Blood Donation Camp: ਉਡਾਨ ਫਾਊਡੇਸ਼ਨ (ਰਜਿ.) ਵੱਲੋਂ ਨਾਭਾ ਦੇ ਪਿੰਡ ਬਿੰਬੜ ਵਿਖੇ ਖੂਨਦਾਨ ਕੈਂਪ ਲਗਾਇਆ

Blood Donation Camp
ਨਾਭਾ: ਨਾਭਾ ਦੇ ਪਿੰਡ ਬਿੰਬੜ ਵਿਖੇ ਖੂਨਦਾਨੀਆ ਨੂੰ ਸਨਮਾਨਿਤ ਕਰਦੇ ਵਿਕਾਸ ਮਿੱਤਲ ਅਤੇ ਸਰਪੰਚ ਗੁਰਪ੍ਰੀਤ ਸਿੰਘ। ਤਸਵੀਰ : ਸ਼ਰਮਾ

ਖੂਨਦਾਨ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਇਨਸਾਨ ਨੂੰ ਕੋਈ ਕਮਜ਼ੋਰੀ ਨਹੀਂ ਆਉਂਦੀ: ਮਿੱਤਲ ਅਤੇ ਸਿੰਘ | Blood Donation Camp

Blood Donation Camp: (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਬਿੰਬੜ ਵਿਖੇ ਉਡਾਨ ਫਾਊਡੇਸ਼ਨ (ਰਜਿ) ਵੱਲੋਂ ਸਰਪੰਚ ਗੁਰਪ੍ਰੀਤ ਸਿੰਘ ਅਤੇ ਗ੍ਰਾਮ ਪੰਚਾਇਤ ਵੱਲੋਂ ਸਟੇਟ ਐਵਾਰਡੀ ਮਾਨਵ ਸੇਵਾ ਉੱਤਮ ਸੇਵਾ ਨਾਭਾ ਅਤੇ ਐਚਡੀਐਫਸੀ ਬੈਂਕ ਨਾਭਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸਿਵਲ ਹਸਪਤਾਲ ਨਾਭਾ ਦੇ ਡਾ. ਹੀਨਾ ਸਿੰਗਲਾ ਦੀ ਟੀਮ ਰਜਿੰਦਰ ਸਿੰਘ ਚੋਪੜਾ ਵੱਲੋਂ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ।

ਇਹ ਵੀ ਪੜ੍ਹੋ: Pension News: ਸਰਕਾਰ ਨੇ 80 ਤੋਂ ਵੱਧ ਪੈਨਸ਼ਨਰਾਂ ਲਈ ਕੀਤਾ ਵਾਧੂ ਪੈਨਸ਼ਨ ਦਾ ਐਲਾਨ, ਪੜ੍ਹੋ ਪੂਰੀ ਸਕੀਮ…

ਇਸ ਮੌਕੇ ਮਾਨਵ ਸੇਵਾ ਉੱਤਮ ਸੇਵਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ ਨੇ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਕੀਤੇ ਖੂਨਦਾਨ ਨਾਲ ਜਿਥੇ ਕੀਮਤੀ ਮਨੁੱਖੀ ਜ਼ਿੰਦਗੀਆ ਨੂੰ ਬਚਾਇਆ ਜਾ ਸਕਦਾ ਹੈ ਉਥੇ ਖੂਨਦਾਨ ਕਰਨ ਵਾਲੇ ਵਿਅਕਤੀ ਦੇ ਅੰਦਰ ਖੂਨ ਬਣਨ ਅਤੇ ਸਾਫ ਹੋਣ ਦੀ ਪ੍ਰਕ੍ਰਿਆ ਨਾਲ ਉਸ ਨੂੰ ਤੰਦਰੁਸਤੀ ਪ੍ਰਾਪਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਬਲਕਿ ਖੂਨਦਾਨ ਨਾਲ ਮਨੁੱਖੀ ਮਨ ਅਤੇ ਤਨ ਦੋਵਾਂ ਨੂੰ ਚੁਸਤੀ ਅਤੇ ਤੰਦੁਰੁਸਤੀ ਮਿਲਣ ਨਾਲ ਦੂਜੇ ਵਿਅਕਤੀ ਦੇ ਜੀਵਨ ਨੂੰ ਬਚਾਉਣ ਦਾ ਪੁੰਨ ਵੀ ਪ੍ਰਾਪਤ ਹੁੰਦਾ ਹੈ। Blood Donation Camp

ਵਿਕਾਸ ਮਿੱਤਲ ਨੇ ਆਖਿਆ ਕਿ ਅਜੋਕੀ ਭੋਤਿਕਵਾਦੀ ਤਰੱਕੀ ’ਚ ਉਲਝੇ 18 ਤੋਂ 65 ਸਾਲ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਗ੍ਰਾਮ ਪੰਚਾਇਤ ਦੇ ਮੈਂਬਰ ਪ੍ਰਗਟ ਸਿੰਘ, ਗੁਰਮੁੱਖ ਸਿੰਘ, ਪਰਮਿੰਦਰ ਸਿੰਘ, ਅਮਰੀਕ ਸਿੰਘ, ਸਿਮਰਜੀਤ ਕੌਰ, ਜਸਵੀਰ ਕੌਰ, ਕਸ਼ਮੀਰ ਸਿੰਘ ਵੱਲੋਂ ਮਾਨਵ ਸੇਵਾ ਊਤਮ ਸੇਵਾ ਸੰਸਥਾ ਦੇ ਮੁੱਖ ਸੇਵਾਦਾਰ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਬਲਦੇਵ ਕੁਮਾਰ, ਐਚਡੀਐਫਸੀ ਬੈਂਕ ਤੋਂ ਚੇਤਨ ਸ਼ਰਮਾ, ਹਰਵਿੰਦਰ ਸਿੰਘ, ਚਿਪਸੀ ਅਰੋੜਾ, ਅਤੇ ਸਿਵਲ ਹਸਪਤਾਲ ਨਾਭਾ ਦੀ ਟੀਮ ਨਾਲ ਖੂਨਦਾਨੀਆ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।