ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸਾ

Punjab News

ਕੋਟਕਪੂਰਾ (ਅਜੈ ਮਨਚੰਦਾ)। ਮੋਗਾ ਰੋਡ ਕੋਟਕਪੂਰਾ ਨਜਦੀਕ ਸਾਗਰ ਦਾ ਢਾਬਾ ਵਿਖੇ ਸੁਖਬੀਰ ਐਗਰੋ ਇੰਡਸਟਰੀਜ/ ਸੈਲ ਲਿੰਮਟਿਡ ਕੰਪਨੀ ਦੇ ਬਣੇ ਪਰਾਲੀ ਦੇ ਡੰਪ ਨੂੰ ਅਚਾਨਕ ਅੱਗ ਲੱਗਣ ਕਾਰਨ ਲੱਖਾਂ/ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਅੱਗ ਲੱਗਣ ਦਾ ਪਤਾ ਨਹੀਂ ਚਲ ਸਕਿਆ। ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਸੈਲ ਲਿੰਮਟਿਡ ਕੰਪਨੀ ਦੇ ਅਕਾਊਂਟ ਸੁਧਾਂਸੂ ਜਿੰਦਲ ਨੇ ਦੱਸਿਆ ਕਿ ਅੱਜ ਢੱਲਦੀ ਸ਼ਾਮ ਨੂੰ ਮੋਗਾ ਰੋਡ ਕੋਟਕਪੂਰਾ ਵਿਖੇ ਪਰਾਲੀ ਦੇ ਡੰਪ ਨੂੰ ਲੱਗੀ ਅੱਗ ਕਾਰਨ ਲੱਖਾਂ/ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਜਦੀਕੀ ਸ਼ਹਿਰ ਦੀਆਂ। (Punjab News)

ਰੋਡਵੇਜ ਬੱਸ ਤੇ ਟਰੈਕਟਰ-ਟਰਾਲੀ ਦੀ ਟੱਕਰ, 5 ਦੀ ਦਰਦਨਾਕ ਮੌਤ

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਅਮਲੇ ਵੱਲੋਂ ਅੱਗ ਬਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਇਸ ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਸਿਟੀ ਕੋਟਕਪੂਰਾ ਦੇ ਐਸ ਐਂਚ ਐਂਚ ਮਨੋਜ ਕੁਮਾਰ ਵੀ ਘਟਨਾ ਸਥਾਨ ਤੇ ਆਪਣੀ ਟੀਮ ਲੈਕੇ ਪਹੁੰਚੇ। ਪਰਾਲੀ ਦੇ ਡੰਪ ਨੂੰ ਲੱਗੀ ਅੱਗ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਦੱਸਿਆ ਜਾ ਰਿਹਾ ਹੈ ਸਿਰਫ ਡੰਪ ’ਚ ਪਈਆ ਗੰਠਾ ਨੂੰ ਹੀ ਅੱਗ ਲੱਗੀ ਤੇ ਘਟਨਾ ਮੌਕੇ ਕੰਪਨੀ ਦੇ ਨੁਮਾਇੰਦੇ ਵੀ ਮੌਕੇ ਤੇ ਪਹੁੰਚੇ। ਖਬਰ ਲਿਖੇ ਜਾਣ ਤੱਕ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਜਦੋਂ ਜਹਿਦ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। (Punjab News)

LEAVE A REPLY

Please enter your comment!
Please enter your name here