ਮੋਗਾ (ਵਿੱਕੀ ਕੁਮਾਰ)। Fire : ਮੋਗਾ ਦੇ ਅਕਾਲਸਰ ਰੋਡ ’ਤੇ ਸਥਿਤ ਸਰਦਾਰ ਨਗਰ ਗਲੀ ਨੰਬਰ 7 ’ਚ ਸੋਮਵਾਰ ਦੀ ਦੁਪਹਿਰ ਨੈਸਲੇ ਕੰਪਨੀ ਦੇ ਠੇਕੇਦਾਰ ਵੱਲੋਂ ਬਣਾਏ ਕਬਾੜ ਦੇ ਗੁਦਾਮ ’ਚ ਅੱਗ ਲੱਗ ਗਈ। ਇਸ ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਤੋਂ ਪੰਜ ਗੱਡੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਲੱਗਣ ਕਾਰਨ ਕਰੀਬ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਸਲੇ ਫੈਕਟਰੀ ’ਚ ਕੰਮ ਕਰਦੇ ਠੇਕੇਦਾਰ ਆਸ਼ੂ ਮੌਂਗਾ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਨੈਸਲੇ ਕੰਪਨੀ ’ਚ ਠੇਕੇਦਾਰ ਵਜੋਂ ਕੰਮ ਕਰ ਰਿਹਾ ਹੈ। (Moga News)
ਕੀਮਤ ਸੀ ਵਿਸ਼ਾਲ, ਡੇਰਾ ਪ੍ਰੇਮੀ ਨੇ ਵਾਪਸ ਕਰਕੇ ਕੰਮ ਕੀਤਾ ਬੇਮਿਸਾਲ
ਉਸ ਵੱਲੋਂ ਨੈਸਲੇ ਦਾ ਕਬਾੜ ਇਕੱਠਾ ਕਰ ਕੇ ਅੱਗੇ ਵੇਚਿਆ ਜਾਂਦਾ ਹੈ, ਉਸ ਨੇ ਸਰਦਾਰ ਨਗਰ ਗਲੀ ਨੰਬਰ 7 ’ਚ ਇਕ ਗੁਦਾਮ ਬਣਾਇਆ ਹੋਇਆ ਸੀ, ਜਿੱਥੇ ਸਾਰਾ ਕਬਾੜ ਰੱਖਿਆ ਹੋਇਆ ਸੀ ਪਰ ਸੋਮਵਾਰ ਦੁਪਹਿਰ ਨੂੰ ਅਚਾਨਕ ਗੁਦਾਮ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ ਤੋਂ ਬਾਅਦ 6 ਤੋਂ ਜ਼ਿਆਦਾ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੀ ਇਸ ਘਟਨਾ ਕਾਰਨ ਉਸ ਦਾ ਸੱਤ ਤੋਂ ਅੱਠ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਠੇਕੇਦਾਰ ਨੇ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਦਾ ਕੋਈ ਕਾਰਨ ਨਹੀਂ ਹੋ ਸਕਦਾ ਕਿਉਂਕਿ ਵਿਭਾਗ ਵੱਲੋਂ ਮੁਰੰਮਤ ਲਈ ਸਵੇਰ ਤੋਂ ਉਕਤ ਖੇਤਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਸੀ। (Moga News)