ਦੋਸ਼,10/12 ਨਾਮਲੂਮ ਸਮੇਤ ਗੁਦਾਮ ’ਚ ਦਾਖਲ ਹੋ ਕੇ ਕਾਰੋਬਾਰੀ ’ਤੇ ਚਲਾਈ ਗੋਲੀ ਤੇ ਕੀਤੀ ਕੁੱਟਮਾਰ | Lok Insaf Party
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਇੱਕ ਮਾਮਲੇ ’ਚ ਲੋਕ ਇਨਸਾਫ ਪਾਰਟੀ (Lok Insaf Party) ਦੇ ਆਗੂ ਸਮੇਤ ਦਰਜ਼ਨ ਦੇ ਕਰੀਬ ਵਿਅਕਤੀਆਂ ’ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ਼ ਕੀਤਾ ਹੈ। ਮਾਮਲੇ ’ਚ ਨਾਮਜਦ ਲੋਕਾਂ ’ਤੇ ਦੋਸ਼ ਲੱਗੇ ਹਨ ਕਿ ਉਨਾਂ ਨੇ ਇੱਕ ਗੁਦਾਮ ’ਚ ਦਾਖਲ ਹੋ ਕੇ ਕਾਰੋਬਾਰੀ ’ਤੇ ਗੋਲੀਆਂ ਚਲਾਈਆਂ।
ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਜੰਗਸੇਰ ਸਿੰਘ ਪਿੰਡ ਪਵਾਂ ਨੇ ਦੱਸਿਆ ਕਿ ਉਹ ਅਤੇ ਉਸਦਾ ਹਿੱਸੇਦਾਰ ਰਾਜੀਵ ਬਿਲਗਾ ਵਿਖੇ ਸਥਿੱਤ ਆਪਣੇ ਗੁਦਾਮ ’ਚ ਮੌਜੂਦ ਸਨ। ਜਿੱਥੇ ਇੱਕ ਕਰੇਟਾ ਅਤੇ ਇਨੋਵਾ ਕਾਰਾਂ ’ਚ ਸਵਾਰ ਕੁੱਝ ਵਿਅਕਤੀ ਗੁਦਾਮ ’ਚ ਪਹੁੰਚੇ। ਜਿੰਨਾਂ ਨਾਲ ਸੀਆਰ ਕੰਗ ਵੀ ਮੌਜੂਦ ਸੀ, ਨੇ ਉਨਾਂ ’ਤੇ ਹਮਲਾ ਬੋਲ ਦਿੱਤਾ। ਉਨਾਂ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਆਪਣੇ ਜੇਬ ’ਚੋਂ ਕੱਢੇ ਰਿਵਾਲਵਰ ਨਾਲ ਰਾਜੀਵ ਕੁਮਾਰ ’ਤੇ ਗੋਲੀ ਚਲਾਈ ਜੋ ਰਾਜੀਵ ਕੁਮਾਰ ਦੇ ਸਿਰ ਉੱਪਰੋਂ ਦੀ ਲੰਘ ਗਈ ਤੇ ਬਚਾਅ ਹੋ ਗਿਆ।
ਹਮਲਾਵਰਾਂ ਕੋਲ ਪਾਈਪ, ਬੇਸਬਾਲ ਅਤੇ ਗੋਲਫ ਸਟਿੱਕ | Lok Insaf Party
ਇਸ ਪਿੱਛੋਂ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ’ਤੋਂ ਫਰਾਰ ਹੋ ਗਏ। ਉਨਾਂ ਦੱਸਿਆ ਕਿ ਹਮਲਾਵਰਾਂ ਕੋਲ ਪਾਈਪ, ਬੇਸਬਾਲ ਅਤੇ ਗੋਲਫ ਸਟਿੱਕ ਸਨ। ਸਕਰੈਪ ਕਾਰੋਬਾਰੀ ਜੰਗਸੇਰ ਨੇ ਦੱਸਿਆ ਕਿ ਹਮਲਾਵਰ ਉਨਾਂ ਦੇ ਹਿੱਸੇਦਾਰ ਰਾਜੀਵ ਕੋਲੋਂ ਵਸੂਲੀ ਦੀ ਮੰਗ ਕਰਦੇ ਸਨ। ਮਹੀਨਾ ਨਾ ਦੇਣ ਕਰਕੇ ਉਨਾਂ ੳੁੱਪਰ ਹਮਲਾ ਕੀਤਾ ਗਿਆ ਹੈ। ਜਿਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖੁਰਦ-ਬੁਰਦ ਕਰਨ ਦੇ ਮਕਸਦ ਨਾਲ ਕਤਲ ਕਰਕੇ ਲਾਸ਼ ਨੂੰ ਬਾਕਸ ਬੈੱਡ ’ਚ ਰੱਖ ਕੇ ਲਗਾਈ ਅੱਗ
ਤਫ਼ਤੀਸੀ ਅਫ਼ਸਰ ਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜੰਗਸੇਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਪਵਾ ਦੀ ਸ਼ਿਕਾਇਤ ’ਤੇ ਥਾਣਾ ਸਾਹਨੇਵਾਲ ’ਚ ਸੀ.ਆਰ. ਕੰਗ ਵਾਸੀ ਬਾਹੋਮਾਜਰਾ ਖੰਨਾ ਸਮੇਤ 10/12 ਨਾਮਲੂਮ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਉਨਾਂ ਦੱਸਿਆ ਕਿ ਮਾਮਲੇ ’ਚ ਹਾਲੇ ਤੱਕ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।