ਅਸਮਾਨ ਦਾ ਰੰਗ ਨੀਲਾ ਕਿਉਂ?
ਅਸਮਾਨ ਧਰਤੀ ਦੇ ਵਾਤਾਵਰਨ ਕਾਰਨ ਨੀਲਾ ਦਿਖਾਈ ਦਿੰਦਾ ਹੈ ਸੂਰਜ ਦਾ ਪ੍ਰਕਾਸ਼ ਸੱਤ ਰੰਗਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ: ਲਾਲ, ਨਾਰੰਗੀ, ਪੀਲਾ, ਹਰਾ, ਨੀਲਾ, ਇੰਡੀਗੋ ਤੇ ਬੈਂਗਣੀ ਜਦੋਂ ਸੂਰਜ ਦੀ ਰੌਸ਼ਨੀ ਧਰਤੀ ਦੇ ਵਾਤਾਵਰਨ ‘ਚ ਦਾਖਲ ਹੁੰਦੀ ਹੈ ਤਾਂ ਵਾਤਾਵਰਨ ਦੇ ਕਣਾਂ ਨਾਲ ਟਕਰਾ ਕੇ ਹਰੇਕ ਦਿਸ਼ਾ ‘ਚ ਖਿੰਡ ਜਾਂਦੀ ਹੈ।
ਸੂਰਜ ਦੇ ਪ੍ਰਕਾਸ਼ ਦੇ ਰੰਗਾਂ ‘ਚ ਨੀਲੇ ਰੰਗ ਦੇ ਖਿੰਡਣ ਦੀ ਸਮਰੱਥਾ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਲਈ ਅਸਮਾਨ ਤੋਂ ਆਉਣ ਵਾਲੇ ਰੰਗਾਂ ‘ਚ ਨੀਲੇ ਰੰਗ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ ਇਸ ਕਾਰਨ ਅਸਮਾਨ ਦਾ ਰੰਗ ਨੀਲਾ ਦਿਖਾਈ ਦਿੰਦਾ ਹੈ ਜੇਕਰ ਅਸੀਂ ਅਜਿਹੇ ਗ੍ਰਹਿ ‘ਤੇ ਜਾਈਏ, ਜਿੱਥੇ ਕੋਈ ਵਾਤਾਵਰਨ ਨਾ ਹੋਵੇ ਤਾਂ ਅਸਮਾਨ ਨੀਲਾ ਨਹੀਂ, ਸਗੋਂ ਕਾਲਾ ਦਿਖਾਈ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.