ਸ਼੍ਰੇਅਸ ਅਈਅਰ ਦੀ ਪਿੱਠ ’ਚ ਲੱਗੀ ਹੈ ਸੱਟ
ਰਜਤ ਪਾਟੀਦਾਰ ਟੀਮ ਇੰਡੀਆ ‘ਚ ਸ਼ਾਮਲ
ਮੁੰਬਈ। ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਤਕੜਾ ਝਟਕਾ ਲੱਗਿਆ ਹੈ। ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਸੱਟ ਕਾਰਨ ਭਾਰਤੀ ਟੀਮ ’ਚੋਂ ਬਾਹਰ ਹੋ ਗਏ ਹਨ। ਉਨਾਂ ਦੀ ਥਾਂ ਰਜਤ ਪਾਟੀਦਾਰ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ। ਸ਼੍ਰੇਅਸ ਅਈਅਰ ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਹਾਲਾਂਕਿ ਉਹ ਟੈਸਟ ਟੀਮ ’ਚ ਬਣੇ ਰਹਿਣਗੇ। ਸ਼੍ਰੇਅਸ਼ ਅਈਅਰ ਨੂੰ ਪਿੱਠ ਦੀ ਸੱਟ ਕਾਰਨ ਵਨਡੇ ਸੀਰੀਜ਼ ਨਹੀਂ ਖੇਡ ਸਕੇਗਾ। ਭਾਰਤ ਨੇ ਬੁੱਧਵਾਰ ਨੂੰ ਹੈਦਰਾਬਾਦ ‘ਚ ਨਿਊਜ਼ੀਲੈਂਡ ਖਿਲਾਫ ਪਹਿਲਾ ਇੱਕਰੋਜ਼ਾ ਖੇਡਣਾ ਹੈ।
ਸ਼੍ਰੀਲੰਕਾ ਦੌਰੇ ’ਤੇ ਸ਼ਾਨਦਾਰ ਰਿਹਾ ਸੀ ਪ੍ਰਦਰਸ਼ਨ
ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਹਾਲ ਹੀ ਵਿੱਚ ਸ਼੍ਰੀਲੰਕਾ ਦੇ ਖਿਲਾਫ ਇੱਕਰੋਜ਼ਾ ਲੜੀ ਦਾ ਹਿੱਸਾ ਸਨ। ਤਿੰਨ ਇੱਕ ਰੋਜ਼ਾ ਮੈਚਾਂ ‘ਚ ਉਸ ਨੇ 31.33 ਦੀ ਔਸਤ ਨਾਲ 94 ਦੌੜਾਂ ਬਣਾਈਆਂ। ਜ਼ਖਮੀ ਅਈਅਰ ਆਪਣੀ ਸੱਟ ਦਾ ਇਲਾਜ ਕਰਵਾਉਣ ਅਤੇ ਫਿਟਨੈੱਸ ਨੂੰ ਬਹਾਲ ਕਰਨ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ (NCA) ਪਹੁੰਚ ਗਿਆ ਹੈ। NCA ਭਾਰਤ ਦੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟਰਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਧਿਆਨ ਰੱਖਦਾ ਹੈ।
Shreyas Iyer has been ruled out of the ODI series against NZ. #ShreyasIyer #IndianCricketTeam #Cricket pic.twitter.com/N4YIUu0zC6
— RVCJ Sports (@RVCJ_Sports) January 17, 2023
ਰਜਤ ਪਾਟੀਦਾਰ ਨੇ ਆਈਪੀਐਲ ’ਚ ਸੈਂਕੜਾ ਲਗਾ ਕੇ ਟੀਮ ਨੂੰ ਦਿਵਾਈ ਸੀ ਜਿੱਤ
ਭਾਰਤੀ ਟੀਮ ’ਚ ਸ਼ਾਮਲ ਕੀਤੇ ਗਏ ਰਜਤ ਪਾਟੀਦਾਰ ਵੀ ਸ਼ਾਨਦਾਰ ਬੱਲੇਬਾਜ਼ ਹੈ। ਉਸ ਦੇ ਨਾਂਅ ਲਿਸਟ ਏ ਕ੍ਰਿਕਟ ’ਚ ਕਈ ਰਿਕਾਰਡ ਦਰਜ ਹਨ ਤੇ ਆਈਪੀਐਲ ’ਚ ਵੀ ਉਸ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਪਾਟੀਦਾਰ ਨੇ ਲਿਸਟ-ਏ ਕ੍ਰਿਕਟ ਦੇ 51 ਮੈਚਾਂ ‘ਚ ਉਸ ਨੇ 34.33 ਦੀ ਔਸਤ ਨਾਲ 1648 ਦੌੜਾਂ ਬਣਾਈਆਂ ਹਨ। ਉਸ ਨੇ 11 ਅਰਧ ਸੈਂਕੜੇ ਅਤੇ 3 ਸੈਂਕੜੇ ਜੜੇ ਹਨ। ਆਈਪੀਐਲ ਵਿੱਚ ਆਰਸੀਬੀ ਲਈ ਖੇਡਦੇ ਹੋਏ ਉਸ ਨੇ ਪਿਛਲੇ ਸੀਜ਼ਨ ਦੇ ਐਲੀਮੀਨੇਟਰ ਮੈਚ ਵਿੱਚ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਸੀ।
ਭਾਰਤ ਨਿਊਜ਼ੀਲੈਂਡ ਖਿਲਾਫ ਤਿੰਨ ਇਕਰੋਜ਼ਾ ਤੇ 3 ਟੀ-20 ਖੇਡੇਗਾ
ਭਾਰਤੀ ਟੀਮ 18, 21 ਅਤੇ 24 ਜਨਵਰੀ ਨੂੰ ਨਿਊਜ਼ੀਲੈਂਡ ਦੇ ਖਿਲਾਫ 3 ਇੱਕਰੋਜ਼ਾ ਮੈਚਾਂ ਦੀ ਲੜੀ ਖੇਡੇਗਾ। ਇਸ ਬਾਅਦ ਟੀ-20 ਸੀਰੀਜ਼ ਵੀ 27 ਜਨਵਰੀ ਤੋਂ ਸ਼ੁਰੂ ਹੋਵੇਗੀ। 29 ਜਨਵਰੀ ਨੂੰ ਦੂਜੇ ਟੀ-20 ਤੋਂ ਬਾਅਦ ਤੀਜਾ ਟੀ-20 ਅੰਤਰਰਾਸ਼ਟਰੀ ਮੈਚ 1 ਫਰਵਰੀ ਨੂੰ ਖੇਡਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ