ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਪੜ੍ਹਾਇਆ ਸੰਵਿਧਾਨ ਦਾ ਪਾਠ

Pakistan Border

‘‘ਟੂ ਮੱਚ’’ ਨੂੰ ਲੈ ਕੇ ਕੀਤੀ ਤਿੱਖੀ ਟਿੱਪਣੀ (Punjab Governor Banwari Lal )

  • ਤੁਸੀਂ ਕਾਫ਼ੀ ਨਰਾਜ਼ ਲਗਦੇ ਹੋ ਪਰ ਆਰਟੀਕਲ 167 ਅਤੇ 168 ਦਿੰਦੇ ਹਨ ਹਰ ਗਲ ਪੁੱਛਣ ਦਾ ਅਧਿਕਾਰ : ਰਾਜਪਾਲ
  • ਰਾਜਪਾਲ ਨੇ ਪੱਤਰ ਲਿਖ ਮੁੱਖ ਮੰਤਰੀ ਨੂੰ ਸਿਖਾਇਆ ਕਾਨੂੰਨ, ਨਾਲੇ ਕਾਨੂੰਨੀ ਸਲਾਹਕਾਰਾਂ ’ਤੇ ਚੁੱਕੇ ਸੁਆਲ
  • ਸੈਸ਼ਨ ਦੀ ਪ੍ਰਵਾਨਗੀ ਲੈਣ ਲਈ ਏਜੰਡਾ ਭੇਜਣ ਲਈ ਕਿਹਾ, ਸੰਵਿਧਾਨ ਦਾ ਪਾਠ ਵੀ ਪੜ੍ਹਾਇਆ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਸੰਵਿਧਾਨ ਦਾ ਪਾਠ ਪੜਾ ਦਿੱਤਾ ਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab Governor Banwari Lal) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਭੇਜਦੇ ਹੋਏ ਕਿਹਾ ਗਿਆ ਕਿ ਤੁਸੀਂ ਮੇਰੇ ਤੋਂ ‘ਟੂ ਮੱਚ’ ਨਰਾਜ਼ ਲਗਦੇ ਹੋ। ਰਾਜਪਾਲ ਵੱਲੋਂ ਇਹ ਤਿੱਖੀ ਟਿੱਪਣੀ ਮੁੱਖ ਮੰਤਰੀ ਦੇ ‘ਟੂ ਮੱਚ’ ਦੇ ਜੁਆਬ ਵਿੱਚ ਕੀਤੀ ਗਈ ਤਾਂ ਨਾਲੇ ਮੁੱਖ ਮੰਤਰੀ ਦੇ ਕਾਨੂੰਨੀ ਸਲਾਹਕਾਰਾਂ ਦੀ ਕਾਬਲੀਅਤ ’ਤੇ ਵੀ ਉਂਗਲ ਚੁੱਕ ਦਿੱਤੀ ਹੈ। ਪੰਜਾਬ ਦੇ ਰਾਜਪਾਲ ਵੱਲੋਂ ਇਸ ਤਰ੍ਹਾਂ ਦਾ ਪੱਤਰ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਆਪਣੇ ਕਾਨੂੰਨ ਮਾਹਰਾਂ ਅਤੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਨੂੰ ਜੁਆਬ ਪੱਤਰ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਸ਼ਾਮ ਹੁੰਦੇ ਹੋਏ ਰਾਜਪਾਲ ਨੂੰ ਵਾਪਸ ਜੁਆਬ ਵੀ ਭੇਜ ਦਿੱਤਾ ਗਿਆ ਹੈ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭੇਜਿਆ ਗਿਆ ਪੱਤਰ

ਸ਼ਨਿੱਚਰਵਾਰ ਨੂੰ ਸਵੇਰੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਭੇਜੇ ਗਏ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਮੀਡੀਆ ਵਿੱਚ ਉਨਾਂ ਦਾ ਬਿਆਨ ਪੜ ਕੇ ਇੰਝ ਲਗ ਰਿਹਾ ਹੈ ਕਿ ਸ਼ਾਇਦ ਉਹ ਉਨਾਂ ਤੋਂ ਕਾਫ਼ੀ ਜਿਆਦਾ ਨਰਾਜ਼ ਹਨ। ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਨੂੰਨੀ ਸਲਾਹਕਾਰਾਂ ਉਨਾਂ ਨੂੰ ਕਾਨੂੰਨ ਬਾਰੇ ਮੁਕੰਮਲ ਜਾਣਕਾਰੀ ਹੀ ਨਹੀਂ ਦਿੰਦੇ ਹਨ। ਇਸ ਲਈ ਸੰਵਿਧਾਨ ਦੇ ਆਰਟੀਕਲ 167,168 ਦੇ ਪ੍ਰਵਧਾਨ ਨੂੰ ਪੜਨ ਲਈ ਭੇਜਿਆ ਜਾ ਰਿਹਾ ਹੈ। ਇਸ ਨੂੰ ਪੜ੍ਹਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਉਨਾਂ ਬਾਰੇ ਰਾਏ ਜਰੂਰ ਬਦਲ ਜਾਏਗੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਜਿਆਦਾ ਨਸ਼ਾ ਲੈਣ ਕਾਰਨ ਬੇਹੋਸ਼ ਹੋ ਕੇ ਡਿੱਗਿਆ ਨੌਜਵਾਨ

ਰਾਜਪਾਲ ਵੱਲੋਂ ਆਪਣੇ ਪੱਤਰ ਵਿੱਚ ਸੰਵਿਧਾਨ 167 ਅਤੇ 168 ਦੀ ਧਾਰਾ ਵੀ ਲਿਖ ਕੇ ਭੇਜੀ ਗਈ। ਜਿਸ ਅਨੁਸਾਰ ਹਰ ਸੂਬੇ ਦੇ ਮੁੱਖ ਮੰਤਰੀ ਦਾ ਇਹ ਫਰਜ਼ ਹੁੰਦਾ ਹੈ ਕਿ ਸੂਬੇ ਦੇ ਮਾਮਲੇ ਵਿੱਚ ਪ੍ਰਸ਼ਾਸਨਿਕ ਅਤੇ ਕਾਨੂੰਨੀ ਮਤੇ ਦੇ ਸਬੰਧੀ ਮੰਤਰੀ ਮੰਡਲ ਵੱਲੋਂ ਲਏ ਗਏ ਸਾਰੇ ਫੈਸਲੇ ਦੀ ਜਾਣਕਾਰੀ ਰਾਜਪਾਲ ਨੂੰ ਭੇਜਿਆ ਜਾਵੇ। ਇਸ ਨਾਲ ਹੀ ਰਾਜਪਾਲ ਵੱਲੋਂ ਜੇਕਰ ਰਾਜਪਾਲ ਵੱਲੋਂ ਕੋਈ ਜਾਣਕਾਰੀ ਮੰਗੀ ਜਾਂਦੀ ਹੈ ਤਾਂ ਮੰਤਰੀ ਮੰਡਲ ਜਾਂ ਫਿਰ ਸਰਕਾਰ ਵੱਲੋਂ ਉਹ ਜਾਣਕਾਰੀ ਭੇਜੀ ਜਾਣੀ ਬਣਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ