ਇਕੱਠੇ ਹੋ ਕਿ ਕੀਤੇ ਸਮਾਜ ਭਲਾਈ ਦੇ ਕੰਮ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਬਣਦੇ ਹਨ : ਗੈਰੀ ਬੜਿੰਗ

Amloh News
ਅਨਿਲ ਅਮਲੋਹ:ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਐਨ ਆਰ ਆਈ ਬਲਵਿੰਦਰ ਘਟੌੜੇ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਨੂੰ ਇਲਾਕੇ ਲਈ ਦਿੱਤੀ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਦੇ ਹੋਏ ਨਾਲ ਪ੍ਰਧਾਨ ਭੂਸ਼ਣ ਗਰਗ ਅਤੇ ਮੈਂਬਰ। ਤਸਵੀਰ: ਅਨਿਲ ਲੁਟਾਵਾ

ਐਨਆਰਆਈ ਬਲਵਿੰਦਰ ਘਟੌੜੇ ਵੱਲੋਂ ਅਮਲੋਹ ਸ਼ਹਿਰ ਲਈ ਐਂਬੂਲੈਂਸ ਵੈਨ ਦੇਣ ’ਤੇ ਪ੍ਰੀਸ਼ਦ ਨੇ ਕੀਤਾ ਵਿਸ਼ੇਸ਼ ਸਨਮਾਨ

(ਅਨਿਲ ਲੁਟਾਵਾ) ਅਮਲੋਹ। ਅਮਲੋਹ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਐਨ ਆਰ ਆਈ ਬਲਵਿੰਦਰ ਸਿੰਘ ਘਟੌੜੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਐਂਬੂਲੈਂਸ ਵੈਨ ਨੂੰ ਹਰੀ ਝੰਡੀ ਦਿਖਾਕੇ ਵਿਧਾਇਕ ਗੈਰੀ ਬੜਿੰਗ ਅਤੇ ਐਨ ਆਰ ਆਈ ਬਲਵਿੰਦਰ ਘਟੌੜੇ ਵੱਲੋਂ ਰਵਾਨਾ ਕੀਤਾ ਗਿਆ ਅਤੇ ਪ੍ਰੀਸ਼ਦ ਨੂੰ ਹਰ ਸਹਿਯੋਗ ਦਾ ਭਰੋਸਾ ਦਿੱਤਾ ਗਿਆ,ਉਥੇ ਹੀ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ। Amloh News

ਇਹ ਵੀ ਪੜ੍ਹੋ: Viral News: ਹੈਰਾਨੀਜਨਕ ਹਾਦਸਾ, ਉਬਾਸੀ ਲੈਂਦਿਆਂ ਅਜਿਹਾ ਖੁੱਲ੍ਹਿਆ ਮੂੰਹ ਮੁੜ ਬੰਦ ਨਾ ਹੋਇਆ, ਡਾਕਟਰਾਂ ਨੇ ਦੱਸਿਆ ਕਾਰ…

ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾਂਦੇ ਕੰਮਾਂ ਤੋਂ ਕਾਫੀ ਸਮੇਂ ਤੋਂ ਜਾਣੂ ਹਨ ਅਤੇ ਪਹਿਲਾਂ ਵੀ ਇਲਾਕੇ ਅੰਦਰ ਪ੍ਰੀਸ਼ਦ ਵੱਲੋਂ ਐਂਬੂਲੈਂਸ ਵੈਨ ਚੱਲਦੀ ਰਹੀ ਹੈ, ਉੱਥੇ ਹੀ ਅੱਜ ਵੀ ਐਨ ਆਰ ਆਈ ਬਲਵਿੰਦਰ ਸਿੰਘ ਘਟੌੜੇ ਵੱਲੋਂ ਪ੍ਰੀਸ਼ਦ ਨੂੰ ਦਿੱਤੀ ਗਈ ਐਂਬੂਲੈਂਸ ਵੈਨ ਦੀ ਸੇਵਾ ਸ਼ੁਰੂ ਹੋਈ ਹੈ। ਉਹਨਾਂ ਅੱਗੇ ਕਿਹਾ ਕਿ ਸ਼ਹਿਰ ਲਈ ਐਨ ਆਰ ਆਈ ਘਟੌੜੇ ਵੱਲੋਂ ਪਾਇਆ ਗਿਆ ਪਾਇਆ ਯੋਗਦਾਨ ਸ਼ਲਾਘਾਯੋਗ ਹੈ। ਜਿਹਨਾਂ ਦਾ ਦਿਲੋਂ ਧੰਨਵਾਦ ਵੀ ਕਰਦਾ ਹਾਂ, ਉੱਥੇ ਹੀ ਇਸ ਐਂਬੂਲੈਂਸ ਨੂੰ ਚਲਾਉਣ ਦਾ ਜਿਹੜਾ ਖਰਚਾ ਆਵੇਗਾ ਉਹ ਸੰਸਥਾ ਦੇ ਸਾਰੇ ਮੈਂਬਰ ਸਾਂਝੇ ਤੌਰ ’ਤੇ ਕਰਨਗੇ ਜੋ ਕਿ ਕਿ ਸਲਾਘਾਯੋਗ ਹੈ ।

ਸਾਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ: ਬਲਵਿੰਦਰ ਸਿੰਘ ਘਟੌੜੇ

ਉਹਨਾਂ ਅੱਗੇ ਕਿਹਾ ਕਿ ਸਮਾਜ ਭਲਾਈ ਦੇ ਕੰਮ ਜਿਹੜੇ ਆਪਾ ਇਕੱਠੇ ਹੋ ਕੇ ਕਰਦੇ ਹਾਂ ਉਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵੱਲੋਂ ਜਿਹੜਾ ਸਹਿਯੋਗ ਸਾਡੇ ਤੋਂ ਮੰਗਿਆ ਜਾਵੇਗਾ ਉਹ ਦਿੱਤਾ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਐਨ ਆਰ ਆਈ ਸਮਾਜ ਸੇਵਕ ਬਲਵਿੰਦਰ ਸਿੰਘ ਘਟੌੜੇ ਨੇ ਕਿਹਾ ਕਿ ਸ਼ਹਿਰ ਵਿੱਚ ਦੁਬਾਰਾ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਸਬੰਧੀ ਮੇਰੇ ਵਿਚਾਰ ਹਨ ਕਿ ਸਾਡੇ ਸਾਰੇ ਧਰਮਾਂ, ਗ੍ਰੰਥਾਂ ਵਿੱਚ ਸੰਦੇਸ਼ ਦਿੱਤਾ ਗਿਆ ਹੈ ਕਿ ਸਾਨੂੰ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। Amloh News

ਮੈਨੂੰ ਮੇਰੇ ਪਿੰਡ ਅਤੇ ਇਲਾਕੇ ਨਾਲ ਮੋਹ ਪਿਆਰ

ਮੇਰੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਮੈਂ ਆਪਣੀ ਕਮਾਈ ਵਿੱਚੋਂ ਕੁਝ ਨਾ ਕੁਝ ਰਾਸ਼ੀ ਜ਼ਰੂਰ ਦਾਨ ਕਰ ਸਕਾ। ਬੇਸ਼ੱਕ ਮੈਂ ਅਤੇ ਮੇਰਾ ਪਰਿਵਾਰ ਵਿਦੇਸ਼ ਵਿੱਚ ਰਹਿ ਰਹੇ ਹਾਂ ਪਰ ਉਹਦੇ ਬਾਵਜ਼ੂਦ ਵੀ ਮੈਨੂੰ ਮੇਰੇ ਪਿੰਡ ਅਤੇ ਇਲਾਕੇ ਨਾਲ ਮੋਹ ਪਿਆਰ ਹੈ ਉਂਥੇ ਹੀ ਅਮਲੋਹ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਮਾਜ ਸੇਵੀ ਕੰਮਾਂ ਦੇ ਵਿੱਚ ਵੱਧ ਚੜਕੇ ਯੋਗਦਾਨ ਪਾਉਣ ਤਾਂ ਕਿ ਜ਼ਰੂਰਤਮੰਦ ਵਿਅਕਤੀਆਂ ਦੀ ਮੱਦਦ ਹੋ ਸਕੇ।

Amloh News
ਅਮਲੋਹ :ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਪ੍ਰਧਾਨ ਭੂਸ਼ਣ ਗਰਗ ਅਤੇ ਮੈਂਬਰ ਐਨ ਆਰ ਆਈ ਬਲਵਿੰਦਰ ਸਿੰਘ ਘਟੌੜੇ ਦਾ ਸਨਮਾਨ ਕਰਨ ਸਮੇਂ।ਤਸਵੀਰ: ਅਨਿਲ ਲੁਟਾਵਾ

ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਪ੍ਰਧਾਨ ਭੂਸ਼ਣ ਗਰਗ ਵੱਲੋਂ ਆਏ ਮਹਿਮਾਨਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉਥੇ ਹੀ ਵਿਧਾਇਕ ਗੈਰੀ ਬੜਿੰਗ, ਐਨ ਆਰ ਆਈ ਬਲਵਿੰਦਰ ਸਿੰਘ ਘਟੌੜੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪ੍ਰੀਸ਼ਦ ਵੱਲੋਂ ਮਾਨਵਤਾ ਦੀ ਸੇਵਾ ਜਾਰੀ ਰਹੇਗੀ। ਇਸ ਮੌਕੇ ਡੀ ਐਸ ਪੀ ਰਾਜੇਸ਼ ਛਿੱਬਰ, ਥਾਣਾ ਅਮਲੋਹ ਦੇ ਮੁਖੀ ਅੰਮ੍ਰਿਤਵੀਰ ਸਿੰਘ ਚਾਹਲ, ਪ੍ਰੀਸ਼ਦ ਦੇ ਪ੍ਰਧਾਨ ਭੂਸ਼ਣ ਗਰਗ, ਕ੍ਰਿਸ਼ਨ ਸਿੰਘ ਘਟੌੜੇ, ਓਮ ਪ੍ਰਕਾਸ਼ ਸਿੰਘ ਘਟੌੜੇ, ਹਰਪਾਲ ਸਿੰਘ ਘਟੌੜੇ,ਪਰਮਜੀਤ ਸਿੰਘ ਖਨਿਆਣ, ਸਿੰਗਾਰਾ ਸਿੰਘ ਸਲਾਣਾ, ਦਰਸ਼ਨ ਸਿੰਘ ਚੀਮਾ, ਸੰਤੋਖ ਸਿੰਘ ਖਨਿਆਣ, ਬਲਤੇਜ ਸਿੰਘ ਮਹਿਮੂਦਪੁਰ, ਦਰਸ਼ਨ ਸਿੰਘ ਬੱਬੀ, ਪਰਮਜੀਤ ਸਿੰਘ ਰੁਪਾਲ, ਜਤਿੰਦਰ ਸਿੰਘ,

ਰਾਜਪਾਲ ਗਰਗ,ਕਾਨੂੰਗੋ ਚਰਨਜੀਤ ਕੁਮਾਰ, ਮਾਸਟਰ ਜਰਨੈਲ ਸਿੰਘ ਸਹੋਤਾ, ਅਖਿਲ ਅਬਰੋਲ, ਐਡਵੋਕੇਟ ਯਾਦਵਿੰਦਰਪਾਲ ਸਿੰਘ, ਠੇਕੇਦਾਰ ਮਨਜੀਤ ਸੇਖੋ, ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ, ਦਰਸ਼ਨ ਸਿੰਘ ਬੱਬੀ, ਰਾਕੇਸ਼ ਕੁਮਾਰ ਗਰਗ,ਸਮੀਰ ਮੁਹੰਮਦ,ਸੁਖਵਿੰਦਰ ਸਿੰਘ ਕਾਲਾ ਅਰੋੜਾ, ਕੁਲਜਿੰਦਰ ਸਿੰਘ ਨਿਰਵਾਲ, ਹਰਪ੍ਰੀਤ ਸਿੰਘ ਸੋਨੂੰ, ਅਮਨ ਧੀਮਾਨ, ਐਡਵੋਕੇਟ ਮੋਹਿਤ ਗਰਗ, ਰਾਮ ਸਿੰਘ , ਜੋਗਿੰਦਰ ਸਿੰਘ ਨਰੂਲਾ, ਜਗਤਾਰ ਸਿੰਘ ਸੋਨੀ , ਡਾ ਅਰਜਨ ਸਿੰਘ, ਵਿਨੋਦ ਮਿੱਤਲ, ਅਨਿਲ ਕੁਮਾਰ ਗੋਇਲ, ਯੋਗੇਸ਼ ਬਾਂਸਲ, ਬਲਜਿੰਦਰ ਰਾਜਪੂਤ, ਗੁਰਚਰਨ ਸੈਂਟੀ, ਨੀਰਜ ਕਰਕਰਾ, ਦੀਪਕ ਗੋਇਲ, ਅਭਿਸ਼ੇਕ ਗਰਗ, ਸ਼ਿੰਦਰਪਾਲ, ਰਾਜੀਵ ਵਰਮਾ, ਬੋਵੀ ਅਮਲੋਹ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਮੌਜੂਦ ਸਨ। Amloh News