ਹਦਾਇਤਾਂ ਬਾਵਜੂਦ ਕਮੇਟੀ ਅਤੇ ਪ੍ਰਬੰਧਕੀ ਟੀਮ ਨੇ ਨਹੀਂ ਕੀਤੀ ਕੋਈ ਯੋਗ ਕਾਰਵਾਈ : ਸਹਾਇਕ ਰਜਿਸਟਰਾਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਭਾ ਵੱਲੋਂ ਅਗੇਤੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਮਹਿਲਾ ਸਮੇਤ ਅੱਧੀ ਦਰਜਨ ਵਿਅਕਤੀਆਂ ’ਤੇ ਘਪਲੇ (Fraud) ਅਤੇ ਸਰਕਾਰੀ ਰਾਸ਼ੀ ਦੀ ਦੁਰਵਰਤੋਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤਰੁਨੰਦ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨਾਭਾ ਵੱਲੋਂ ਨਾਭਾ ਸਦਰ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਕਿ ਅਗੇਤੀ ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਜੀਤ ਸਿੰਘ ਅਤੇ ਕਮੇਟੀ ਦੇ ਨੁਮਾਇੰਦਿਆਂ ਨੇ ਮਿਲ ਕੇ ਲਗਭਗ 3828694 ਰੁਪਏ ਦੀ ਰਕਮ ਦਾ ਗਬਨ ਕਰ ਕੇ ਦੁਰਵਰਤੋਂ ਕੀਤੀ ਹੈ। ਮਾਮਲਾ ਸਾਹਮਣੇ ਆਉਣ ’ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਸਕੱਤਰ ਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋ ਬਾਅਦ ਵਿਭਾਗ ਵੱਲੋਂ ਸਕੱਤਰ ਜੀਤ ਸਿੰਘ ਵਾਰ-ਵਾਰ ਜ਼ੁਬਾਨੀ ਅਤੇ ਲਿਖਤੀ ਹਦਾਇਤਾਂ ਬਾਵਜ਼ੂਦ ਉਹ ਕੋਈ ਪੁਖ਼ਤਾ ਰਿਕਾਰਡ ਪੇਸ਼ ਨਹੀਂ ਕਰ ਸਕਿਆ। Fraud
ਸਹਾਇਕ ਰਜਿਸਟਰਾਰ ਨੇ ਅੱਗੇ ਦੋਸ਼ ਲਾਇਆ ਕਿ ਕਮੇਟੀ ਪ੍ਰਧਾਨ ਅਤੇ ਬਾਕੀ ਪ੍ਰਬੰਧਕੀ ਮੈਂਬਰਾਂ ਨੇ ਮਿਲੀਭੁਗਤ ਕਰਦਿਆਂ ਨਾ ਸਿਰਫ਼ ਸਕੱਤਰ ਜੀਤ ਸਿੰਘ ’ਤੇ ਕੋਈ ਕਾਰਵਾਈ ਨਹੀ ਕੀਤੀ ਬਲਕਿ ਵਿਭਾਗੀ ਆਦੇਸ਼ਾ ਅਤੇ ਕੀਤੀਆਂ ਹਦਾਇਤਾਂ ਮੁਤਾਬਕ ਸਕੱਤਰ ਦਾ ਚਾਰਜ ਕਿਸੇ ਦੂਜੀ ਸਹਿਕਾਰੀ ਸਭਾ ਦੇ ਸਕੱਤਰ ਨੂੰ ਵੀ ਨਹੀਂ ਸੌਂਪਿਆ। ਜਿਸ ਕਾਰਨ ਵਿਭਾਗੀ ਹਦਾਇਤਾਂ ਦੀ ਉਲੰਘਣਾ ਕਰਕੇ ਸਕੱਤਰ ਅਤੇ ਕਮੇਟੀ ਪ੍ਰਧਾਨ ਸਮੇਤ ਬਾਕੀ ਮੈਬਰਾਂ ਨੇ ਜੋ ਸਰਕਾਰੀ ਰਾਸ਼ੀ ਦਾ ਗਬਨ ਅਤੇ ਦੁਰਵਰਤੋਂ ਕੀਤੀ ਹੈ, ਉਸ ਖਿਲਾਫ਼ ਆਈਪੀਸੀ ਦੀ ਧਾਰਾ 409, 406, 420, 120 ਬੀ ਅਧੀਨ ਮਾਮਲੇ ਦੇ ਕਥਿਤ ਦੋਸ਼ੀਆਨ ਸਾਬਕਾ ਸਕੱਤਰ ਜੀਤ ਸਿੰਘ, ਕਮੇਟੀ ਪ੍ਰਧਾਨ ਸਿਕੰਦਰ ਸਿੰਘ ਅਗੇਤੀ ਮੀਤ ਪ੍ਰਧਾਨ ਅਜੈਬ ਸਿੰਘ ਅਗੇਤੀ ਹਰਜੀਤ ਸਿੰਘ ਅਗੇਤਾ ਕਰਨੈਲ ਸਿੰਘ ਸੁਦਾਗਰ ਸਿੰਘ ਗੁਰਮੀਤ ਕੌਰ ਸੀਨੀਅਰ ਮੀਤ ਪ੍ਰਧਾਨ ਧਾਰੋਕੀ ਆਦਿ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ