Abohar Canal: ਨਹਿਰ ’ਚ ਪਿਆ ਪਾੜ, ਕਈ ਏਕੜ ਕਣਕ ਦੀ ਫ਼ਸਲ ਡੁੱਬੀ

Abohar Canal
ਅਬੋਹਰ : ਧਰਾਂਗਵਾਲਾ ਮਾਈਨਰ ਵਿਚ ਪਏ ਪਾੜ ਕਾਰਨ ਪਾਣੀ ਨਾਲ ਭਰੀ ਫਸਲ ਤੇ ਮੌਕੇ ਤੇ ਪਹੁੰਚੇ ਕਿਸਾਨ।

Abohar Canal: (ਮੇਵਾ ਸਿੰਘ) ਅਬੋਹਰ। ਸਬ ਡਵੀਜ਼ਨ ਦੇ ਪਿੰਡ ਧਰਾਂਗਵਾਲਾ ਨੇੜੇ ਬੀਤੀ ਰਾਤ ਨਹਿਰ ਵਿੱਚ ਪਾੜ ਪੈਣ ਕਾਰਨ ਕਈ ਏਕੜ ਕਣਕ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਪਾਣੀ ਦਾ ਵਹਾਅ ਘੱਟ ਕਰਕੇ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ: Heroin: ਸਰਹੱਦੀ ਇਲਾਕੇ ‘ਚ ਡਰੋਨ ਨਾਲ ਸੁੱਟਿਆ ਗਿਆ ਪਿਸਤੌਲ, ਮੈਗਜ਼ੀਨ ਅਤੇ ਹੈਰੋਇਨ ਬਰਾਮਦ

ਇਸ ਦੌਰਾਨ ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਵਰਿੰਦਰਾ ਸਿੰਘ ਅਤੇ ਤਰਸੇਮ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੇ ਖੇਤ ਦੇ ਨੇੜਿਓਂ ਲੰਘਦੀ ਧਰਾਂਗਵਾਲਾ ਮਾਈਨਰ ਵਿੱਚ 30 ਫੁੱਟ ਦੇ ਕਰੀਬ ਪਾੜ ਪੈ ਗਿਆ। ਉਨਾਂ ਤੋਂ ਇਲਾਵਾ ਸੁਭਾਸ਼ ਤੇ ਪੂਰਨ ਕਿਸਾਨਾਂ ਆਦਿ ਦੀ ਕਣਕ ਦੀ ਫ਼ਸਲ ਵੀ ਪਾਣੀ ਵਿੱਚ ਡੁੱਬ ਗਈ। ਉਨਾਂ ਦੱਸਿਆ ਕਿ ਰਾਤ 11 ਵਜੇ ਨਹਿਰ ਟੁੱਟਣ ਤੋਂ ਬਾਅਦ ਸਵੇਰ ਤੱਕ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ, ਜਿਸ ’ਤੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਇਸ ਪਾੜ ਨੂੰ ਪੂਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ। ਸ਼ਾਮ ਵੇਲੇ ਮੌਕੇ ’ਤੇ ਪੁੱਜੇ ਅਧਿਕਾਰੀ ਨੇ ਕਿਹਾ ਕਿ ਪਾਣੀ ਦਾ ਵਹਾਅ ਘੱਟ ਹੁੰਦੇ ਹੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। Abohar Canal