ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ

Robbed in Ludhiana

ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਨੇ ਲੁੱਟੇ 7 ਕਰੋੜ | Robbed in Ludhiana

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ’ਚ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫਤਰ ’ਚੋਂ ਲੰਘੀ ਦੇਰ ਰਾਤ 10 ਹਥਿਆਰਬੰਦ ਲੁਟੇਰਿਆਂ ਨੇ ਕਰੋੜਾਂ ਰੁਪਏ ਲੁੱਟ ਲਏ। ਲੁਟੇਰਿਆਂ ਨੇ ਕੰਪਨੀ ਦੇ ਦਫ਼ਤਰ ’ਚ ਮੌਜੂਦ ਕਰਮਚਾਰੀਆਂ ਨੂੰ ਬੰਧਕ ਬਣਾਇਆ ਤੇ ਕੰਪਨੀ ਦੀ ਵੈਨ ’ਚ ਹੀ ਫਰਾਰ ਹੋ ਗਏ। ਫ਼ਿਲਹਾਲ ਪੁਲਿਸ ਨੂੰ ਮੁੱਲਾਂਪੁਰ ਲਾਗਿਓਂ ਵੈਨ ਮਿਲ ਗਈ ਹੈ, ਜਿਸ ਵਿੱਚੋਂ ਪੁਲਿਸ ਨੂੰ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਜਦਕਿ ਨਕਦੀ ਗਾਇਬ ਹੈ। ਲੁਟੇਰੇ ਜਾਂਦੇ ਜਾਂਦੇ ਦਫ਼ਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ।

ਘਟਨਾ ਲੁਧਿਆਣਾ ਦੇ ਦੇ ਰਾਜਗੂਰੂ ਨਗਰ ਇਲਾਕੇ ਦੀ ਹੈ। ਜਿੱਥੇ ਸ਼ੁੱਕਰਵਾਰ ਤੇ ਸਨਿੱਚਰਵਾਰ ਦੀ ਦਰਮਿਆਨੀ ਰਾਤ ਤਕਰੀਬਨ 2 ਕੁ ਵਜੇ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ ’ਤੇ 10 ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ। ਲੁਟੇਰਿਆਂ ਵਿੱਚੋਂ ਦੋ ਪਿਛਲੇ ਗੇਟ ਰਾਹੀਂ ਅਤੇ ਬਾਕੀ 8 ਮੁੱਖ ਗੇਟ ਰਾਹੀ ਦਫ਼ਤਰ ਅੰਦਰ ਦਾਖਲ ਹੋਏ। ਜਿੱਥੇ ਉਨਾਂ ਦਫ਼ਤਰ ’ਚ ਮੌਜੂਦ 5 ਕਰਚਮਾਰੀਆਂ ਨੂੰ ਹਥਿਆਰਾਂ ਦੀ ਨੋਕ ’ਤੇ ਬੰਧਕ ਬਣਾਇਆ ਅਤੇ ਦਫ਼ਤਰ ’ਚ ਪਈ 4 ਕਰੋੜ ਰੁਪਏ ਦੀ ਨਕਦੀ ਲੁੱਟ ਲਈ।

ਲੁੱਟ ਦੀ ਘਟਨਾਂ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਲੁਟੇਰੇ ਕੰਪਨੀ ਦੀ ਵੈਨ ਨੂੰ ਮੁੱਲਾਂਪੁਰ ਛੱਡ ਕੇ ਹੋਏ ਰਫੂ ਚੱਕਰ

ਘਟਨਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਕੰਪਨੀ ਦੀ ਵੈਨ ’ਚ ਹੀ ਮੌਕੇ ’ਤੋਂ ਫਰਾਰ ਹੋਏ ਜਿਸ ਵਿੱਚ ਪਹਿਲਾਂ ਹੀ 3 ਕਰੋੜ ਰੁਪਏ ਦੀ ਨਕਦੀ ਮੌਜੂਦ ਸੀ। ਬੰਧਕ ਕਰਮਚਾਰੀਆਂ ਨੇ ਲੁਟੇਰਿਆਂ ਦੇ ਜਾਣ ਤੋਂ ਬਾਅਦ ਲੁੱਟ ਦੀ ਸੂਚਨਾਂ ਪੁਲਿਸ ਨੂੰ ਦਿੱਤੀ। ਜਿਸ ਪਿੱਛੋਂ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ। ਪੁਲਿਸ ਨੇ ਇਲਾਕੇ ਨੂੰ ਸ਼ੀਲ ਕਰਕੇ ਜਾਂਚ ਆਰੰਭ ਦਿੱਤੀ ਹੈ।

ਪਤਾ ਲੱਗਾ ਹੈ ਕਿ ਲੁਟੇਰੇ ਜਿਸ ਵੈਨ ’ਚ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋਏ ਸਨ, ਉਹ ਪੁਲਿਸ ਨੂੰ ਮੁੱਲਾਂਪੁਰ ਲਾਗਿਓਂ ਮਿਲ ਗਈ ਹੈ। ਜਿਸ ਵਿੱਚ ਮੌਜੂਦ ਨਕਦੀ ਗਾਇਬ ਸੀ ਪਰ 2 ਪਿਸਤੌਲ ਬਰਾਮਦ ਹੋਏ ਹਨ। ਜਿਕਰਯੋਗ ਹੈ ਕਿ ਸੀਐੱਮਐੱਸ ਸਕਿਓਰਿਟੀ ਕੰਪਨੀ ਏਟੀਐਮ ਵਿੱਚ ਨਕਦੀ ਜਮਾ ਕਰਵਾਉਂਦੀ ਹੈ। ਜਿਸ ਦੇ ਦਫ਼ਤਰ ’ਚੋਂ ਹੀ ਅੱਜ ਲੁਟੇਰਿਆਂ ਨੇ ਕਰੋੜਾਂ ਰੁਪਏ ਉਡਾ ਲਏ ਹਨ। ਫ਼ਿਲਹਾਲ ਪੁਲਿਸ ਜਾਂਚ ’ਚ ਜੁਟ ਗਈ ਹੈ।

ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ

LEAVE A REPLY

Please enter your comment!
Please enter your name here