ਹਰਿਆਣਾ ਰੋਡਵੇਜ਼ ’ਚ ਸਫਰ ਕਰਨ ਵਾਲਿਆਂ ਸਬੰਧੀ ਵੱਡੀ ਅਪਡੇਟ, ਵੇਖੋ

Haryana Roadways

ਰੋਡਵੇਜ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ | Haryana Roadways

  • ਦੀਵਾਲੀ ਦੀ ਰਾਤ ਅੰਬਾਲਾ ’ਚ ਹੋਏ ਡਰਾਈਵਰ ਦੇ ਕਤਲ ਸਬੰਧੀ ਰੋਡਵੇਜ ਕਰਮਚਾਰੀਆਂ ’ਚ ਰੋਸ

ਅੰਬਾਲਾ (ਸੱਚ ਕਹੂੰ ਨਿਊਜ਼)। ਦੀਵਾਲੀ ਦੀ ਰਾਤ ਹਰਿਆਣਾ ਦੇ ਅੰਬਾਲਾ ’ਚ ਰੋਡਵੇਜ਼ ਦੇ ਬੱਸ ਡਰਾਈਵਰ ਰਾਜਵੀਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਰੋਡਵੇਜ ਮੁਲਾਜ਼ਮਾਂ ’ਚ ਗੁੱਸਾ ਹੈ। ਇਸ ਦੇ ਮੱਦੇਨਜਰ ਅੱਜ ਸਾਂਝਾ ਮੋਰਚਾ ਦੀ ਮੀਟਿੰਗ ਹੋਈ ਜਿਸ ’ਚ ਸੂਬੇ ਭਰ ’ਚ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਗਿਆ। ਇਸੇ ਤਹਿਤ ਡਰਾਈਵਰ ਰਾਜਵੀਰ ਦੇ ਕਤਲ ਦੇ ਵਿਰੋਧ ’ਚ ਰੋਡਵੇਜ਼ ਮੁਲਾਜ਼ਮਾਂ ਨੇ ਝੱਜਰ ’ਚ ਵੀ ਚੱਕਾ ਜਾਮ ਕਰ ਦਿੱਤਾ ਹੈ। ਇਸ ਜਾਮ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਰਾਈਵਰ ਦੇ ਕਤਲ ਦਾ ਵਿਰੋਧ, ਯਾਤਰੀ ਪਰੇਸ਼ਾਨ, ਪੁਲਿਸ ਅਲਰਟ

ਇਸ ਸਬੰਧੀ ਰੋਡਵੇਜ਼ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੀ ਹੜਤਾਲ ਸਬੰਧੀ ਜਾਣਕਾਰੀ ਪਹਿਲਾਂ ਹੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾ ਚੁੱਕੀ ਸੀ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਮ੍ਰਿਤਕ ਡਰਾਈਵਰ ਰਾਜ਼ਵੀਰ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਹ ਜਾਮ ਨਹੀਂ ਖੋਲ੍ਹਣਗੇ। ਰੋਡਵੇਜ਼ ’ਤੇ ਜਾਮ ਲੱਗਣ ਕਾਰਨ ਵੱਖ-ਵੱਖ ਬੱਸ ਸਟੈਂਡਾਂ ’ਤੇ ਆਉਣ-ਜਾਣ ਵਾਲੇ ਯਾਤਰੀ ਹੈਰਾਨ ਅਤੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। (Haryana Roadways)

ਇਹ ਵੀ ਪੜ੍ਹੋ : World Cup 2023 ਦਾ ਪਹਿਲਾ ਸੈਮੀਫਾਈਨਲ ਅੱਜ, 4 ਸਾਲ ਪੁਰਾਣੇ ਜ਼ਖਮ ਭਰਨ ਲਈ ਉਤਰੇਗੀ ਟੀਮ ਇੰਡੀਆ

ਅੱਜ 15 ਨਵੰਬਰ ਨੂੰ ਜਿੱਥੇ ਸੂਬੇ ਭਰ ’ਚ ਭਾਈ ਦੂਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਭੈਣਾਂ ਨੂੰ ਆਪਣੇ ਭਰਾਵਾਂ ਦੇ ਘਰ ਜਾਣਾ ਪੈ ਰਿਹਾ ਹੈ, ਉੱਥੇ ਹੀ ਦੀਵਾਲੀ ਦੀਆਂ ਛੁੱਟੀਆਂ ਮਨਾਉਣ ਤੋਂ ਬਾਅਦ ਵੱਖ-ਵੱਖ ਮੁਲਾਜ਼ਮਾਂ ਨੂੰ ਆਪਣੀ ਡਿਊਟੀ ’ਤੇ ਜਾਣਾ ਹੈ। ਪਰ ਇਸ ਜਾਮ ਕਾਰਨ ਹੁਣ ਉਨ੍ਹਾਂ ਨੂੰ ਨਿੱਜੀ ਵਾਹਨਾਂ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਇਸ ਸਮੱਸਿਆ ਕਾਰਨ ਕਈਆਂ ਨੂੰ ਆਪਣੇ ਘਰਾਂ ਨੂੰ ਪਰਤਣਾ ਪੈਂਦਾ ਹੈ। ਰੋਡਵੇਜ਼ ਮੁਲਾਜ਼ਮਾਂ ਦੇ ਇਸ ਚੱਕਾ ਜਾਮ ਨੂੰ ਵੇਖ ਕੇ ਝੱਜਰ ਬੱਸ ਸਟੈਂਡ ’ਤੇ ਪੁਲਿਸ ਅਲਰਟ ਮੋਡ ’ਚ ਨਜਰ ਆਈ। ਪੁਲਿਸ ਹਰ ਘਟਨਾ ’ਤੇ ਨਜਰ ਰੱਖ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ, ਗੁਰੂਗ੍ਰਾਮ, ਫਰੀਦਾਬਾਦ, ਅਤੇ ਦਿੱਲੀ ਸਮੇਤ ਪੰਜ ਰੂਟਾਂ ਲਈ ਝੱਜਰ ਬੱਸ ਸਟੈਂਡ ਤੋਂ ਸਵੇਰੇ 5:00 ਵਜੇ ਬੱਸ ਨਿਕਲਦੀ ਹੈ। ਪਰ ਅੱਜ ਇਸ ਚੱਕਾ ਜਾਮ ਕਾਰਨ ਬੱਸਾਂ ਨਾ ਚੱਲਣ ਕਰਕੇ ਯਾਤਰੀ ਪਰੇਸ਼ਾਨੀ ’ਚ ਦਿਖਾਈ ਦਿੱਤੇ ਹਨ। (Haryana Roadways)

ਕੀ ਹੈ ਮਾਮਲਾ | Haryana Roadways

ਦੀਵਾਲੀ ਵਾਲੀ ਰਾਤ ਹਰਿਆਣਾ ਰੋਡਵੇਜ਼ ਦਾ ਡਰਾਈਵਰ ਰਾਜਵੀਰ ਵਾਸੀ ਸੋਨੀਪਤ ਦੀ ਡਿਊਟੀ ਅੰਬਾਲਾ ਬੱਸ ਸਟੈਂਡ ਦੀ ਪਾਰਕਿੰਗ ’ਚ ਲੱਗੀ ਸੀ। ਰਾਤ ਕਰੀਬ 2 ਵਜੇ ਇੱਕ ਡਸਟਰ ਕਾਰ ਉਥੇ ਆਈ, ਜਿਸ ’ਚ 4-5 ਲੋਕ ਸਵਾਰ ਸਨ। ਪਾਰਕਿੰਗ ਨੂੰ ਲੈ ਕੇ ਉਸ ਦਾ ਰਾਜ਼ਵੀਰ ਨਾਲ ਝਗੜਾ ਹੋ ਗਿਆ, ਬਾਅਦ ’ਚ ਉਸ ਨੇ ਰਾਜਵੀਰ ’ਤੇ ਹਮਲਾ ਕਰਕੇ ਰਾਜ਼ਵੀਰ ਨੂੰ ਗੰਭੀਰ ਜਖਮੀ ਕਰ ਦਿੱਤਾ ਅਤੇ ਬਦਮਾਸ਼ ਰਾਜਵੀਰ ਨੂੰ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਰਾਜ਼ਵੀਰ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਨੂੰ ਵੇਖਦਿਆਂ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਗੁੱਸੇ ’ਚ ਆ ਗਏ, ਜਿਸ ਕਾਰਨ ਉਨ੍ਹਾਂ ਨੇ ਹਰਿਆਣਾ ਰੋਡਵੇਜ਼ ਦਾ ਚੱਕਾ ਜਾਮ ਕਰ ਦਿੱਤਾ ਹੈ। (Haryana Roadways)