ਲੁਧਿਆਣਾ ਲੁੱਟ ਮਾਮਲੇ ’ਚ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ

CMS Company

ਮੁੱਖ ਮੰਤਰੀ ਮਾਨ ਤੇ ਡੀਜੀਪੀ ਪੰਜਾਬ ਨੇ ਟਵੀਟ ਕਰਕੇ ਜਾਣਕਾਰੀ ਕੀਤੀ ਸਾਂਝੀ | Ludhiana Robbery case

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਦੇ ਰਾਜਗੁਰੂ ਨਗਰ ’ਚ ਕਰੋੜਾਂ ਰੁਪਏ ਦੀ ਹੋਈ ਲੁੱਟ ਦੇ ਮਾਮਲੇ ’ਚ (Ludhiana Robbery case) ਪੁਲਿਸ ਨੂੰ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਵੇਰੇ 5:36 ਵਜੇ ਕੀਤੇ ਗਏ ਟਵੀਟ ’ਚ ਲਿਖਿਆ ਹੈ ਕਿ ‘ਲੁਧਿਆਣਾ ਕੈਸ਼ ਵੈਨ ਡਕੈਤੀ ’ਚ ਪੁਲਿਸ ਨੂੰ ਬਹੁਤ ਵੱਡੀ ਸਫ਼ਲਤਾ.. ਵੇਰਵੇ ਜਲਦੀ..’।

ਇਸ ਦੇ ਨਾਲ ਹੀ ਡੀਜੀਪੀ ਗੌਰਵ ਯਾਦਵ ਨੇ ਟਵੀਟ ’ਚ ਲਿਖਿਆ ਹੈ ਕਿ ‘ਇੱਕ ਵੱਡੀ ਸਫਲਤਾ ਵਿੱਚ ਲੁਧਿਆਣਾ ਪੁਲਿਸ ਨੇ ਕਾਊਂਟਰ ਇੰਟੈਲੀਜੈਂਸੀ ਦੇ ਸਹਿਯੋਗ ਨਾਲ 60 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੈਸ਼ ਵੈਨ ਲੁੱਟ ਦਾ ਮਾਮਲਾ ਸੁਲਝਾ ਲਿਆ ਗਿਆ ਹੈ।’ ਅੱਗੇ ਲਿਖਿਆ ਗਿਆ ਹੈ ਕਿ ‘ ਲੁੱਟ ਵਿੱਚ ਸ਼ਾਮਲ 10 ਮੁਲਜ਼ਮਾਂ ਵਿੱਚੋਂ 5 ਮੁੱਖ ਫੜੇ ਗਏ ਅਤੇ ਵੱਡੀ ਬਰਾਮਦਗੀ ਕੀਤੀ ਗਈ ਹੈ। ਜਾਂਚ ਜਾਰੀ ਹੈ।’ ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਇਹ ਵੀ ਲਿਖਿਆ ਹੈ ਕਿ ‘ਪੰਜਾਬ ਪੁਲਿਸ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਅਪਰਾਧਿਕ ਨੈੱਟਵਰਕਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰਾਂ ਵਚਨਵੱਧ ਹੈ।’

ਇਹ ਵੀ ਪੜ੍ਹੋ : ਕਰੂਕਸ਼ੇਤਰ ’ਚ ਕਿਸਾਨਾਂ ਦਾ ਮੋਰਚਾ ਖਤਮ

ਜਿਕਰਯੋਗ ਹੈ ਕਿ ਸਥਾਨਕ ਰਾਜਗੂਰ ਨਗਰ ’ਚ ਸਥਿੱਤ ’ਚ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫਤਰ ’ਚ 9 ਤੇ 10 ਜੂਨ ਦੀ ਦਰਮਿਆਨੀ ਰਾਤ ਤਕਰੀਬਨ ਡੇਢ ਕੁ ਵਜੇ ਕੁੱਝ ਲੁਟੇਰਿਆਂ ਨੇ ਦਫ਼ਤਰ ’ਚ ਮੌਜੂਦ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕਰੋੜਾਂ ਰੁਪਏ ਲੁੱਟ ਲਏ ਸਨ। ਪਹਿਲਾਂ ਇਹ ਨਕਦੀ 7 ਕਰੋੜ ਦੱਸੀ ਜਾ ਰਹੀ ਸੀ ਪਰ ਕੰਪਨੀ ਦੇ ਸਥਾਨਕ ਦਫ਼ਤਰ ਦੇ ਮੈਨੇਜਰ ਦੇ ਬਿਆਨਾਂ ’ਦੇ ਦਰਜ਼ ਕੀਤੀ ਗਈ ਐਫ਼ਆਰਆਈ ’ਚ ਲੁੱਟੀ ਗਈ ਰਕਮ 8.49 ਕਰੋੜ ਰੁਪਏ ਦੱਸੀ ਗਈ ਸੀ।

ਲੁੱਟ ਤੋਂ ਬਾਅਦ ਲੁਟੇਰੇ ਕੰਪਨੀ ਦੀ ਵੈਨ ’ਚ ਦਫ਼ਤਰ ਤੋਂ ਫਰਾਰ ਹੋਏ ਸਨ ਅਤੇ ਵੈਨ ਨੂੰ ਮੁੱਲਾਂਪੁਰ ਲਾਗੇ ਛੱਡ ਕੇ ਰਫੂ ਚੱਕਰ ਹੋ ਗਏ ਸਨ। ਪੁਲਿਸ ਮੁਤਾਬਕ ਕੰਪਨੀ ਦੇ ਦਫ਼ਤਰ ’ਚ ਸੁਰੱਖਿਅ ਸਿਸਟਮ ਬੇਹੱਦ ਮਾੜੀ ਕਿਸਮ ਦੇ ਸਨ, ਜਿਸ ਕਰਕੇ ਲੁਟੇਰਿਆਂ ਨੇ ਅਸਾਨੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ।