ। Haryana News

    ਧਮਾਕੇ ’ਚ 16 ਸਾਲਾ ਧੀ ਕੋਮਲ ਤੇ ਡੇਢ ਸਾਲਾ ਪੋਤੀ ਰੂਹੀ ਦੀ ਮੌਤ ਹੋ ਗਈ ਅਤੇ ਨੂੰਹ ਸਪਨਾ ਬੁਰੀ ਤਰ੍ਹਾਂ ਜਖਮੀ ਹੋ ਗਈ। ਇਸ ਹਾਦਸੇ ਤੋਂ ਬਾਅਦ ਡੀਐਸਪੀ ਗੁਹਲਾ ਕੁਲਦੀਪ ਸਿੰਘ ਤੇ ਚੀਕਾ ਥਾਣਾ ਇੰਚਾਰਜ਼ ਸੁਰੇਸ਼ ਕੁਮਾਰ ਨੇ ਮੌਕੇ ’ਤੇ ਆ ਕੇ ਜਾਂਚ ਕੀਤੀ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਡੀਐਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਲਈ ਫਾਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ।

    LEAVE A REPLY

    Please enter your comment!
    Please enter your name here