ਕੇਰਲ ਦੇ ਕਈ ਹਿੱਸਿਆਂ ‘ਚ ਪਿਆ ਭਰਵਾਂ ਮੀਂਹ

Rains

ਕੇਰਲ ਦੇ ਕਈ ਹਿੱਸਿਆਂ ‘ਚ ਪਿਆ ਭਰਵਾਂ ਮੀਂਹ

ਤਿਰੁਵਨੰਤਪੁਰਮ। ਉੱਤਰ ਅੰਡੇਮਾਨ ਸਾਗਰ ਤੇ ਬੰਗਾਲ ਦੀ ਖਾੜੀ ‘ਚ ਘੱਟ ਦਬਾਅ ਦਾ ਖੇਤਰ ਬਣਨ ਨਾਲ ਸ਼ੁੱਕਰਵਾਰ ਨੂੰ ਕੇਰਲ ਦੇ ਕਈ ਹਿੱਸਿਆਂ ‘ਚ ਤੇਜ਼ ਮੀਂਹ ਪਿਆ।

Rains

ਮੌਸਮ ਵਿਭਾਗ ਦੀ ਜਾਰੀ ਰਿਪੋਰਟ ਅਨੁਸਾਰ 24 ਘੰਟਿਆਂ ਦੌਰਾਨ ਕੇਰਲ ‘ਚ ਅੱਜ ਇੱਕ ਜਾਂ ਦੋ ਥਾਵਾਂ ‘ਤੇ ਸੱਤ ਤੋਂ 11 ਸੈਂਟੀਮੀਟਰ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਵਿਭਾਗ ਨੇ ਦੱਸਿਆ ਕਿ ਅਗਲੇ ਕੁਝ ਘੰਟਿਆਂ ‘ਚ ਕੋਲਲਮ, ਅਲਾਪਪੁਝਾ, ਏਰਨਾਕੁਲਮ, ਤ੍ਰਿਸ਼ੂਰ, ਪਲਕਕੜ, ਮਲਪਪੁਰਮ, ਕੋਝੀਕੋਡ, ਵਾਇਨਾਡ ਤੇ ਕਾਸਰਗੋਡ ਜ਼ਿਲ੍ਹਿਆਂ ‘ਚੋਂ ਇੱਕ-ਦੋ ਥਾਵਾਂ ‘ਤੇ ਦਰਮਿਆਨੇ ਮੀਂਹ ਨਾਲ ਹਨ੍ਹੇਰੀ ਚੱਲਣ ਦੇ ਆਸਾਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.