ਸਾਡੇ ਨਾਲ ਸ਼ਾਮਲ

Follow us

26.3 C
Chandigarh
Tuesday, February 24, 2026
More
    Home Breaking News ਪੈਸਟੀਸਾਇਡ ਦੇ ...

    ਪੈਸਟੀਸਾਇਡ ਦੇ ਗੋਦਾਮ ਨੂੰ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

    ਪੈਸਟੀਸਾਇਡ ਦੇ ਗੋਦਾਮ ਨੂੰ ਲੱਗੀ ਅੱਗ, ਕਰੋੜਾਂ ਦਾ ਨੁਕਸਾਨ

    ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ) ਸ਼ਹਿਰ ਦੀ ਦਾਣਾ ਮੰਡੀ ‘ਚ ਸਥਿਤ ਜਗਮੀਤ ਪੈਸਟੀਸਾਇਡ ਦੇ ਬਠਿੰਡਾ ਰੋਡ ‘ਤੇ ਐਸ.ਐਸ.ਪੀ. ਦਫ਼ਤਰ ਦੇ ਸਾਹਮਣੇ ਬਣੇ ਗੋਦਾਮ ‘ਚ ਬੀਤੀ ਰਾਤ ਅੱਗ ਲੱਗਣ ਕਾਰਨ ਗੋਦਾਮ ਅੰਦਰ ਪਿਆ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀਂ ਰਾਤ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੇ ਗੋਦਾਮ ‘ਚੋਂ ਧੂੰਆਂ ਨਿੱਕਲ ਰਿਹਾ ਹੈ।

    ਜਦੋਂ ਉਨ੍ਹਾਂ ਨੇ ਮੌਕੇ ‘ਤੇ ਆ ਕੇ ਦੇਖਿਆ ਤਾਂ ਉਨ੍ਹਾਂ ਦੇ ਗੋਦਾਮ ‘ਚ ਅੱਗ ਲੱਗੀ ਹੋਈ ਸੀ ਤੇ ਉਸ ਵਿੱਚ ਪਿਆ ਕੋਰੋਮੰਡਲ, ਸੁਮੀਟੋਮੋ, ਪੀਆਈ, ਬਾਸਫ਼, ਕਰਿਸਟਲ, ਨਾਗਅਰਜਨਾ, ਵਿਲੋਵੁੱਡ, ਸਟਾਲ, ਗੋਦਰੇਜ਼, ਆਤੁਲ, ਜੀਐਸਪੀ, ਬੈਸਟ ਐਗਰੋ ਅਤੇ ਕਈ ਹੋਰ ਕੰਪਨੀਆਂ ਦਾ ਪੈਸਟੀਸਾਇਡ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸਨੇ ਦੱਸਿਆ ਕਿ ਇਸ ਘਟਨਾ ਕਾਰਨ ਉਨਾਂ ਦਾ ਕਰੀਬ 5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.