ਨਵੀਆਂ ਉਚਾਈਆਂ ’ਤੇ ਭਾਰਤ -ਬੰਗਲਾਦੇਸ਼ ਸਬੰਧ
ਪਿਛਲੇ ਦਿਨੀਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹਾਈਡ੍ਰੋਜਨ , ਖੇਤੀ, ਕੱਪੜਾ ਅਤੇ ਸਮਾਜਿਕ ਵਿਕਾਸ ਵਰਗੇ ਖੇਤਰਾਂ ’ਚ ਸੱਤ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਇਹ ਸਮਝੌਤਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਵਿਚਕਾਰ ਹੋਈ ਵਰਚੂਅਲ ਸਿਖਰ ਬੈਠਕ ਦੌਰਾਨ ਹੋਏ ਵਰਚਅਲ ਸਿਖਰ ਬੈਠਕ ਦੌਰਾਨ ਦੋਵਾਂ ਆਗੂਆਂ ਨੇ ਪਿਛਲੇ 55 ਸਾਲਾਂ ਤੋਂ ਬੰਦ ਪਈ ਹਲਦੀਵਾੜੀ-ਚਿਲਹਾਟੀ ਰੇਲ ਲਾਇਨ ਦਾ ਉਦਘਾਟਨ ਵੀ ਕੀਤਾ ਬੈਠਕ ਦੌਰਾਨ ਜਿੱਥੇ ਇੱਕ ਪਾਸੇ ਮੋਦੀ ਨੇ ਬੰਗਲਾਦੇਸ਼ ਨੂੰ ‘ਗੁਆਂਢੀ ਪਹਿਲਾਂ’ ਨੀਤੀ ਦਾ ਪ੍ਰਮੁੱਖ ਆਧਾਰ ਬਣਾਇਆ, ਉਥੇ ਸੇਖ਼ ਹਸੀਨਾ ਨੇ ਭਾਰਤ ਨੂੰ ਬੰਗਲਾਦੇਸ਼ ਦਾ ਸੱਚਾ ਮਿੱਤਰ ਦੱਸਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਬੰਧ ਡੂੰਘੇ ਵਿਸਵਾਸ਼ ’ਤੇ ਆਧਰਿਤ ਹਨ
ਸਾਲ 2014 ’ਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸੇਖ਼ ਹਸੀਨਾ ਨਾਲ ਉਨ੍ਹਾ ਦੀ ਤਕਰੀਬਨ ਅੱਧਾ ਦਰਜਨ ਤੋਂ ਜਿਆਦਾ ਚਾਰ ਰਸਮੀ ਬੈਠਕਾਂ ਹੋਈਆਂ ਹਨ ਹਸੀਨਾ ਇਸ ਤੋਂ ਪਹਿਲਾਂ ਅਪਰੈਲ 2017 ਅਤੇ ਅਕਤੂਬਰ 2019 ’ਚ ਭਾਰਤ ਆ ਚੁੱਕੀ ਹੈ 2017 ’ਚ ਜਦੋਂ ਉਹ ਭਾਰਤ ਆਈ ਸੀ ਉਸ ਵਕਤ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਰਥਿਕ ਮੁੱਦਿਆਂ ਸਮੇਤ 22 ਸਮਝੌਤਿਆਂ ’ਤੇ ਦਸਤਖਤ ਹੋਏ ਸਨ 2019 ਦੀ ਯਾਤਰਾ ਦੌਰਾਨ ਸੱਤ ਸਮਝੌਤਿਆਂ ’ਤੇ ਦਸਤਖ਼ਤ ਹੋਏ ਅਤੇ ਬੰਗਲਾਦੇਸ਼ ਦੇ ਦੌਰੇ ’ਤੇ ਗਏ ਤੈਅ ਸਮੇਂ ਤੋਂ ਬਾਅਦ ਰਾਸ਼ਟਰ ਮੁਖੀਆਂ ਦੀ ਯਾਤਰਾ, ਗੈਰ -ਰਸ਼ਮੀ ਗੱਲਬਾਤ ਅਤੇ ਇੱਕ ਤੋਂ ਬਾਅਦ ਇੱਕ ਵੱਡੇ ਸਮਝੌਤਿਆਂ ਤੇ ਇਸ ਦਾ ਸੰਕੇਤ ਹੈ ਕਿ ਅੱਜ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਇੱਕ ਨਿਸਚਿਤ ਮੁਕਾਮ ਵੱਲ ਵਧ ਰਹੇ ਹਨ
ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਦੇਈਏ ਤਾਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਬੰਧ ਹਮੇਸ਼ਾ ਤੋਂ ਹੀ ਮਿੱਤਰਤਾ ਵਾਲੇ ਰਹੇ ਹਨ ਸ਼ੇਖ ਹਸੀਨਾ ਦਾ ਵੀ ਭਾਰਤ ਨਾਲ ਡੂੰਘਾ ਜੋੜ ਰਿਹਾ ਹੈ 15 ਅਗਸਤ 1975 ’ਚ ਜਦੋਂ ਬੰਗਲਾਦੇਸ਼ ’ਚ ਫੌਜ ਦੇ ਗੁੱਟ ਨੇ ਸੇਖ ਮੁਜੀਬੁਰ ਰਹਿਮਾਨ ਦੇ ਘਰ ’ਤੇ ਹਮਲਾ ਕਰਕੇ ਹਸੀਨਾ ਦੇ ਪਰਿਵਾਰ ਦੇ ਜਿਆਦਾਤਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਸੀ, ਉਸ ਮੁਸ਼ਕਲ ਵਕਤ ’ਚ ਹਸੀਨਾ ਅਤੇ ਉਸ ਦੇ ਪਤੀ ਡਾਕਟਰ ਵਾਜੇਦ ਨੂੰ ਭਾਰਤ ਨੇ ਸ਼ਰਨ ਦਿੱਤੀ ਸੀ ਬੰਗਲਾਦੇਸ਼ ਦੇ ਫੈਸਲੇ ’ਚ ਭਾਰਤ ਦੀ ਭੂਮਿਕਾ ਅਹਿਮ ਰਹੀ ਹੈ, ਪਰ ਭਾਰਤ ਨੇ ਕਦੇ ਵੀ ਇਸ ਨਾਤੇ ਆਪਣਾ ਪੱਖ ਬੰਗਲਾਦੇਸ਼ ’ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇੱਕ ਚੰਗੇ ਗੁਆਂਢੀ ਅਤੇ ਮਿੱਤਰ ਦੇਸ਼ ਦੇ ਰੂਪ ’ਚ ਸਦਾ ਉਸ ਨਾਲ ਖੜਾ ਰਿਹਾ ਹੈ
ਬੰਗਲਾਦੇਸ਼ ਵੀ ਭਾਰਤ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹੈ ਜਨਵਰੀ 2009 ’ਚ ਸ਼ੇਖ ਹਸੀਨਾ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਆਪਸੀ ਵਿਵਾਦਾਂ ਨੂੰ ਹੱਲ ਕਰਨ ਦੀ ਦਿਸ਼ਾ ’ਚ ਕਦਮ ਚੁੱਕੇ ਹਨ ਉਨ੍ਹਾਂ ਦੇ ਪਿਛਲੇ ਦੌਰੇ ਦੌਰਾਨ ਵੀ ਕਈ ਇਤਿਹਾਸਕ ਸਮਝੌਤੇ ਹੋਏ ਸਨ ਜਿਨ੍ਹਾਂ ’ਚ ਪਹਿਲੀ ਵਾਰ ਨਦੀ ਬੇਸਿਨ ਪ੍ਰਬੰਧਾਂ ’ਤੇ ਬਣੀ ਸਹਿਮਤੀ ਵੀ ਸ਼ਾਮਲ ਹੈ ਵਰਚੂਅਲ ਸਿਖਰ ਬੈਠਕ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਪਿਛਲੇ 55 ਸਾਲਾਂ ਤੋਂ ਬੰਦ ਪਈਆਂ ਹਲਦੀਬਾੜੀ -ਚਿਲਹਾਟੀ ਰੇਲ ਲਾਈਨ ਦਾ ਉਦਘਾਟਨ ਕੀਤਾ
ਇਸ ਰੇਲ ਰੂਟ ਦੇ ਬਹਾਲ ਹੋਣ ਨਾਲ ਜਿੱਥੇ ਪੱਛਮੀ ਬੰਗਾਲ ਅਤੇ ਅਸਾਮ ਤੋਂ ਬੰਗਲਾਦੇਸ਼ ਲਈ ਆਉਣ ਜਾਣ ਸਰਲ ਹੋਵੇਗਾ ਉਥੇ ਇਸ ਨਾਲ ਵਪਾਰਕ ਕਾਰੋਬਾਰ ਲਈ ਨਵੀਂ ਰਾਹ ਖੁੱਲ੍ਹ ਸਕੇਗੀ ਹਲਦੀਬਾੜੀ-ਚਿਲਹਾਟੀ ਰੇਲ ਸੰਪਰਕ ਕੋਲਕਾਤਾ ਤੋਂ ਸਿਲੀਗੁੜੀ ਦੇ ਮੁੱਖ ਮਾਰਗ ’ਤੇ ਵੱਡੀ ਲਾਈਨ ਦਾ ਹਿੱਸਾ ਸੀ 1965 ’ਚ ਭਾਰਤ ਪਾਕਿ ਯੁੱਧ ਦੌਰਾਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਇਹ ਰੇਲ ਮਾਰਗ-ਈਸਟਰਨ-ਬੰਗਾਲ ਰੇਲਵੇ ਨੇ 1876 ਤੋਂ ਸ਼ੁਰੂ ਕੀਤੀ ਸੀ ਇਸ ਰੇਲ ਰੂਟ ਦੇ ਬਹਾਲ ਹੋਣ ਨਾਲ ਹੀ ਪਹਿਲਾਂ ਤੋਂ ਬੰਦ ਪਏ, ਪੰਜ ਰੇਲਮਾਰਗਾਂ ’ਤੇ ਆਵਾਜਾਈ ਸ਼ੁਰੂ ਹੋ ਗਈ ਦੋਵਾਂ ਦੇਸ਼ਾਂ ਵਿਚਕਾਰ ਚਾਲੂ ਹੋਣ ਵਾਲੇ ਹੋਰ ਚਾਰ ਰੇਲ ਸੰਪਰਕਾਂ ’ਚ ਪੇਤਰਾਪੋਲ-ਰੋਹਨਪੁਰ, ਗੇੜੇ-ਦਰਸ਼ਾਨਾ, ਸਿੰਘਾਬਾਦ, ਰੋਹਨਪੁਰ ਅਤੇ ਰਾਧਿਕਾਪੁਰ-ਬਿਰੋਲ ਲਾਇਨਾ ਸ਼ਾਮਲ ਹਨ
ਫ਼ਿਲਹਾਲ ਇਸ ਟਰੇਕ ਨੂੰ ਕੇਵਲ ਮਾਲ ਢੁਆਈ ਲਈ ਖੋਲਿ੍ਹਆ ਗਿਆ ਹੈ, ਜਲਦ ਹੀ ਦੋਵਾਂ ਪਾਸਿਓਂ ਤੋਂ ਯਾਤਰੀਆਂ ਦੇ ਆਉਣ ਜਾਣ ਲਈ ਸ਼ੁਰੂ ਹੋਣ ਦੀ ਸੰਭਵਾਨਾ ਵੀ ਹੈ ਪਿਛਲੇ ਇੱਕ ਡੇਢ ਦਹਾਕੇ ’ਚ ਬੰਗਲਾਦੇਸ਼ ਨੇ ਆਰਥਿਕ ਵਿਕਾਸ ਦੇ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ ਉਸ ਦੇ ਬੇਸ਼ੁਮਾਰ ਵਿਕਾਸ ਤੋਂ ਦੁਨੀਆ ਹੈਰਾਨ ਹੈ ਅੱਜ ਉਸ ਨੂੰ ਏਸ਼ੀਆ ਦਾ ਨਵਾਂ ਟਾਈਗਰ ਕਿਹਾ ਜਾਣ ਲੱਗਿਆ ਹੈ ਵਿਕਾਸ ਦਰ ’ਚ ਉਹ ਭਾਰਤ ਅਤੇ ਪਾਕਿਸਤਾਨ ਨੂੰ ਕਈ ਪਾਇਦਾਨ ਪਿੱਛੇ ਛੱਡ ਚੁੱਕਿਆ ਹੈ ਉਸ ਦੀ ਵਿਕਾਸ ਦਰ ਅੱਠ ਫੀਸਦੀ ਹੈ, ਜਦੋਂ ਕਿ ਭਾਰਤ ਦਰ ਅਰਥਵਿਵਸਥਾ ਦੀ ਵਿਕਾਸ ਦਰ ਘਟ ਕੇ ਪੰਜ ਫੀਸਦੀ ਦੇ ਆਸ-ਪਾਸ ਪਹੁੰਚ ਗਈ ਹੈ
ਬਾਲ ਮੌਤ ਦਰ, Çਲੰਗੀ ਸਮਾਨਤਾ ਅਤੇ ਔਸਤ ਉਮਰ ਦੇ ਮਾਮਲੇ ’ਚ ਤਾਂ ਬੰਗਲਾਦੇਸ਼ ਨੇ ਭਾਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ’ਚ ਵੀ ਉਸ ਦੇ ਭਾਰਤ ਤੋਂ ਅੱਗੇ ਰਹਿਣ ਦੇ ਅਨੁਮਾਨ ਹਨ ਰਾਸ਼ਟਰਾਂ ਦੇ ਆਰਥਿਕ ਵਿਕਾਸ ਦਾ ਸਰਵੇ ਕਰਨ ਵਾਲੀ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਬੰਗਲਾਦੇਸ਼ ਨੂੰ ਘੱਟ-ਵਿਕਸਿਤ ਰਾਸ਼ਟਰ ਤੋਂ ਵਿਕਾਸਸ਼ੀਲ ਦੇਸ਼ ਦੇ ਰੂਪ ’ਚ ਮਾਨਤਾ ਦੇਣ ਦਾ ਵਿਚਾਰ ਕਰ ਰਹੀਆਂ ਹਨ ਮੋਦੀ ਅਤੇ ਹਸੀਨਾ ਦੋਵੇਂ ਹੀ ਆਪਣੇ ਆਪਣੇ ਦੇਸ਼ ਨੂੰ ਆਰਥਿਕ ਵਿਕਾਸ ਦੇ ਮਾਰਗ ’ਤੇ ਅੱਗੇ ਵਧਾਉਣਾ ਚਾਹੁੰਦੇ ਹਨ ਕਾਰੋਬਾਰੀ ਸਹਿਯੋਗ ਦੀ ਨਜ਼ਰ ਨਾਲ ਵੀ ਭਾਰਤ ਅਤੇ ਬੰਗਲਾਦੇਸ਼ ਇੱਕ ਦੂਜੇ ਲਈ ਸਹਿਯੋਗੀ ਸਾਬਤ ਹੋ ਸਕਦੇ ਹਨ
ਸ਼ੇਖ ਹਸੀਨਾ ਦੀ ਅੱਤਵਾਦ ਖਿਲਾਫ਼ ਜੀਰੋ ਟਾਲਰੇਂਸ ਨੀਤੀ ਵੀ ਭਾਰਤ ਲਈ ਮਹੱਤਵਪੂਰਨ ਹੈ ਭਾਰਤ ਨੇ ਪਹਿਲਾਂ ਤੋਂ ਖਾਲਿਦਾ ਜੀਆ ਸਰਕਾਰ ਨੂੰ ਕਈ ਵਾਰ ਉਲਫ਼ਾ ਦੀਆਂ ਗਤੀਵਿਧੀਆਂ ਬਾਰੇ ਸ਼ਿਕਾਇਤ ਕੀਤੀ ਸੀ ਪਰ ਖਾਲਿਦਾ ਸਰਕਾਰ ਨੇ ਇਸ ਦਿਸ਼ਾ ’ਚ ਕੋਈ ਮਹੱਤਵਪੂਰਨ ਕਦਮ ਨਹੀਂ ਚੁੱਕੇ ਇਸ ਦੇ ਉਲਟ ਸੇਖ਼ ਹਸੀਨਾ ਨੇ ਹਮੇਸਾਂ ਤੋਂ ਇਸ ਗੱਲ ਨੂੰ ਦੁਹਰਾਇਆ ਹੈ ਕਿ ਉਹ ਭਾਰਤ ਵਿਰੋਧੀ ਗਤੀਵਿਧੀ ਦੀ ਆਗਿਆ ਨਹੀਂ ਦੇਵੇਗੀ ਅਤੀਤ ’ਚ ਬੰਗਲਾਦੇਸ਼ ਨੇ ਭਾਰਤ ਖਿਲਾਫ਼ ਕੱਟੜਪੰਥੀ ਉਭਾਰ ਅਤੇ ਭਾਰਤੀ ਵੱਖਵਾਦੀਆਂ ਖਿਲਾਫ਼ ਕਦਮ ਚੁੱਕਣ ’ਚ ਸੇਖ ਹਸੀਨਾ ਸਰਕਾਰ ਨੇ ਸਾਰਥਿਕ ਪਹਿਲ ਕੀਤੀ ਹੈ ਪਿਛਲੇ ਸਾਲ ਨਿਊਯਾਰਕ ’ਚ ਯੂਐਨ ਮਹਾਂਸਭਾ ਦੇ 73ਵੇਂ ਸੈਸ਼ਨ ਦੌਰਾਨ ਪੀਐਮ ਮੋਦੀ ਨਾਲ ਹੋਈ ਮੁਲਕਾਤ ਦੌਰਾਨ ਹਸੀਨਾ ਨੇ ਅੱਤਵਾਦ ਖਿਲਾਫ਼ ਜੀਰੋ ਟਾਲਰੇਂਸ ਦੇ ਦ੍ਰਿਸ਼ਣੀਕੋਣ ਨੂੰ ਦੁਹਰਾਇਆ ਸੀ
ਵਰਚੂਅਲ ਸਿਖਰ ਬੈਠਕ ਦੌਰਾਨ ਦੋਵਾਂ ਆਗੂਆਂ ਵਿਚਕਾਰ ਹੋਈ ਗੱਲਬਾਤ ਇਸ ਮਾਇਨੇ ’ਚ ਵੀ ਮਹੱਤਵਪੂਰਨ ਹੈ, ਕਿ ਇਸ ਨਾਲ ਬੰਗਲਾਦੇਸ਼ ’ਚ ਚੀਨ ਦੇ ਵਧਦੇ ਵਿਸਥਾਰ ਨੂੰ ਰੋਕਣ ’ਚ ਮੱਦਦ ਮਿਲੇਗੀ ਬਿਨਾਂ ਸ਼ੱਕ ਮਾਮਲਿਆਂ ਦੀ ਕਸੌਟੀ ’ਤੇ ਭਾਰਤ ਲਈ ਬੰਗਲਾਦੇਸ਼ ਹਮੇਸ਼ਾ ਤੋਂ ਅਹਿਮ ਰਿਹਾ ਹੈ ਹੁਣ ਕੋਰੋਨਾ ਕਾਲ ਦੌਰਾਨ ਦੋਵੇਂ ਦੇਸ਼ ਜਿਸ ਸਮਝ ਅਤੇ ਸੂਝਬੂਝ ਨਾਲ ਆਰਥਿਕ ਅਤੇ ਫੌਜੀ ਮੋਰਚਿਆਂ ’ਤੇ ਅੱਗੇ ਵਧ ਰਹੇ ਹਨ, ਉਸ ਤੋਂ ਭਵਿੱਖ ’ਚ ਸਹਿਯੋਗ ਦੇ ਨਵੇਂ ਮੌਕੇ ਤਾਂ ਖੁੱਲ੍ਹਣਗੇ ਹੀ ਨਾਲ ਹੀ ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹੋਰ ਖੁਪਤਾ ਹੋਣਗੇ
ਡਾ. ਐਨ. ਕੇ. ਸੋਮਾਨੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.