ਪਾਕਿਸਤਾਨ ਦੀ ਮਸਜ਼ਿਦ ’ਚ ਧਾਮਕਾ, 29 ਪੁਲਿਸ ਮੁਲਾਜ਼ਮਾਂ ਦੀ ਮੌਤ

ਕਰੀਬ 550 ਨਮਾਜੀਆਂ ਦੇ ਵਿਚਕਾਰ ਬੈਠਾ ਸੀ ਫਿਦਾਈਨ ਹਮਲਾਵਰ, 158 ਜਖ਼ਮੀ (Pakistan Explosion)

ਪੇਸ਼ਾਵਰ। ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ’ਚ ਪੁਲਿਸ ਲਾਈਨ ’ਚ ਬਣੀ ਮਸਜ਼ਿਦ ਦੇ ਅੰਦਰ ਧਮਾਕਾ ਹੋਇਆ ਹੈ। ਇਹ ਫਿਦਾਈਨ ਹਮਲਾ ਦੱਸਿਆ ਜਾ ਰਿਹਾ ਹੈ। ਲੋਕਲ ਮੀਡੀਆ ਖੈਬਰ ਨਿਊਜ਼ ਦੇ ਮੁਤਾਬਿਕ ਹੁਣ ਤੱਕ 29 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। 158 ਜਣਿਆਂ ਦੇ ਜਖ਼ਮੀ ਹੋਣ ਦੀ ਖਬਰ ਹੈ। ਇਨ੍ਹਾਂ ਵਿੱਚੋਂ 90 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। (Pakistan Explosion)

ਇੱਕ ਚਸ਼ਮਦੀਦ ਨੇ ਕਿਹਾ ਕਿ ਨਮਾਜ ਦੇ ਸਮੇਂ ਮਸਜ਼ਿਦ ’ਚ 550 ਦੇ ਕਰੀਬ ਲੋਕ ਮੌਜ਼ੂਦ ਸਨ। ਫਿਾਈਨ ਹਮਲਾਵਰ ਵਿਚਕਾਰ ਦੀ ਇੱਕ ਲਾਈਨ ’ਚ ਮੌਜ਼ੂਦ ਸੀ। ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਹ ਪੁਿਲਸ ਲਾਈਨ ’ਚ ਪਹੰੁਚਿਆ ਕਿਵੇਂ, ਕਿਉਂਕਿ ਇੱਥੇ ਅੰਦਰ ਜਾਣ ਲਈ ਗੇਟ ਪਾਸ ਦਿਖਾਉਣਾ ਹੁੰਦਾ ਹੈ। ਪੁਲਿਸ ਨੇ ਦੱਸਿਆ ਕਿ ਮਸਜ਼ਿਦ ਦਾ ਇੱਕ ਵੱਡਾ ਹਿੱਸਾ ਢਕ ਚੁੱਕਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮਲਬੇ ’ਚ ਕਈ ਲੋਕ ਦਬੇ ਹੋਏ ਹਨ।

TTP ਨੇ ਲਈ ਜ਼ਿੰਮੇਵਾਰੀ (Pakistan Explosion)

ਪਾਕਿਸਤਾਨ ਮੀਡੀਆ ਜੀਓ ਨਿਊਜ਼ ਮੁਤਾਬਿਕ ਤਹਿਰੀਕ-ਏ-ਤਾਲਿਬਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਤੋਂ ਬਾਅਦ ਪਾਕਿਸਤਾਨ ਆਰਮੀ ਦੀ ਇੱਕ ਯੂਨਿਟ ਦਾ ਦਫ਼ਤਰ ਵੀ ਹੈ। ਪੁਲਿਸ ਲਾਈਨ ’ਚ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਬਲਾਸਟ ਕਾਫ਼ੀ ਤਾਕਤਵਰ ਸੀ ਅਤੇ ਇਸ ਦੀ ਆਵਾਜ਼ 2 ਕਿਲੋਮੀਟਰ ਤੱਕ ਸੁਣੀ ਗਏ।

ਇਸ ਇਨਾਕੇ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦਾ ਖਾਸਾ ਦਬਦਬਾ ਹੈ ਅਤੇ ਪਿਛਲੇ ਦਿਨੀਂ ਇਸੇ ਸੰਗਠਨ ਨੇ ਇੱਥੇ ਹਮਲੇ ਦੀ ਧਮਕੀ ਵੀ ਦਿੱਤੀ ਸੀ। ਘਟਨਾ ਤੋਂ ਬਾਅਦ ਕੁਝ ਵੀਡੀਓ ਸੋਸ਼ਲ ਮੀਡੀਆ ’ਚ ਮੌਜ਼ੂਦ ਹੈ। ਇਨ੍ਹਾਂ ’ਚ ਜਖ਼ਮੀਆਂ ਨੂੰ ਹਸਪਤਾਲ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ