ਪੰਜਾਬ ‘ਚ 9ਵੀ ਤੋਂ 12ਵੀ ਤੱਕ ਖੁੱਲਣਗੇ ਸਕੂਲ, ਸਖ਼ਤ ਨਿਯਮ ਹੋਣਗੇ ਲਾਗੂ

Education

ਸਿੱਖਿਆ ਵਿਭਾਗ ਦੇ ਗ੍ਰਹਿ ਵਿਭਾਗ ਨੂੰ ਪੱਤਰ ਲਿਖਦੇ ਹੋਏ ਦਿੱਤੀ ਜਾਣਕਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੇ ਸੂਬੇ ਵਿੱਚ 15 ਅਕਤੂਬਰ ਤੋਂ ਸਕੂਲ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ।ਸਕੂਲਾਂ ਵਿੱਚ ਅਜੇ 9ਵੀ ਤੋਂ 12ਵੀ ਕਲਾਸ ਦੇ ਵਿਦਿਆਰਥੀ ਹੀ ਜਾਣਗੇ ਅਤੇ ਕੋਈ ਵੀ ਕਲਾਸ 3 ਘੰਟੇ ਤੋਂ ਜਿਆਦਾ ਸਮੇਂ ਦੀ ਨਹੀਂ ਹੋਏਗੀ। ਵਿਦਿਆਰਥੀਆਂ ਨੂੰ ਮਾਸਕ ਪਾਉਣਾ ਜਰੂਰੀ ਹੋਏਗਾ ਤਾਂ ਸਕੂਲ ਪ੍ਰਬੰਧਕਾਂ ਲਈ ਵੀ ਹਰ ਦਿਨ ਕਲਾਸ ਨੂੰ ਸੈਨੀਟਾਇਜ ਕਰਨ ਤੋਂ ਲੈ ਕੇ ਕਲਾਸ ਵਿੱਚ 20 ਤੋਂ ਜਿਆਦਾ ਵਿਦਿਆਰਥੀਆਂ ਨਾ ਬਿਠਾਉਣ ਵਰਗੇ ਨਿਯਮ ਜਾਰੀ ਕੀਤੇ ਗਏ ਹਨ।

ਸਿੱਖਿਆ ਵਿਭਾਗ ਨੇ ਇਸ ਸਬੰਧੀ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਆਦੇਸ਼ ਜਾਰੀ ਕਰਦੇ ਹੋਏ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਇਸ ਸਬੰਧੀ ਵਿੱਚ ਜਾਣਕਾਰੀ ਭੇਜ ਦਿੱਤੀ ਹੈ। ਪੰਜਾਬ ਵਿੱਚ ਜਿਹੜਾ ਵੀ ਸਰਕਾਰ ਜਾਂ ਫਿਰ ਗੈਰ ਸਰਕਾਰੀ ਸਕੂਲ ਖੁਲ੍ਹੇਗਾ, ਉਸ ਵਿੱਚ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਉਸ ਸਮੇਂ ਹੀ ਮਿਲੇਗੀ, ਜਦੋਂ ਉਨਾਂ ਵਿਦਿਆਰਥੀਆਂ ਦੇ ਮਾਪਿਆ ਵੱਲੋਂ ਸਕੂਲ ਪ੍ਰਬੰਧਕਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਏਗਾ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਪਰੇਸ਼ਾਨੀ ਆਉਣ ‘ਤੇ ਸਿਰਫ਼ ਸਕੂਲ ਪ੍ਰਬੰਧਕਾਂ ਨੂੰ ਹੀ ਦੋਸ਼ੀ ਨਾ ਠਹਿਰਾਇਆ ਜਾ ਸਕੇ।

ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ  ਹਰ ਵਿਦਿਆਰਥੀ ਬਿਠਾਉਣ ਮੌਕੇ ਸਮਾਜਿਕ ਦੂਰੀ ਦਾ ਖ਼ਿਆਲ ਰੱਖਿਆ ਜਾਏਗਾ ਤਾਂ ਜਿਆਦਾ ਵਿਦਿਆਰਥੀ ਹੋਣ ਦੇ ਚਲਦੇ ਸਕੂਲ ਨੂੰ 2 ਸ਼ਿਫ਼ਟਾਂ ਵਿੱਚ ਚਲਾਇਆ ਜਾ ਸਕਦਾ ਹੈ। ਇਥੇ ਹੀ ਸਕੂਲ ਨੂੰ ਹਰ ਦਿਨ ਕਲਾਸਾਂ ਖਤਮ ਹੋਣ ਤੋਂ ਬਾਅਦ ਸੈਨੀਟਾÂਜਿ ਕਰਨਾ ਜਰੂਰੀ ਹੋਏਗਾ ਤਾਂ ਸਿਹਤ ਵਿਭਾਗ ਦੇ ਹਰ ਨਿਯਮ ਨੂੰ ਸਕੂਲ ਵਿੱਚ ਲਾਗੂ ਕਰਨਾ ਸਕੂਲ ਪ੍ਰਬੰਧਕਾਂ ਦੀ ਜਿੰਮੇਵਾਰੀ ਹੋਏਗੀ। ਸਕੂਲ ਵਿੱਚ ਬੁਖਾਰ ਚੈਕ ਕਰਨ ਵਾਲਾ ਥਰਮਾ ਮੀਟਰ ਤੋਂ ਲੈ ਕੇ ਵਿਦਿਆਰਥੀਆਂ ਨੂੰ ਸੈਨੀਟਾਈਜ ਕਰਨ ਲਈ ਸੈਨੀਟਾÂਜਿਰ ਹੋਣਾ ਵੀ ਜਰੂਰੀ ਹੋਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.