ਸ਼ੈੱਡ ਡਿੱਗਣ ਨਾਲ ਮੱਝ ਦੀ ਮੌਤ ਤੇ ਕਈ ਪਸ਼ੂ ਜ਼ਖ਼ਮੀ

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਪੈ ਰਿਹਾ ਮੀਂਹ ਬਣ ਰਿਹਾ ਲੋਕਾਂ ਲਈ ਮੁਸੀਬਤ 

ਸ਼ੇਰਪੁਰ, (ਰਵੀ ਗੁਰਮਾ)। ਕਸਬਾ ਸ਼ੇਰਪੁਰ ’ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਦੇ ਕਾਰਨ ਇੱਕ ਕਿਸਾਨ ਦਾ ਪਸ਼ੂਆਂ ਲਈ ਬਣਿਆ ਸ਼ੈੱਡ (Shed Fall) ਡਿੱਗਣ ਕਾਰਨ ਇੱਕ ਮੱਝ ਦੀ ਮੌਤ ਹੋ ਜਾਣ ਤੇ ਕਈ ਪਸ਼ੂ ਜ਼ਖਮੀ ਹੋਣ ਦੀ ਖਬਰ ਮਿਲੀ ਹੈ । ਪਰਿਵਾਰਕ ਮੁਖੀ ਨਾਜਰ ਸਿੰਘ ਔਜਲਾ ਪੁੱਤਰ ਜੀਤ ਸਿੰਘ ਤੇ ਗੁਰਸੇਵਕ ਸਿੰਘ ਔਜਲਾ ਨੇ ਦੱਸਿਆ ਕਿ ਕਾਲਾਬੂਲਾ-ਅਲਾਲ ਸੜਕ ’ਤੇ ਪਸ਼ੂਆਂ ਲਈ ਸ਼ੈੱਡ ਬਣਾਇਆ ਹੋਇਆ ਸੀ ਜੋ ਕਿ ਲਗਾਤਾਰ ਬਾਰਿਸ਼ ਹੋਣ ਕਾਰਨ ਦੁਪਹਿਰ ਸਮੇਂ ਡਿੱਗ ਗਿਆ ਜਿਸ ਦੇ ਡਿੱਗਣ ਨਾਲ ਇੱਕ ਮੱਝ ,ਦੋ ਝੋਟੀਆਂ, ਇਕ ਗਾਂ ਅਤੇ ਇੱਕ ਕੱਟੀ ਮਲਬੇ ਹੇਠ ਦੱਬੇ ਗਏ । (Shed Fall)

ਘਟਨਾ ਦੀ ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਘਟਨਾ ਸਥਲ ਤੇ ਪੁੱਜੇ ਜਿਨ੍ਹਾਂ ਨੇ ਬੜੀ ਮੁਸ਼ੱਕਤ ਨਾਲ ਦੋ ਝੋਟੀਆਂ, ਇਕ ਗਾਂ ਅਤੇ ਕੱਟੀ ਨੂੰ ਬਚਾ ਲਿਆ ਜੋ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਪ੍ਰੰਤੂ ਲੱਖਾਂ ਰੁਪਏ ਦੀ ਮੱਝ ਮਲਬੇ ਹੇਠ ਦੱਬਣ ਕਾਰਨ ਦਮ ਤੋੜ ਗਈ । ਇਸ ਘਟਨਾ ਵਿਚ ਕਿਸਾਨ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ । ਇਸ ਘਟਨਾ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ