ਮਾਂ ਦਾ ਕਰਜ਼
ਕਹਿੰਦੇ ਹਨ ਕਿ ਸਿਕੰਦਰ ਬਾਦਸ਼ਾਹ ਨੇ ਜਦੋਂ ਇਹ ਸੁਣਿਆ ਕਿ ਮਾਂ ਦਾ ਕਰਜ਼ਾ ਕੋਈ ਨਹੀਂ ਲਾਹ ਸਕਦਾ ਤਾਂ ਉਸ ਨੇ ਇਹ ਕਰਜ਼ਾ ਲਾਹੁਣ ਦੀ ਸਹੁੰ ਖਾਧੀ ਉਸ ਨੂੰ ਘੁਮੰਡ ਹੋ ਗਿਆ ਕਿ ਦੁਨੀਆਂ ਦੀ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਨਹੀਂ ਜਿੱਤੀ ਤਾਂ ਇਹ ਕਰਜ਼ਾ ਕਿਉਂ ਨਹੀਂ ਲਾਹ ਸਕਦਾ ਮੇਰੇ ਕੋਲ ਹਰ ਚੀਜ਼ ਹੈ ਮੈਂ ਅਸਾਨੀ ਨਾਲ ਇਤਿਹਾਸ ਬਦਲ ਦੇਵਾਂਗਾ ਕਿ ਮੈਂ ਪਹਿਲਾ ਇਨਸਾਨ ਹਾਂ ਜਿਸ ਨੇ ਮਾਂ ਦਾ ਕਰਜ਼ਾ ਲਾਹਿਆ ਹੈ ਇਹ ਸੋਚ ਕੇ ਉਸ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਦੱਸ ਤੈਨੂੰ ਇਸ ਕਰਜ਼ੇ ਬਦਲੇ ਕੀ ਚਾਹੀਦਾ ਹੈ? ਤਾਂ ਮਾਂ ਮੁਸਕਰਾ ਕੇ ਬੋਲੀ, ”ਬੇਟਾ, ਇਹ ਕਰਜ਼ਾ ਨਹੀਂ ਉੱਤਰ ਸਕਦਾ ਜੇਕਰ ਤੂੰ ਧਾਰ ਚੁੱਕਿਆ ਹੈਂ ਤਾਂ ਰਾਤ ਨੂੰ ਮੇਰੇ ਕੋਲ ਆ ਜਾਵੀਂ”
ਜਦੋਂ ਉਹ ਮਾਂ ਕੋਲ ਗਿਆ ਤਾਂ ਮਾਂ ਨੇ ਕਿਹਾ, ”ਬੇਟਾ ਸਿਕੰਦਰ, ਤੂੰ ਭਾਵੇਂ ਜਵਾਨ ਹੋ ਗਿਆ ਹੈਂ ਫਿਰ ਵੀ ਅੱਜ ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹੋਈ ਜਦੋਂ ਤੂੰ ਛੋਟਾ ਜਿਹਾ ਸੀ, ਤੈਨੂੰ ਛੋਟਾ ਬੱਚਾ ਸਮਝ ਕੇ ਨਾਲ ਸੌਣ ਲਈ ਕਹਿੰਦੀ ਹਾਂ ਹੋ ਸਕਦਾ ਹੈ ਕਰਜ਼ਾ ਲਹਿ ਜਾਵੇ”
ਉਸ ਨੂੰ ਬੜੀ ਖੁਸ਼ੀ ਹੋਈ ਮਾਂ ਬਿਨਾਂ ਕੁਝ ਮੰਗੇ ਇਹ ਕਰਜ਼ਾ ਲਾਹੁਣ ਲਈ ਕਹਿ ਰਹੀ ਹੈ ਉਹ ਆਪਣੀ ਮਾਂ ਕੋਲ ਲੇਟ ਗਿਆ ਥੋੜ੍ਹੀ ਦੇਰ ਪਿੱਛੋਂ ਉਸ ਵਾਲੇ ਪਾਸੇ ਪਾਣੀ ਦਾ ਭਰਿਆ ਜੱਗ ਉਲਟ ਕੇ ਬਿਸਤਰੇ ‘ਤੇ ਡਿੱਗਿਆ ਜਿਸ ਨਾਲ ਉਹ ਗਿੱਲਾ ਹੋ ਗਿਆ, ਪਾਣੀ ਨਾਲ ਭਿੱਜ ਗਿਆ ਉਹ ਬੁੜਬੁੜ ਕਰਨ ਲੱਗਾ ਤਾਂ ਮਾਂ ਨੇ ਕਿਹਾ, ”ਬੇਟਾ ਕੋਈ ਗੱਲ ਨਹੀਂ, ਮੈਂ ਤੇਰੇ ਵਾਲੇ ਪਾਸੇ ਸੌਂ ਜਾਂਦੀ ਹਾਂ”
ਮਾਂ ਗਿੱਲੇ ਵਾਲੇ ਪਾਸੇ ਸੌਣ ਲਈ ਲੇਟ ਗਈ ਉਹ ਪੂਰੀ ਤਰ੍ਹਾਂ ਭਿੱਜ ਗਈ ਜਿਸ ਨਾਲ ਉਸ ਦਾ ਦਿਲ ਵੀ ਮਮਤਾ ਨਾਲ ਭਿੱਜ ਗਿਆ ਸੁੱਕੀ ਥਾਂ ‘ਤੇ ਪੈਣ ਤੋਂ ਬਾਅਦ ਜਦੋਂ ਸਿਕੰਦਰ ਨੇ ਫਿਰ ਪੁੱਛਿਆ ਕਿ ਇਸ ਤਰ੍ਹਾਂ ਸੌਣ ਨਾਲ ਮਾਂ ਇਹ ਕਰਜ਼ਾ ਕਿਵੇਂ ਲੱਥੇਗਾ ਤਾਂ ਉਸ ਦੀ ਮਾਂ ਨੇ ਹੱਸ ਕੇ ਕਿਹਾ, ”ਪੁੱਤ, ਕਿਵੇਂ ਵੀ ਨਹੀਂ ਭਾਵ ਨਹੀਂ ਲੱਥੇਗਾ ਪੁੱਤਰ ਤੂੰ ਇੱਕ ਮਿੰਟ ਵੀ ਗਿੱਲੇ ਬਿਸਤਰੇ ‘ਤੇ ਨਹੀਂ ਪੈ ਸਕਿਆ ਜਦੋਂ ਤੂੰ ਜੰਮਿਆ ਸੀ ਤੇ ਵੱਡਾ ਹੋਣ ਤੱਕ ਮੈਂ ਤੇਰੇ ਗਿੱਲੇ ਬਿਸਤਰੇ ‘ਤੇ ਜਿਸ ‘ਤੇ ਤੂੰ ਟੱਟੀ, ਪਿਸ਼ਾਬ ਕਰਦਾ ਸੀ ਵਿੱਚ ਪੈ ਕੇ ਤੈਨੂੰ ਸੁੱਕੀ ਥਾਂ ਪਾ ਕੇ ਤੈਨੂੰ ਵੱਡਾ ਕਰਨ ਵਿੱਚ ਸਫ਼ਲ ਹੋਈ ਹਾਂ” ਆਪਣੀ ਮਾਂ ਦੇ ਮੂੰਹੋਂ ਇਹ ਸੁਣ ਕੇ ਸਿਕੰਦਰ ਨੂੰ ਲੱਗਾ ਕਿ ਉਹ ਬਹੁਤ ਗਲਤ ਸੋਚ ਬੈਠਾ ਸੀ ਇਹ ਵਾਕਿਆ ਹੀ ਨਾ ਲਹਿਣ ਵਾਲਾ ਕਰਜ਼ਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.