ਦਿੱਲੀ ‘ਚ ਚੱਲੀਆਂ ਗੋਲੀਆਂ, ਲੁਟੇਰੇ 5 ਲੱਖ ਲੁੱਟ ਕੇ ਫਰਾਰ

Delhi

ਦਿੱਲੀ ‘ਚ ਚੱਲੀਆਂ ਗੋਲੀਆਂ, ਲੁਟੇਰੇ 5 ਲੱਖ ਲੁੱਟ ਕੇ ਫਰਾਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਰਾਜਧਾਨੀ ਦਿੱਲੀ ’ਚ ਲੁੱਟ ਦੀ ਇੱਕ ਘਟਨਾ ਵਾਪਰੀ ਹੈ। ਇਹ ਘਟਨਾ ਦਿੱਲੀ ਦੇ ਸ਼ਕਤੀ ਨਗਰ ਇਲਾਕੇ ਦੀ ਹੈ। ਜਦੋਂ ਇੱਕ ਵਿਅਕਤੀ ਜਾ ਰਿਹਾ ਸੀ ਤਾਂ ਉਦੋਂ 2 ਮੋਟਰਸਾਈਕਲ ਸਵਾਰ ਆਏ ਤੇ ਉਨਾਂ ਬਦੂੰਕ ਕੱਢੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਵਿਅਕਤੀ ਦੇ ਪੈਰ ਤੇ ਵੱਜੀ ਤੇ ਉਸ ਤੋਂ ਬਾਅਦ ਲੁਟੇਰੇ ਉਸ ਦਾ ਬੈਗ ਖੋਹ ਕੇ ਫਰਾਰ ਹੋ ਗਏ ਬੈਗ ’ਚ ਪੰਜ ਲੱਖ ਰੁਪਏ ਸਨ।

ਦਿੱਲੀ ਪੁਲਿਸ ਅਨੁਸਾਰ ਕਾਲੜਾ ਨਾਂਅ ਦਾ ਇੱਕ ਵਿਅਕਤੀ 5 ਲੱਖ ਰੁਪਏ ਦੀ ਪੇਮੈਂਟ ਲੈ ਕੇ ਜਾ ਰਿਹਾ ਸੀ। ਕਾਲੜਾ ਬਹਾਦੁਰਗੜ੍ਹ ਰੋਡ, ਸਦਰ ਬਾਜ਼ਾਰ ਤੋਂ ਨਿਕਲਿਆ ਸੀ ਤਾਂ 4 ਵਿਅਕਤੀ ਉਸ ਦਾ ਪਿੱਛਾ ਕਰ ਰਹੇ ਸਨ ਉਨਾਂ ਮੌਕਾ ਵੇਖਦਿਆਂ ਦੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਾਲੜਾ ਤੋਂ ਨਗਦੀ ਲੈ ਕੇ ਫਰਾਰ ਹੋ ਗਏ।  ਜ਼ਖਮੀ ਕਾਲੜਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲੁਟੇਰਿਆਂ ਨੂੰ ਫੜਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here