ਮਨੀਸ਼ ਇੰਸਾਂ ਨੂੰ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Manish, Insan

ਮਾਨਸਾ, (ਸੱਚ ਕਹੂੰ ਨਿਊਜ਼) । ਸੱਚਖੰਡ ਜਾ ਬਿਰਾਜੇ ਮਨੀਸ਼ ਇੰਸਾਂ (33) ਪੁੱਤਰ ਰਾਜ ਕੁਮਾਰ ਇੰਸਾਂ ਵਾਸੀ ਮਾਨਸਾ ਦਾ ਅੰਤਿਮ ਸਸਕਾਰ ਅੱਜ ਇੱਥੇ ਰਾਮਬਾਗ ‘ਚ ਕੀਤਾ ਗਿਆ ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਜਾਣਕਾਰੀ ਅਨੁਸਾਰ ਮਨੀਸ਼ ਇੰਸਾਂ ਸਾਲ 2000 ਤੋਂ ਡੇਰਾ ਸੱਚਾ ਸੌਦਾ ‘ਚ ਸੇਵਾਦਾਰ ਬਣਕੇ ਇਨਸਾਨੀਅਤ ਨੂੰ ਸਮਰਪਿਤ ਹੋ ਗਏ ਸਨ ਅਤੇ ਸੱਚ ਕਹੂੰ ਦੇ ਖੇਤਰੀ ਦਫਤਰ ਨੋਇਡਾ ਵਿਖੇ ਬਤੌਰ ਫੋਰਮੈਨ ਸੇਵਾ ਕਰ ਰਹੇ ਸਨ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਮਾਨਸਾ ਸ਼ਹਿਰ ਦੀ ਸਾਧ-ਸੰਗਤ ਤੋਂ ਇਲਾਵਾ ਨੇੜਲੇ ਬਲਾਕਾਂ ਦੀ ਸਾਧ ਸੰਗਤ ‘ਚ ਸੋਗ ਦੀ ਲਹਿਰ ਦੌੜ ਗਈ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮਨੀਸ਼ ਦੀ ਅਰਥੀ ਨੂੰ ਉਹਨਾਂ ਦੀਆਂ ਭੈਣਾਂ ਨੇ ਵੀ ਮੋਢਾ ਦਿੱਤਾ ਸੱਚਖੰਡ ਵਾਸੀ ਮਨੀਸ਼ ਇੰਸਾਂ ਦਾ ਅੰਤਿਮ ਸਸਕਾਰ ਅੱਜ ਮਾਨਸਾ ਰਾਮਬਾਗ ਵਿਖੇ ਕੀਤਾ ਗਿਆ ਜਿੱਥੇ ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਭਰਾ ਲੱਕੀ ਇੰਸਾਂ ਨੇ ਦਿੱਤੀ।

‘ਜਬ ਤਕ ਸੂਰਜ ਚਾਦ ਰਹੇਗਾ, ਮਨੀਸ਼ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਭਰਵੇਂ ਇਕੱਠ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਸੱਚ ਕਹੂੰ ਦੇ ਪ੍ਰਬੰਧ ਸੰਪਾਦਕ ਪ੍ਰਕਾਸ਼ ਸਿੰਘ ਸਲਵਾਰਾ, ਸੱਚ ਕਹੂੰ ਪੰਜਾਬੀ ਦੇ ਸੰਪਾਦਕ ਤਿਲਕ ਰਾਜ ਸ਼ਰਮਾ, ਸੱਚ ਕਹੂੰ ਦੇ ਨੋਇਡਾ ਦਫ਼ਤਰ ਤੋਂ ਰਿਸ਼ੀਪਾਲ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਦੇ ਜਿੰਮੇਵਾਰ ਸੇਵਾਦਾਰ ਨਛੱਤਰ ਸਿੰਘ ਇੰਸਾਂ, ਸੁਦਾਗਰ ਸਿੰਘ ਇੰਸਾਂ, ਸੂਬਾ ਕਮੇਟੀ ਮੈਂਬਰ ਪਰਮਜੀਤ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ, ਸੂਰਜ ਭਾਨ ਇੰਸਾਂ, ਸ਼ਿੰਗਾਰਾ ਸਿੰਘ ਇੰਸਾਂ, ਬਲਾਕ ਸੇਵਾਦਾਰ ਪ੍ਰਿਤਪਾਲ ਸਿੰਘ ਇੰਸਾਂ, ਸੱਤਪਾਲ ਇੰਸਾਂ, ਬਿੰਦਰ ਸਿੰਘ ਇੰਸਾਂ, ਨਰੇਸ਼ ਕੁਮਾਰ ਇੰਸਾਂ, ਸੁਖਦੇਵ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਮਿੱਠਾ, ਤਰਸੇਮ ਚੰਦ, ਕ੍ਰਿਸ਼ਨ ਕੁਮਾਰ, ਰੁਸਤਮ, ਜਸਵੀਰ ਸਿੰਘ ਜਵਾਹਰਕੇ, ਜਗਦੇਵ ਸਿੰਘ, ਬਖਸ਼ੀਸ ਸਿੰਘ, ਪਵਨ ਕੁਮਾਰ ਅਤੇ ਪੁਸ਼ਪਿੰਦਰ ਸਿੰਘ ਰੋਮੀ ਆਦਿ ਸਮੇਤ ਵੱਡੀ ਗਿਣਤੀ ਡੇਰਾ ਸ਼ਰਧਾਲੂਆਂ ਨੇ ਇੰਸਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

16 ਦਸੰਬਰ ਨੂੰ ਹੋਵੇਗੀ ਨਾਮ ਚਰਚਾ

ਸੱਚਖੰਡ ਵਾਸੀ ਮਨੀਸ਼ ਇੰਸਾਂ ਨਮਿੱਤ ਨਾਮ ਚਰਚਾ 16 ਦਸੰਬਰ ਦਿਨ ਐਤਵਾਰ ਨੂੰ ਸਵੇਰੇ 11:30 ਵਜੇ ਤੋਂ 1 ਵਜੇ ਤੱਕ ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ ਮਾਨਸਾ ਵਿਖੇ ਹੋਵੇਗੀ।