ਲੁਧਿਆਣਾ ਤੋਂ ਬਾਅਦ ਗੁਰਦੀਪ ਗੋਸ਼ਾ ਨੇ ਹੁਣ ਸਿੰਘੂ ਬਾਰਡਰ ’ਤੇ ਖੋਲਿਆ ਦੁੱਧ ਦਾ ਠੇਕਾ
ਲੁਧਿਆਣਾ,(ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਵਿੱਚ ਦੁੱਧ ਦਾ ਠੇਕਾ ਖੋਲ ਕੇ ਸੇਵਾ ਕਰਨ ਵਾਲੇ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਹੁਣ ਸਿੰਘੂ ਬਾਰਡਰ ’ਤੇ ਦੁੱਧ ਦਾ ਠੇਕਾ ਖੋਲ ਦਿੱਤਾ ਹੈ। ਕੋਰੋਨਾ ਕਾਲ ਵਿੱਚ ਵੀ ਗੁਰਦੀਪ ਸਿੰਘ ਗੋਸ਼ਾ ਵਲੋਂ ਲੋੜਵੰਦਾਂ ਦੀ ਮਦਦ ਲਈ ਦੁੱਧ ਦਾ ਠੇਕੇ ਖੋਲ ਕੇ ਸੇਵਾ ਕੀਤੀ ਗਈ ਸੀ ਅਤੇ ਹੁਣ ਗੁਰਦੀਪ ਸਿੰਘ ਗੋਸ਼ਾ ਨੇ ਸਿੰਘੂ ਬਾਰਡਰ ਜਾ ਕੇ ਦੁੱਧ ਦਾ ਠੇਕਾ ਖੋਲਿਆ ਹੈ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਹ ਠੇਕਾ ਪੂਰਾ ਦਿਨ ਖੁੱਲ੍ਹਾ ਰਹੇਗਾ ਅਤੇ ਕੋਈ ਵੀ ਬਿਨਾ ਪੈਸੇ ਤੋਂ ਦੁੱਧ ਲੈ ਸਕਦਾ ਹੈ। ਓਹਨਾ ਕਿਹਾ ਕਿ ਇਕ ਮਹੀਨੇ ਤੋਂ ਵੱਢ ਦਾ ਸਮਾਂ ਹੋ ਗਿਆ ਹੈ, ਕਿ ਕਿਸਾਨ ਖੁੱਲੇ ਆਸਮਾਨ ਥੱਲੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਸ਼ਨ ਕਰ ਰਹੇ ਹਨ
ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹÄ ਦੇ ਰਹੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਿਸ ਨਹÄ ਲੈਂਦੀ ਤਾਂ ਕਿਸਾਨ ਅੰਦੋਲਨ ਜਾਰੀ ਰੱਖਾਂਗੇ ਅਤੇ ਉਹ ਕਿਸਾਨਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਿਰ ਰਹਿਣਗੇ। ਇਸ ਮੌਕੇ ਓਹਨਾ ਨਾਲ ਗਗਨਦੀਪ ਸਿੰਘ ਗਿਆਸਪੁਰਾ , ਬੱਬੂ ਪਦੇਰ, ਜਵਾਹਰ ਸਿੰਘ, ਮਨੀ ਸਿੰਘ, ਪ੍ਰੀਤੀ ਕੌਰ ਆਦਿ ਹਾਜ਼ਿਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.