ਰਾਹਗੀਰਾਂ ਦੀ ਪਿਆਸ ਬਝਾਉਣ ਲਈ ਲਗਾਤਾਰ ਜਾਰੀ ਰਹੇਗੀ ਠੰਢੇ ਪਾਣੀ ਛਬੀਲ
ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਸ਼ੁਰੂ ਕੀਤੀ ਛਬੀਲ : 85 ਮੈਂਬਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਨੂੰ ਪਾਰ ਹੋ ਰਿਹਾ ਹੈ। ਜੇਠ ਮਹੀਨੇ ਦੀ ਤਪਸ ’ਚ ਡੇਰਾ ਸਰਧਾਲੂਆਂ ਵੱਲੋਂ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾਈ ਗਈ ਹੈ। ਇਹ ਠੰਢੇ ਪਾਣੀ ਦੀ ਛਬੀਲ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਨੂਰਾਨੀ ਧਾਮ ਪਟਿਆਲਾ ਵਿਖੇ ਮੁੱਖ ਮਾਰਗ ਨੇੜੇ ਲਗਾਈ ਗਈ ਹੈ ਤਾ ਜੋਂ ਅੱਤ ਦੀ ਪੈ ਰਹੀ ਇਸ ਗਰਮੀ ਵਿੱਚ ਆਉਣ ਜਾਣ ਵਾਲੇ ਲੋਕਾਂ ਦੀ ਪਿਆਸ ਬੁਝਾਈ ਜਾ ਸਕੇ। Cold Water
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਸੁਖਪਾਲ ਸਿੰਘ ‘ਆਪ’ ‘ਚ ਸ਼ਾਮਲ
ਡੇਰਾ ਸਰਧਾਲੂਆਂ ਵੱਲੋਂ ਪੁਰਾਰਤਨ ਸੱਭਿਅਚਾਰ ਨੂੰ ਜਿਉਂਦਾ ਰੱਖਦਿਆ ਘੜਿਆਂ ਵਿੱਚ ਪਾਣੀ ਭਰ ਕੇ ਰੱਖਿਆ ਗਿਆ ਹੈ ਕਿਉਂਕਿ ਘੜਿਆਂ ਦਾ ਪਾਣੀ ਮਨੁੱਖੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ ਦੇ ਨਾਲ ਹੀ ਪਾਣੀ ਦਾ ਇੱਕ ਵੱਡਾ ਟੱਬ ਵੀ ਆਉਣ ਜਾਣ ਵਾਲੇ ਰਾਹਗੀਰਾਂ ਲਈ ਰੱਖਿਆ ਗਿਆ ਹੈ। ਡੇਰਾ ਸਰਧਾਲੂਆਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਨੂੰ ਠੰਢਾ ਪਾਣੀ ਵਰਤਾਇਆ ਗਿਆ। Cold Water

ਇਸ ਮੌਕੇ 85 ਮੈਂਬਰਾਂ ਕਰਨਪਾਲ ਪਟਿਆਲਾ, ਸੰਦੀਪ ਇੰਸਾਂ, ਹਰਮਿੰਦਰ ਨੋਨਾ, ਕੈਪਟਨ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਪਾਣੀ ਦੀ ਛਬੀਲ ਗਰਮੀ ਦੇ ਦਿਨਾਂ ਵਿੱਚ ਲਗਾਤਾਰ ਜਾਰੀ ਰਹੇਗੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਕੀਤੇ ਬਚਨਾਂ ਤੋਂ ਬਾਅਦ ਹੀ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਭਿਆਨਕ ਗਰਮੀ ਵਿੱਚ ਰਾਹਗੀਰਾਂ ਦੀ ਪਿਆਸ ਨੂੰ ਪਾਣੀ ਦੀ ਛਬੀਲ ਰਾਹੀਂ ਬੁਝਾਇਆ ਜਾਵੇਗਾ। ਇਸ ਮੌਕੇ 85 ਮੈਂਬਰ ਕੁਲਵੰਤ ਰਾਏ, 85 ਮੈਂਬਰ ਭੈਣਾਂ ਸੋਨਾ ਕੌਰ, ਆਸ਼ਾ ਕੌਰ ਤੋਂ ਇਲਾਵਾ ਮਲਕੀਤ ਸਿੰਘ, ਸ੍ਰੀਰਾਮ ਧਬਲਾਨ, ਕਰਨੈਲ ਮੰਡੋੜ, ਸਰਬਜੀਤ ਹੈਪੀ, ਵਿਜੈ ਸੂਲਰ ਸਮੇਤ ਹੋਰ ਸੇਵਾਦਾਰ ਮੌਜੂਦ ਸਨ।














