ਸਾਡੇ ਨਾਲ ਸ਼ਾਮਲ

Follow us

24 C
Chandigarh
Saturday, February 14, 2026
More
    Home Breaking News ਸੁਸ਼ੀਲ ਕਾਲੀਆ ...

    ਸੁਸ਼ੀਲ ਕਾਲੀਆ ਖੁਦਕੁਸ਼ੀ ਮਾਮਲੇ ’ਚ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ’ਤੇ ਕੇਸ ਦਰਜ

    Sushil Kalia Suicide Case

    (ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ ਤੋਂ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕੀਤੀ ਸੀ (Sushil Kalia Suicide Case)। ਸ਼ੁਸ਼ੀਲ ਕਾਲੀਆ ਨੇ ਇਸ ਦੌਰਾਨ ਇੱਕ ਸੁਸਾਇਡ ਨੋਟ ਵੀ ਛੱਡਿਆ ਸੀ, ਜਿਸ ’ਚ ਉਨਾਂ ਨੇ ਕੇਡੀ ਭੰਡਾਰੀ ਸਮੇਤ ਕਈ ਜਣਿਆਂ ਦੇ ਨਾਂਅ ਲਿਖੇ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ’ਤੇ ਕੇਸ ਦਰਜ ਕਰ ਲਿਆ ਹੈ। ਇਹ ਕੇਸ ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜੇਸ਼ ਕਾਲੀਆ ਦੇ ਬਿਆਨਾਂ ’ਤੇ ਕੀਤਾ ਹੈ।  ਜਲੰਧਰ ਦੀ ਪੁਲਿਸ ਨੇ ਉੱਤਰੀ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸੁਸਾਈਡ ਨੋਟ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ।

    ਜਿਕਰਯੋਗ ਹੈ ਕਿ ਵਿੱਕੀ ਕਾਲੀਆ ਨੇ ਸੁਸਾਈਡ ਨੋਟ ਵਿੱਚ ਕੇਡੀ ਭੰਡਾਰੀ ਦਾ ਨਾਂਅ ਵੀ ਲਿਖਿਆ ਸੀ। ਫਿਲਹਾਲ ਪੁਲਿਸ ਨੇ ਇਸ ਮਾਮਲੇ ‘ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਇਸ ਤੋਂ ਬਾਅਦ ਹੁਣ ਪਰਿਵਾਰ ਵਿੱਕੀ ਕਾਲੀਆ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ।

     ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਹਸਪਤਾਲ ’ਚ ਤੋੜਿਆ ਸੀ ਦਮ

    ਦੱਸਣਯੋਗ ਹੈ ਕਿ  ਜਲੰਧਰ ਤੋਂ ਸਾਬਕਾ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ ਜਿਸ ਤੋਂ ਬਾਅਦ ਉਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਇਲਾਜ ਦੌਰਾਨ ਉਨਾਂ ਦੀ ਮੌਤ ਹੋ ਗਈ ਸੀ। ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਜਦੋਂ ਉਸ ਦੀ ਹਾਲਤ ਵਿਗੜਨ ਲੱਗੀ ਤਾਂ ਰਿਸ਼ਤੇਦਾਰ ਉਸ ਨੂੰ ਤੁਰੰਤ ਸੈਕਰਡ ਹਾਰਟ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ।

    ਸੁਸਾਈਡ ਨੋਟ ’ਚ ਇਨਾਂ ਕਾਫੀ ਜਣਿਆਂ ਦੇ ਨਾਂਅ

    ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਨੋਟ ਲਿਖਿਆ ਹੈ। ਇਹ ਸੁਸਾਈਡ ਨੋਟ ਰਿਸ਼ਤੇਦਾਰਾਂ ਵੱਲੋਂ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਸੁਸਾਈਡ ਨੋਟ ਵਿੱਚ ਕਾਲੀਆ ਨੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰਾਜਕੁਮਾਰ ਆਪਣੀ ਪਤਨੀ ਅੰਜੂ, ਆਕਾਸ਼ ਸ਼ਰਮਾ, ਜਤਿੰਦਰਾ ਚੋਪੜਾ, ਗਿੰਨੀ ਚੋਪੜਾ ਵਾਸੀ ਸ਼ਿਵ ਨਗਰ, ਰਾਜਨ ਸ਼ਾਰਜਾ, ਉਸ ਦੀ ਬੇਟੀ ਕ੍ਰਿਤਿਕਾ, ਅਸ਼ਵਨੀ, ਵਿਨੋਦ ਸਾਰੇ ਵਾਸੀ ਭਗਤ ਸਿੰਘ ਕਲੋਨੀ, ਰਾਕੇਸ਼ ਮਲਹੋਤਰਾ ਵਾਸੀ ਇੰਡਸਟਰੀਅਲ ਏਰੀਆ ਦਾ ਨਾਂ ਲਿਆ ਹੈ। ਅਤੇ ਜੈ ਮਹਿੰਦਰੂ ਦਾ ਨਾਂਅ ਲਿਖਿਆ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here