ਪਾਕਿਸਤਾਨ ’ਚ ਸਵਾਰੀਆਂ ਦੀ ਭਰੀ ਬੱਸ ਪਲਟੀ, 39 ਦੀ ਮੌਤ

Pakistan

ਇਸਲਾਮਾਬਾਦ। ਪਾਕਿਸਤਾਨ (Pakistan) ਦੇ ਲਾਸਬੇਲਾ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਬੱਸ ਦੇ ਖੱਡ ’ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੱਸ ਖੱਡ ਵਿਚ ਡਿੱਗਣ ਕਾਰਨ ਕਰੀਬ 39 ਜਣਿਆਂ ਦੀ ਮੌਤ ਹੋ ਗਈ। ਡਾਨ ਨੇ ਲਾਸਬੇਲਾ ਦੇ ਸਹਾਇਕ ਕਮਿਸਨਰ ਹਮਜਾ ਅੰਜੁਮ ਦੇ ਹਵਾਲੇ ਨਾਲ ਦੱਸਿਆ ਕਿ 48 ਯਾਤਰੀਆਂ ਨੂੰ ਲੈ ਕੇ ਇਹ ਵਾਹਨ ਕਵੇਟਾ ਤੋਂ ਕਰਾਚੀ ਵੱਲ ਜਾ ਰਿਹਾ ਸੀ। ਅੰਜੁਮ ਨੇ ਦੱਸਿਆ ਕਿ ਲਾਸਬੇਲਾ ਨੇੜੇ ਯੂ-ਟਰਨ ਲੈਂਦੇ ਸਮੇਂ ਤੇਜ ਰਫਤਾਰ ਵਾਹਨ ਪੁਲ ਦੇ ਪਿੱਲਰ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਫਿਲਹਾਲ ਤਿੰਨ ਜਣਿਆਂ ਨੂੰ ਬਚਾਇਆ ਗਿਆ ਹੈ, ਪਰ ਮੌਤਾਂ ਦੀ ਗਿਣਤੀ ਵਧ ਵੀ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here