Delhi Borewell : ਦਿੱਲੀ ਜਲ ਬੋਰਡ ਪਲਾਂਟ ਦੇ ਬੋਰਵੈੱਲ ’ਚ ਡਿੱਗਿਆ ਬੱਚਾ, NDRF ਤੇ ਪੁਲਿਸ ਟੀਮਾਂ Rescue ਜਾਰੀ

Delhi Borewell

40 ਫੁੱਟ ਦੀ ਡੂੰਘਾਈ ’ਚ 8 ਘੰਟਿਆਂ ਤੋਂ ਫਸਿਆ ਹੋਇਆ ਹੈ ਬੱਚਾ | Delhi Borewell

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਕੇਸ਼ੋਪੁਰ ਮੰਡੀ ਨੇੜੇ ਜਲ ਬੋਰਡ ਦੇ ਵਾਟਰ ਟ੍ਰੀਟਮੈਂਟ ਪਲਾਂਟ ਦੇ ਬੋਰਵੈੱਲ ’ਚ ਇੱਕ ਬੱਚਾ ਡਿੱਗ ਗਿਆ ਹੈ। ਇਹ ਘਟਨਾ ਸ਼ਨਿੱਚਰਵਾਰ (9 ਮਾਰਚ) ਨੂੰ ਦੇਰ ਰਾਤ 1 ਵਜੇ ਵਾਪਰੀ ਹੈ। ਬੋਰਵੈੱਲ ਦੀ ਡੂੰਘਾਈ 40-50 ਫੁੱਟ ਦੱਸੀ ਜਾ ਰਹੀ ਹੈ। ਬੱਚਾ ਪਿਛਲੇ 8 ਘੰਟਿਆਂ ਤੋਂ ਬੋਰਵੈੱਲ ’ਚ ਫਸਿਆ ਹੋਇਆ ਹੈ। ਪੁਲਿਸ ਨੇ ਅਜੇ ਤੱਕ ਬੱਚੇ ਦੀ ਪਛਾਣ ਨਹੀਂ ਦੱਸੀ ਹੈ। ਦਿੱਲੀ ਪੁਲਿਸ ਤੇ ਫਾਇਰ ਸਰਵਿਸ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ’ਚ ਲੱਗੀਆਂ ਹੋਈਆਂ ਹਨ। ਐੱਨਡੀਆਰਐੱਫ ਬਚਾਅ ਦਲ ਦੀ ਅਗਵਾਈ ਕਰ ਰਹੇ ਇੰਸਪੈਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਬੋਰਵੈੱਲ ਦੇ ਕੋਲ ਇੱਕ ਹੋਰ ਟੋਆ ਪੁੱਟਿਆ ਜਾ ਰਿਹਾ ਹੈ। (Delhi Borewell)

ਵਾਹਨ ਚਾਲਕਾਂ ਲਈ ਬੁਰੀ ਖਬਰ, ਬਾਹਰ ਨਿਕਲਣਾ ਪਵੇਗਾ ਭਾਰੀ, ਪੜ੍ਹੋ ਤੇ ਜਾਣੋ

ਇਸ ਰਾਹੀਂ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਬੋਰਵੈੱਲ ’ਚ ਰੱਸੀ ਪਾ ਕੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਉਸ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਪੁਲਿਸ ਨੇ ਕਿਹਾ ਕਿ ਪੂਰੀ ਕਾਰਵਾਈ ’ਚ ਸਮਾਂ ਲੱਗ ਸਕਦਾ ਹੈ। ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਵਿਚਿਤਰਾ ਵੀਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਕਰੀਬ 1 ਵਜੇ ਵਿਕਾਸਪੁਰ ਪੁਲਿਸ ਸਟੇਸ਼ਨ ਨੂੰ ਇੱਕ ਕਾਲ ਆਈ ਸੀ। ਇੱਕ ਵਿਅਕਤੀ ਦੇ ਬੋਰਵੈੱਲ ’ਚ ਡਿੱਗਣ ਦੀ ਸੂਚਨਾ ਫੋਨ ’ਤੇ ਮਿਲੀ। ਉਸ ਸਮੇਂ ਉਨ੍ਹਾਂ ਨੂੰ ਬੱਚੇ ਦੇ ਡਿੱਗਣ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਥਾਨਕ ਪੁਲਿਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀ ਟੀਮ ਪੰਜ ਗੱਡੀਆਂ ਨਾਲ ਮੌਕੇ ’ਤੇ ਪਹੁੰਚੀ। ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਬੱਚਾ ਬੋਰਵੈੱਲ ’ਚ ਡਿੱਗ ਗਿਆ ਸੀ। ਬੱਚੇ ਨੂੰ ਬੋਰਵੈੱਲ ਤੋਂ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। (Delhi Borewell)

LEAVE A REPLY

Please enter your comment!
Please enter your name here