ਡੈਮੋਕਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ

bolod

ਲੌਂਗੋਵਾਲ, (ਹਰਪਾਲ)। ਡੈਮੋਕਰੇਟਿਕ ਹਿਊਮਨ ਪਾਵਰ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਜਿੱਥੇ ਲਗਾਤਾਰ ਸਮਾਜ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ ਉੱਥੇ ਹੀ ਉਨ੍ਹਾਂ ਵੱਲੋਂ ਸਮੇਂ ਸਮੇਂ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿੱਚ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਜਿਸ ਦੇ ਤਹਿਤ ਅੱਜ ਪਿੰਡ ਲੌਂਗੋਵਾਲ ਵਿਖੇ ਸਥਾਨਕ ਗੁਰਦੁਆਰਾ ਸਾਹਿਬ ਬਾਬਾ ਆਲੇ ਕੀ ਢਾਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵੱਖਵੱਖ ਪਿੰਡਾਂ ਸ਼ਹਿਰਾਂ ਤੋਂ ਆਏ ਨੌਜਵਾਨਾਂ ਨੇ ਖੂਨਦਾਨ ਕੀਤਾ। (Blood Donation Camp)

ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਆਰਗੇਨਾਈਜੇਸ਼ਨ ਦੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ ਨੇ ਦੱਸਿਆ ਕੀ ਜਿੱਥੇ ਅੱਜ ਕੱਲ੍ਹ ਸਮਾਜ ਅੰਦਰ ਹੋ ਰਹੇ ਸੜਕ ਹਾਦਸਿਆਂ ਵਿੱਚ ਐਮਰਜੈਂਸੀ ਵੇਲੇ ਖੂਨ ਦੀ ਜ਼ਰੂਰਤ ਹੁੰਦੀ ਹੈ ਜਾਂ ਫਿਰ ਕੈਂਸਰ ਦੇ ਮਰੀਜ਼ਾਂ ਨੂੰ ਹਰ ਰੋਜ਼ ਖ਼ੂਨ ਦੀ ਜ਼ਰੂਰਤ ਹੋਣ ਕਾਰਨ ਬਲੱਡ ਬੈਂਕ ਅੱਗੇ ਖ਼ੂਨ ਲੈਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ਤਾਂ ਉਥੇ ਸਮਾਜ ਸੇਵੀ ਜਥੇਬੰਦੀਆਂ ਹੀ ਸਮੇਂ-ਸਮੇਂ ’ਤੇ ਖੂਨਦਾਨ ਕੈਂਪ ਲਗਾ ਕੇ ਸਰਕਾਰੀ ਬਲੱਡ ਬੈਂਕ ਨੂੰ ਖ਼ੂਨ ਮੁਹੱਈਆ ਕਰਾਉਂਦੇ ਹਨ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ (Blood Donation Camp)

ਇਸੇ ਤਹਿਤ ਹੀ ਸਾਡੀ ਆਰਗੇਨਾਈਜੇਸ਼ਨ ਵੱਲੋਂ ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾ ਕੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਇਸ ਕੈਂਪ ਵਿਚ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਤੋਂ ਆਏ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਆਰਗੇਨਾਈਜੇਸ਼ਨ ਵੱਲੋਂ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਬਲੱਡ ਬੈਂਕ ਦੀ ਸਾਰੀ ਮੈਡੀਕਲ ਟੀਮ ਨੂੰ ਵੀ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।

blood donit
ਲੌਂਗੋਵਾਲ ਵਿਖੇ ਕੈਂਪ ਦੌਰਾਨ ਖੂਨਦਾਨ ਕਰਦੇ ਖੂਨਦਾਨੀ। ਫੋਟੋ : ਹਰਪਾਲ

ਇਸ ਮੌਕੇ ਸੰਸਥਾ ਵੱਲੋਂ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਮੈਡਮ ਨਵਦੀਪ ਕੌਰ ਜਿਨ੍ਹਾਂ ਨੇ ਪੂਰੇ ਮੁਲਕ ਅੰਦਰ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਸਮੇਂ ਵਿਚ ਪੂਰੇ ਦੋ ਸਾਲ ਦਿਨ ਰਾਤ ਇਕ ਕਰ ਕੇ ਲੋਕਾਂ ਦੇ ਕੋਰੋਨਾ ਦੇ ਟੀਕੇ ਲਗਾ ਕੇ ਲੋਕਾਂ ਨੂੰ ਕੋਰੋਨਾ ਵਰਗੀ ਬੀਮਾਰੀ ਤੋਂ ਬਚਾਉਣ ਦੀ ਸੇਵਾ ਨਿਭਾਈ।

ਉਨ੍ਹਾਂ ਨੂੰ ਵੀ ਆਰਗੇਨਾਈਜ਼ੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਪ੍ਰੈੱਸ ਕਲੱਬ ਲੌਂਗੋਵਾਲ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਉਨ੍ਹਾਂ ਦੇ ਸਮਾਜ ਪ੍ਰਤੀ ਆਪਣੇ ਕੰਮਾਂ ਕਾਰਾਂ ਨੂੰ ਈਮਾਨਦਾਰੀ ਨਾਲ ਨਿਭਾ ਰਹੇ ਦੇਖਦੇ ਹੋਏ ਉਨ੍ਹਾਂ ਨੂੰ ਵੀ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤਰਨਪ੍ਰੀਤ ਸਿੰਘ ਵਾਈਸ ਪ੍ਰਧਾਨ ਵਿਕਰਾਂਤ ਕੁਮਾਰ ਜਨਰਲ ਸਕੱਤਰ ਨਰਿੰਦਰ ਕੁਮਾਰ ਖਜ਼ਾਨਚੀ ਦੀਪਕ ਗਰਗ ਸਹਾਇਕ ਖਜ਼ਾਨਚੀ ਪਿਆਰੇ ਲਾਲ ਸ਼ਰਮਾ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸ਼ਰਮਾ ਜਨਰਲ ਸਕੱਤਰ ਯਾਦਵਿੰਦਰ ਸਿੰਘ ਇਕਾਈ ਪ੍ਰਧਾਨ ਲੋਹਾਖੇੜਾ ਅਜੇ ਕੁਮਾਰ ਸੰਗਰੂਰ ਮਨਦੀਪ ਸਿੰਘ ਰੱਤੋਕੇ ਜਗਦੇਵ ਸਿੰਘ ਕੁੰਨਰਾਂ ਗੋਰਾ ਲਾਲ ਸੁਨਾਮ ਸਾਹਿਲ ਸਿੰਗਲਾ ਲੌਂਗੋਵਾਲ ਅਤੇ ਹੋਰ ਵੀ ਮੈਂਬਰ  ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ