ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੰਚਾਇਤਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਕਰਵਾਈ ਜਾਵੇ- ਸਰਪੰਚ ਦਰਸ਼ਨ ਸਿੰਘ ਮੈਣ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤਾਂ ਆਪਣੇ ਪਿੰਡਾਂ ’ਚ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਖਫਾ ਹਨ ਅਤੇ ਪੰਚਾਇਤਾਂ ਚਾਹੁੰਦੀਆਂ ਹਨ ਕਿ ਜੋ ਪਿੰਡਾਂ ’ਚ ਜੋ ਵਿਕਾਸ ਕਾਰਜ ਅੱੱਧ ਵਿਚਕਾਰ ਲਟਕ ਰਹੇ ਹਨ, ਉਨ੍ਹਾਂ ਨਪੇਰੇ ਚਾੜਨ ਲਈ ਪੰਜਾਬ ਸਰਕਾਰ ਪੰਚਾਇਤਾਂ ਨੂੰ ਗ੍ਰਾਟਾਂ ਜਾਰੀ ਕਰੇ ਤਾਂ ਜੋ ਵਿਕਾਸ ਕਾਰਜ ਦੁਬਾਰਾ ਸ਼ੁਰੂ ਹੋ ਸਕਣ। ਇਸ ਸਭ ਲੈ ਕੇ ਅੱਜ ਪਟਿਆਲਾ ਜ਼ਿਲ੍ਹੇ ਦੀਆਂ ਵੱਡੀ ਗਿਣਤੀ ਪੰਚਾਇਤਾਂ, ਸਰਪੰਚਾਂ ਅਤੇ ਪੰਚਾਂ ਦਾ ਵਫਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ( Patiala District DC) ਨੂੰ ਮਿਲਿਆ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਦਿੰਦਿਆ ਮੰਗ ਕੀਤੀ ਗਈ ਉਨ੍ਹਾਂ ਦੀ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨਾਲ ਕਰਵਾਈ ਜਾਵੇ।
ਪੰਜਾਬ ’ਚ ਸਰਪੰਚਾ ਨੂੰ 10000 ਅਤੇ ਪੰਚਾਂ ਨੂੰ 5000 ਲਾਗੂ ਕੀਤਾ ਜਾਵੇ
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਸਰਪੰਚ ਦਰਸਨ ਸਿੰਘ ਮੈਣ ਮੀਤ ਪ੍ਰਧਾਨ ਯੂਨੀਅਨ ਆਫ ਪੰਜਾਬ, ਸਰਪੰਚ ਜੁਗਰਾਜ ਸਿੰਘ, ਸਰਪੰਚ ਸੁਖਵਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਸਰਪੰਚਾਂ ਨਾਲ ਟੇਬਲ ਟਾਕ ਤੇ ਗੱਲ ਕਰੇ ਅਤੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਅਤੇ ਭੱਤਾ ਜੋ ਹਿਮਾਚਲ ਦੇ ਵਿੱਚ ਐਲਾਨ ਕੀਤਾ ਜਾ ਰਿਹਾ ਹੈ, ਪਹਿਲਾਂ ਪੰਜਾਬ ’ਚ ਸਰਪੰਚਾ ਨੂੰ 10000 ਅਤੇ ਪੰਚਾਂ ਨੂੰ 5000 ਲਾਗੂ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇ
ਇਸ ਤੋਂ ਇਲਾਵਾ ਮਹਿਲਾਵਾਂ ਸਰਪੰਚ ਭੈਣਾਂ ਨੂੰ ਵਾਧੂ ਅਧਿਕਾਰ ਦਿੱਤੇ ਜਾਣ, ਕੋਰੋਨਾ ਕਾਲ ਦੌਰਾਨ ਸਰਪੰਚਾਂ ਦੀਆਂ ਹੋਈਆਂ ਮੌਤਾਂ ਦਾ ਮੁਆਵਜ਼ਾ ਪੰਜਾਹ ਲੱਖ ਪਰਿਵਾਰ ਨੂੰ ਦਿੱਤਾ ਜਾਵੇ ਤੇ ਪਰਿਵਾਰਕ ਮੈਂਬਰ ਨੂੰ ਇਕ ਨੌਕਰੀ ਦਿੱਤੀ ਜਾਵੇ, ਵਿਕਾਸ ਕਾਰਜਾਂ ’ਤੇ ਲੱਗੀ ਰੋਕ ਤੁਰੰਤ ਖਤਮ ਕੀਤੀ ਜਾਵੇ ਅਤੇ 2021 ਦੀਆਂ ਪੰਚਾਇਤਾਂ ਨੂੰ ਮਿਲੀਆਂ ਗ੍ਰਾਟਾਂ ਵਾਪਸ ਨਾ ਲਈਆਂ ਜਾਣ, ਪੰਚਾਇਤੀ ਜਮੀਨਾਂ ਦਾ 33 ਪ੍ਰਤੀਸ਼ਤ ਕੱਟਿਆ ਜਾਂਦਾ ਸੈਕਟਰੀਵੇਸਿਜ਼ ਫੰਡ ਘਟਾ ਕੇ 10 ਪ੍ਰਤੀਸਤ ਕੀਤਾ ਜਾਵੇ ਆਦਿ। ਉਨ੍ਹਾਂ ਦੱਸਿਆ ਕਿ ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਸੋਪਿਆ ਗਿਆ ਅਤੇ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇ।
ਇਹ ਵੀ ਪੜ੍ਹੋ : ਜਾਣੋ ਰਾਜੂ ਸ਼੍ਰੀਵਾਸਤਵ ਦੇ ਪਰਿਵਾਰ ‘ਚ ਕੌਣ-ਕੌਣ ਹੈ, ਦੇਖੋ ਬੱਚਿਆਂ ਨਾਲ ਤਸਵੀਰਾਂ
ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਮਲਕੀਤ ਸਿੰਘ, ਸਰਪੰਚ ਜਗਦੀਪ ਸਿੰਘ, ਸਰਪੰਚ ਪਰਵਿੰਦਰ ਸਿੰਘ, ਸਰਪੰਚ ਰਘਵੀਰ ਸਿੰਘ ਰੋਡਾ, ਸਰਪੰਚ ਪ੍ਰਮੋਦ ਭਾਰਦਵਾਜ, ਸਰਪੰਚ ਸਤਾਰ ਮੁਹੰਮਦ, ਮਹਿਲਾ ਸਰਪੰਚ ਸਰਪੰਚ ਸੁਨੀਤਾ ਰਾਣੀ, ਗੋਲਡੀ ਸਰਪੰਚ ਭਾਨਰੀ, ਸਰਪੰਚ ਜਗਤਾਰ ਸਿੰਘ ਲੰਗੜੋਈ, ਸਰਪੰਚ ਅਮਨ ਵਿਰਕ, ਸਰਪੰਚ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ