ਅਫਗਾਨਿਸਤਾਨ ’ਚ ਵਿਸਫੋਟ ’ਚ 15 ਬੱਚਿਆਂ ਦੀ ਮੌਤ, 20 ਜ਼ਖਮੀ
ਕਾਬੁਲ। ਅਫਗਾਨਿਸਤਾਨ ਦੇ ਪੂਰਬੀ ਪ੍ਰਾਂਤ ਗਜਨੀ ’ਚ ਇੱਕ ਭਿਆਨਕ ਧਮਾਕੇ ’ਚ 15 ਬੱਚਿਆਂ ਦੀ ਮੌਤ ਹੋ ਗਈ ਤੇ 20 ਜਣੇ ਜ਼ਖਮੀ ਹੋ ਗਏ। ਅਧਿਕਾਰੀਆਂ ਤੇ ਪੁਲਿਸ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਗਜਨੀ ਦੇ ਗਿਲਾਨ ਜ਼ਿਲ੍ਹੇ ’ਚ ਸ਼ੁੱਕਰਵਾਰ ਨੂੰ ਹੋਏ ਇਸ ਭਿਆਨਕ ਧਮਾਕੇ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ।
ਕੁਝ ਮੌਕੇ ’ਤੇ ਮੌਜ਼ੂਦ ਸੂਤਰਾਂ ਨੇ ਦੱਸਿਆ ਕਿ ਬੱਚੇ ਇੱਕ ਵਿ¬ਕ੍ਰੇਤਾ ਨੂੰ ਹਥਿਆਰ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ। ਉਦੋਂ ਉਸ ’ਚੋਂ ਧਮਾਕਾ ਹੋ ਗਿਆ। ਤਾਲੀਬਾਨ ਅੱਤਵਾਦੀਆਂ ਨੇ ਵੀ ਕਿਹਾ ਕਿ ਇਹ ਧਮਾਕਾ ਦੁਰਘਟਨਾਵਸ਼ ਹੋਇਆ ਹੈ। ਧਮਾਕਾ ਇੱਕ ਪਿੰਡ ਦੇ ਇੱਕ ਅਜਿਹੇ ਘਰ ਦੇ ਕਰੀਬ ਹੋਇਆ ਜਿੱਥੇ ਕੁਰਾਨ ਪਾਠ ਸਮਾਰੋਹ ਚੱਲ ਰਿਹਾ ਸੀ। ਗਜਨੀ ਪ੍ਰਾਂਤ ਦੇ ਗਵਰਨਰ ਦੇ ਬੁਲਾਰੇ ਵਹੀਦੁੱਲਾ ਜੁਮਾਜਾਦਾ ਨੇ ਕਿਹਾ ਕਿ ਇੱਕ ਆਦਮੀ ਮੋਟਰ ਰਿਕਸ਼ਾ ਚਲਾ ਰਿਹਾ ਸੀ ਤੇ ਉਸਦੇ ਪਿੰਡ ’ਚ ਦਾਖਲ ਹੁੰਦੇ ਹੀ ਬੱਚਿਆਂ ਨੇ ਚਾਰੇ ਪਾਸਿਓਂ ਘੇਰ ਲਿਆ। ਉਸ ਦੌਰਾਨ ਇਹ ਧਮਾਕਾ ਹੋਇਆ। ਜ਼ਿਕਰਯੋਗ ਹੈ ਕਿ ਕਤਰ ਦੀ ਰਾਜਧਾਨੀ ਦੋਹਾ ’ਚ ਅਫਗਾਨਿਸਤਾਨੀ ਅਧਿਕਾਰੀਆਂ ਤੇ ਤਾਲੀਬਾਨ ਦਰਮਿਆਨ ਗੱਲਬਾਤ ਸ਼ੁਰੂ ਹੋਣ ਦੇ ਬਾਵਜ਼ੂਦ ਦੇਸ਼ ’ਚ ਹਿੰਸਾ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.