Punjab Bandh: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਅੱਜ ਪਿੰਡ ਮਾਛੀ ਬੁਗਰਾ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਪਿੰਡ ਦੀਆਂ ਦੁਕਾਨਾਂ ਤੇ ਸਮੁੱਚੇ ਕਾਰੋਬਾਰ ਬੰਦ ਰੱਖੇ ਗਏ ਤੇ ਮੋਗਾ ਫਿਰੋਜਪੁਰ ਹਾਈਵੇ ਤੇ ਧਰਨਾ ਲਾ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੁਖਪ੍ਰੀਤ ਸਿੰਘ , ਮਨਮੋਹਨ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਹਰਿਆਣੇ ਦੇ ਨਾਲ ਲੱਗਦੇ ਸ਼ੰਭੂ ਤੇ ਖਨੌਰੀ ਬਾਰਡਰਾ ਤੇ ਪਿਛਲੇ ਕਰੀਬ 11 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਅੰਦੋਲਨ ਕਰ ਰਹੀ ਹਨ । ਕਿਸਾਨ ਜਥੇਬੰਦੀਆਂ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਤੇ ਚੱਲਦਿਆਂ ਪਿੰਡ ਮਾਛੀ ਬੁਗਰਾ ਦੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਸਮੂਹ ਦੁਕਾਨਾਂ ਤੇ ਸਮੁੱਚੇ ਕਾਰੋਬਾਰ ਬੰਦ ਰੱਖ ਗਏ ਹਨ। Punjab Bandh
Read Also : Punjab Bandh News: ਦੇਖੋ, ਬੰਦ ਦੌਰਾਨ ਕੀ ਹਨ ਅਮਲੋਹ ਦੇ ਹਾਲਾਤ?
ਇਸ ਮੌਕੇ ਮਨਮੋਹਣ ਸਿੰਘ ਸਾਬਕਾ ਸਰਪੰਚ, ਸੁਖਪ੍ਰੀਤ ਸਿੰਘ, ਜਸਪਾਲ ਸਿੰਘ, ਹਰਭਗਤ ਸਿੰਘ, ਸਿੰਦਰ ਸਿੰਘ, ਤਰਸੇਮ ਸਿੰਘ, ਬਿਕਰ ਸਿੰਘ, ਮਕੰਦ ਸਿੰਘ, ਮਨਸੂਰ ਸਿੰਘ, ਸੰਤ ਸਿੰਘ, ਜੋਗਿੰਦਰ ਸਿੰਘ, ਹਰਦੇਵ ਸਿੰਘ, ਸੋਨੂ ਬਰਾੜ, ਜਲੌਰਾ ਸਿੰਘ, ਜੱਗਾ ਬਰਾੜ ਹਰਜਿੰਦਰ ਸਿੰਘ ਜਿੰਦੂ, ਜੰਟਾ ਢਿੱਲੋ ਤੇ ਪਿੰਡ ਵਾਸੀ ਮੌਜੂਦ ਸਨ।