ਸਾਡੇ ਨਾਲ ਸ਼ਾਮਲ

Follow us

13.3 C
Chandigarh
Sunday, January 18, 2026
More
    Home Breaking News ਕਰਿਆਨਾ ਸਟੋਰ ’...

    ਕਰਿਆਨਾ ਸਟੋਰ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ 

    Fire Accident
    ਫਤਿਹਗੜ੍ਹ: ਅੱਗ ਨਾਲ ਸੜ ਕੇ ਸਵਾਹ ਹੋਇਆ ਸਮਾਨ। ਤਸਵੀਰ: ਅਨਿਲ ਲੁਟਾਵਾ

    (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਹਿੰਦ ਸ਼ਹਿਰ ਵਿਖੇ ਇੱਕ ਕਰਿਆਨੇ ਦੀ ਦੁਕਾਨ ਦੇ ਸਟੋਰ ’ਚ ਅੱਗ ਲੱਗਣ ਕਾਰਨ ਲਗਭਗ 21 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮਹੇਸ਼ ਸੂਦ ਵਾਸੀ ਸਰਹਿੰਦ ਸ਼ਹਿਰ ਨੇ ਦੱਸਿਆ ਕਿ ਉਸ ਦੀ ਸਟੇਟ ਬੈਂਕ ਆਫ ਪਟਿਆਲਾ ਸਰਹੰਦ ਸ਼ਹਿਰ ਦੇ ਸਾਹਮਣੇ ਕਰਿਆਨੇ ਦੀ ਸੂਦ ਕਰਿਆਨਾ ਸਟੋਰ ਦੇ ਨਾਂਅ ’ਤੇ ਦੁਕਾਨ ਹੈ। Fire Accident

    ਇਹ ਵੀ ਪੜ੍ਹੋ: ਬਜਟ ਪੂਰੀ ਤਰ੍ਹਾਂ ਦਿਸ਼ਾਹੀਣ, ਉਦਯੋਗ ਵਿਰੋਧੀ ਤੇ ਨਿਰਾਸ਼ਾਜਨਕ

    ਐਸ.ਬੀ.ਆਈ. ਬੈਂਕ ਦੇ ਨਾਲ ਸਾਹਮਣੇ ਹੀ ਉਹਨਾਂ ਦਾ ਆਪਣਾ ਸਟੋਰ ਵੀ ਹੈ, ਇਸ ਸਟੋਰ ਵਿੱਚ ਲਗਭਗ ਸਾਢੇ 11 ਵਜੇ ਅਚਾਨਕ ਅੱਗ ਲੱਗ ਗਈ। ਮਹੇਸ਼ ਸੂਦ ਨੂੰ ਸਮੇਂ ਅੱਗ ਲੱਗਣ ਦਾ ਪਤਾ ਲੱਗਾ ਜਦੋਂ ਸਾਹਮਣੇ ਸਟੋਰ ਵਿੱਚ ਸ਼ੀਸ਼ਾ ਤੜਕ ਕਰਕੇ ਇੱਕੋ ਦਮ ਟੁੱਟ ਗਿਆ ਅਤੇ ਸਟੋਰ ਵਿੱਚੋਂ ਧੂਆਂ ਨਿਕਲਣ ਲੱਗ ਪਿਆ। ਤੁਰੰਤ ਉੱਥੇ ਹਾਜ਼ਰ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਲਈ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ’ਤੇ ਸੂਚਿਤ ਕਰ ਦਿੱਤਾ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ’ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਮਹੇਸ਼ ਸੂਦ ਨੇ ਦੱਸਿਆ ਕਿ ਇਸ ਅੱਗ ਵਿੱਚ ਦੁਕਾਨ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ ਜਿਸ ਕਾਰਨ ਉਸ ਦਾ ਲਗਭਗ 21 ਲੱਖ ਦਾ ਨੁਕਸਾਨ ਹੋਇਆ ਹੈ। Fire Accident

    LEAVE A REPLY

    Please enter your comment!
    Please enter your name here