Accident : ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਹੋਇਆ ਵੱਡਾ ਹਾਦਸਾ

Accident

ਜੋਧਪੁਰ ਤੋਂ ਜੰਮੂ ਜਾ ਰਹੀ ਇਕ ਨਿੱਜੀ ਵੋਲਵੋ ਬੱਸ ਤੇ ਪਲਾਈ ਬੋਰਡ ਤੇ ਫੈਵੀਕੋਲ ਵਾਲੇ ਟੈਂਕਰ ਨਾਲ ਹੋਈ ਟੱਕਰ | Accident

ਫਿਰੋਜ਼ਪੁਰ (ਸੱਤਪਾਲ ਥਿੰਦ)। ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ’ਤੇ ਸਥਿੱਤ ਕੈਨਾਲ ਕਲੋਨੀ ਦੇ ਲਾਗੇ ਖੜੇ ਟੈਂਕਰ ਟਿੱਪਰ ਦੇ ਵਿੱਚ ਨਿੱਜੀ ਵਾਲਵੋ ਬਸ ਵੱਜੀ ਜੋ ਬੱਸ ਸੜਕ ਤੋਂ ਹੇਠਾਂ ਉੱਤਰੀ ਅਤੇ ਪੇੜ ਨਾਲ ਟਕਰਾ ਗਈ। ਇਹ ਬਸ ਜੋ ਕਿ ਜੋਧਪੁਰ ਤੋਂ ਚੱਲ ਕੇ ਫਿਰੋਜ਼ਪੁਰ ਨੂੰ ਆ ਰਹੀ ਸੀ ਅਤੇ ਅੱਗੇ ਜੰਮੂ ਜਾਣਾ ਸੀ। ਇਸ ਹਾਦਸੇ ਦੌਰਾਨ ਸਵਾਰੀਆਂ ਦਾ ਬਿਲਕੁਲ ਬਚਾ ਰਿਹਾ ਹੈ ਪਰ ਬਸ ਅਗਲੇ ਹਿੱਸੇ ਤੋਂ ਚੱਕਣਾਚੂਰ ਹੋ ਗਈ। ਬੱਸ ਡਰਾਈਵਰ ਦੇ ਜਖਮੀ ਹੋਣ ਜਾਣਕਾਰੀ ਮਿਲੀ ਹੈ। ਇਹ ਹਾਦਸਾ ਸਵੇਰੇ ਤੜਕਸਾਰ ਚਾਰ ਵਜੇ ਦੇ ਕਰੀਬ ਦਸਿਆ ਜਾ ਰਿਹਾ ਹੈ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ ਹੈ। (Accident)

ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਬੱਸ ਡਰਾਈਵਰ ਜਖ਼ਮੀ | Accident

ਬੱਸ ਸੜਕ ਤੋਂ ਹੇਠਾਂ ਉੱਤਰੀ ਅਤੇ ਰੁੱਖ ਨਾਲ ਜਾ ਟਕਰਾਈ। ਸੰਘਣੀ ਧੁੰਦ ਕਾਰਨ ਹੋਇਆ ਹਾਦਸਾ। ਸਵੇਰੇ ਤੜਕਸਾਰ ਹੋਇਆ ਸੜਕ ਹਾਦਸਾ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਲਗਭਗ 10 ਕਿਲੋਮੀਟਰ ਪਿੱਛੇ ਹੀ ਹਾਦਸਾ ਵਾਪਰਿਆ ਹੈ। ਲਗਭਗ 10 ਮਿੰਟ ਬਾਅਦ ਇਸੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਦੇ ਪਿੱਛੇ ਆਣ ਕੇ ਰੋਡਵੇਜ਼ ਦੀ ਬੱਸ ਵੱਜੀ ਹੈ ਜਿਸ ਤੋਂ ਬਾਅਦ ਇੱਕ ਹੋਰ ਟੈਂਪੂ ਟਰੈਕਸ ਵੀ ਇਸ ਦੇ ਵਿੱਚ ਆ ਕੇ ਵੱਜੀ ਹੈ। ਸਾਰੇ ਪਾਸਿਓਂ ਜਾਨੀ ਨੁਕਸਾਨ ਦਾ ਪੂਰੀ ਤਰ੍ਹਾਂ ਬਚਾ ਰਿਹਾ ਹੈ।

Also Read : ਕੀ ‘ਪਾਸਪੋਰਟ ਟੂ ਡ੍ਰੀਮ ਅਬਰੋਡ’ ਨਵੇਂ ਦਿਸਹੱਦੇ ਖੋਜਣ ਦੇ ਯੋਗ ਹੋਵੇਗਾ?

LEAVE A REPLY

Please enter your comment!
Please enter your name here