ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪਿੰਡ ਬਾਦਲ &#8...

    ਪਿੰਡ ਬਾਦਲ ‘ਚ ਧਰਨਾਕਾਰੀ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ

    Farmer Suicide

    ਪਿੰਡ ਬਾਦਲ ‘ਚ ਧਰਨਾਕਾਰੀ ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖੁਦਕੁਸ਼ੀ

    ਬਾਦਲ/ਲੰਬੀ, (ਮੇਵਾ ਸਿੰਘ)। ਕੇਂਦਰੀ ਖੇਤੀ ਬਿੱਲਾਂ ਖਿਲਾਫ਼ ਪਿੰਡ ਬਾਦਲ ‘ਚ ਧਰਨਾ ਦੇ ਰਹੇ ਇੱਕ ਕਿਸਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ ਇਸ ਘਟਨਾ ਨਾਲ ਕਿਸਾਨ ਜੱਥੇਬੰਦੀਆਂ ਰੋਹ ‘ਚ ਆ ਗਈਆਂ ਹਨ ।

    Farmer Suicideਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਕਿਸਾਨ ਜੱਥੇਬੰਦੀ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਧਰਨੇ ਦੌਰਾਨ ਕਿਸਾਨ ਪ੍ਰੀਤਮ ਸਿੰਘ (60 ਦੇ ਕਰੀਬ) ਪੁੱਤਰ ਬਚਨ ਸਿੰਘ, ਵਾਸੀ ਪਿੰਡ ਅੱਕਾਂ ਵਾਲੀ, ਜ਼ਿਲ੍ਹਾ ਮਾਨਸਾ  ਨੇ ਖੇਤੀ ਬਿੱਲਾਂ ਦੇ ਵਿਰੋਧ ‘ਚ ਸਲਫਾਸ ਖਾਸ ਲਈ, ਜਿਸ ਨੂੰ ਗੰਭੀਰ ਹਾਲਤ ‘ਚ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ?’ਚ ਦਾਖਲ ਕਰਵਾਇਆ ਗਿਆ। ਸਾਰਾ ਦਿਨ ਜ਼ਿੰਦਗੀ ਤੇ ਮੌਤ ਦਰਮਿਆਨ ਲੜਾਈ ਲੜ ਰਿਹਾ ਇਹ ਕਿਸਾਨ ਦੇਰ ਸ਼ਾਮ ਦਮ ਤੋੜ ਗਿਆ  ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਂਦਰ ਦੀ ਜ਼ਮਹੂਰੀ ਗਠਜੋੜ ‘ਚ ਭਾਈਵਾਲ ਹੈ ਅਤੇ ਕਿਸਾਨ ਜੱਥੇਬੰਦੀਆਂ ਅਕਾਲੀ ਦਲ ਖਿਲਾਫ਼ ਧਰਨੇ ਦੇ ਰਹੀਆਂ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.