ਪ੍ਰੇਰਨਾਦਾਇਕ : ਮਿਹਨਤ ਤੋਂ ਟਾਲਾ ਵੱਟਣ ਵਾਲਿਆਂ ਲਈ ਰਾਹ ਦਸੇਰਾ ਬਣਿਆ ਨੇਤਰਹੀਣ ਬਜ਼ੁਰਗ

Bathinda News
ਬਠਿੰਡਾ : ਜਾਮਣਾਂ ਵੇਚਦਾ ਹੋਇਆ ਨੇਤਰਹੀਣ ਜਰਨੈਲ ਸਿੰਘ

ਪ੍ਰੇਰਨਾਦਾਇਕ : ‘ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਘਣ ਵਾਲੇ 

  •  ਬਠਿੰਡਾ ਦੀਆਂ ਸੜਕਾਂ ’ਤੇ ਵੇਚ ਰਿਹੈ ਜਾਮਣਾਂ

(ਸੁਖਜੀਤ ਮਾਨ) ਬਠਿੰਡਾ। ‘ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਘਣ ਵਾਲੇ ਉੱਘੇ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ’ ਇਹ ਸਤਰਾਂ ਇਸ ਖ਼ਬਰ ਵਾਲੀ ਤਸਵੀਰ ’ਚ ਦਿਖਾਈ ਦੇ ਰਹੇ ਬਜ਼ੁਰਗ ’ਤੇ ਪੂਰੀਆਂ ਢੁੱਕਦੀਆਂ ਹਨ ਇਹ ਵਿਅਕਤੀ ਨੇਤਰਹੀਣ ਹੈ ਪਰ ਮਿਹਨਤ ਦਾ ਪੱਲਾ ਨਹੀਂ ਛੱਡਿਆ ਬਿਰਧ ਉਮਰੇ ਸਖਤ ਮਿਹਨਤ ਕਰਕੇ, ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ ਜੋ ਤੰਦਰੁਸਤ ਹੁੰਦਿਆਂ ਵੀ ਮਿਹਨਤ ਤੋਂ ਟਾਲਾ ਵੱਟਦੇ ਹਨ। (Bathinda News)

Bathinda News
ਬਠਿੰਡਾ : ਜਾਮਣਾਂ ਵੇਚਦਾ ਹੋਇਆ ਨੇਤਰਹੀਣ ਜਰਨੈਲ ਸਿੰਘ

ਵੇਰਵਿਆਂ ਮੁਤਾਬਿਕ ਬਠਿੰਡਾ ਦੇ ਸ੍ਰੀ ਹਨੂੰਮਾਨ ਚੌਂਕ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ’ਤੇ ਗੋਲ ਡਿੱਗੀ ਦੇ ਨੇੜੇ-ਤੇੜੇ ਸੜਕ ਕਿਨਾਰੇ ਸਾਈਕਲ ’ਤੇ ਰੱਖਕੇ ਜਾਮਣਾਂ ਵੇਚਦਾ ਬਜ਼ੁਰਗ ਖੜ੍ਹਦਾ ਹੈ, ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਪੈਂਦੇ ਮੰਡੀ ਬਰੀਵਾਲਾ ਤੋਂ ਹੈ ਜਰਨੈਲ ਸਿੰਘ ਨਾਂਅ ਦੇ ਇਸ ਮਿਹਨਤੀ ਇਨਸਾਨ ਦੀ ਮਿਹਨਤ ਨੂੰ ਦੇਖਦਿਆਂ ਤੁਸੀਂ ਸਲਾਮ ਕਰੇ ਬਿਨਾਂ ਨਹੀਂ ਰਹੇ ਸਕਦੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਜਰਨੈਲ ਸਿੰਘ ਨੇ ਆਖਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਹਰ ਸਾਲ ਇੱਥੇ ਜਾਮਣਾਂ ਵੇਚਦਾ ਹੈ ਤੇ ਸਭ ਨੂੰ ਮਿਹਨਤ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੰਗਾਈ ਤੇ ਪ੍ਰਿੰਟਿੰਗ ਕਲੱਸਟਰਾਂ ਨੂੰ ਬੰਦ ਕਰਨ ਦੇ ਹੁਕਮ

ਉਨ੍ਹਾਂ ਕਿਹਾ ਕਿ ਉਹ ਨੇਤਰਹੀਣ ਹੈ ਪਰ ਮਿਹਨਤ ਕਰਦਾ ਹੈ ਇਸ ਲਈ ਮਿਹਨਤ ਤੋਂ ਟਾਲਾ ਵੱਟਣ ਵਾਲਿਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ। ਨੇਤਰਹੀਣ ਹੋਣ ਕਰਕੇ ਗ੍ਰਾਹਕਾਂ ਤੋਂ ਪੈਸੇ ਵਸੂਲਣ ਤੇ ਜਾਮਣਾਂ ਆਦਿ ਤੋਲਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਚ ਜਰਨੈਲ ਸਿੰਘ ਨੇ ਦੱਸਿਆ ਕਿ ਉਸਦੇ ਗ੍ਰਾਹਕ ਵੀ ਇਮਾਨਦਾਰ ਹਨ ਪਰ ਇੱਕ ਵਿਅਕਤੀ ਆਉਂਦਾ ਹੈ, ਜੋ ਉਸ ਨਾਲ ਕਈ ਵਾਰ ਠੱਗੀ ਕਰ ਚੁੱਕਾ ਹੈ ਜਦੋਂਕਿ ਜ਼ਿਆਦਾਤਰ ਸਹਿਯੋਗ ਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਬਾਕੀ ਮੈਂਬਰ ਜਾਮਣਾਂ ਤੋੜਦੇ ਹਨ ਤੇ ਇੱਥੇ ਸਪਲਾਈ ਕਰਦੇ ਹਨ, ਉਹ ਉਸ ਨੂੰ ਜਾਮਣਾਂ ਦੇ ਜਾਂਦੇ ਹਨ, ਜਿਨ੍ਹਾਂ ਨੂੰ ਉਹ ਸਾਰਾ ਦਿਨ ਸੜਕ ਕਿਨਾਰੇ ਖੜ੍ਹ ਕੇ ਵੇਚਦਾ ਹੈ।

ਮਿਹਨਤ ਦਾ ਫ਼ਲ ਮਿੱਠਾ ਹੈ: ਜਰਨੈਲ ਸਿੰਘ (Bathinda News)

ਨੇਤਰਹੀਣ ਜਰਨੈਲ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਹ ਨੇਤਰਹੀਣ ਹੋ ਕੇ ਮਿਹਨਤ ਕਰ ਸਕਦਾ ਹੈ ਤਾਂ ਤੰਦਰੁਸਤ ਕਿਉਂ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਮਿਹਨਤ ਦਾ ਫ਼ਲ ਮਿੱਠਾ ਹੁੰਦਾ ਹੈ, ਇਸ ਲਈ ਮਿਹਨਤ ਤੋਂ ਜੀਅ ਨਹੀਂ ਚਰਾਉਣਾ ਚਾਹੀਦਾ, ਮਿਹਨਤ ਦੀ ਕਮਾ ਕੇ ਰੋਟੀ ਖਾਣੀ ਚਾਹੀਦੀ ਹੈ, ਮੰਗ ਕੇ ਖਾਣਾ ਗਲਤ ਹੈ।