ਛੋਟੀ ਉਮਰੇ ਮਹਾਨ ਕਾਰਨਾਮਾ (Great Feat)
ਇਹ ਕਹਾਣੀ ਹੈ ਉਸ ਵੀਰ ਬਾਲਕ ਦੀ ਹੈ ਜਿਸ ਨੇ ਆਪਣੇ ਪ੍ਰਾਣਾਂ ਨੂੰ ਦਾਅ ‘ਤੇ ਲਾ ਕੇ ਇੱਕ ਲੜਕੀ ਨੂੰ ਪਾਣੀ ‘ਚ ਡੁੱਬਣ ਤੋਂ ਬਚਾਇਆ ਇਹ ਕੰਮ ਜੋਖ਼ਮ ਭਰਿਆ ਤੇ ਬਹੁਤ ਔਖਾ ਵੀ ਸੀ ਹੋਇਆ ਇੰਜ ਕਿ ਦੇਵਾਂਗ ਜਾਤੀ ਦੀ ਪੰਦਰਾਂ ਸਾਲ ਦੀ ਇੱਕ ਲੜਕੀ ਨਦੀ ਕਿਨਾਰੇ ਕੱਪੜੇ ਧੋ ਰਹੀ ਸੀ ਕੱਪੜੇ ਧੌਂਦਿਆਂ ਅਚਾਨਕ ਉਸ ਦਾ ਪੈਰ ਤਿਲਕ ਗਿਆ ਉਹ ਡੂੰਘੇ ਪਾਣੀ ‘ਚ ਜਾ ਪਹੁੰਚੀ ਤੇ ਡੁੱਬਣ ਲੱਗੀ ਉਸ ਦਾ ਬਚਣਾ ਮੁਸ਼ਕਲ ਸੀ ਨੇੜੇ-ਤੇੜੇ ਕੋਈ ਨਹੀਂ ਸੀ, ਜੋ ਸਹਾਇਤਾ ਕਰਦਾ ਅਤੇ ਉਸ ਨੂੰ ਬਾਹਰ ਕੱਢਦਾ ਪੰਦਰਾਂ ਸਾਲ ਦੀ ਲੜਕੀ ਮੌਤ ਦੇ ਮੂੰਹ ‘ਚ ਜਾ ਰਹੀ ਸੀ
ਨੇੜੇ ਹੀ ਇੱਕ ਹੋਰ ਲੜਕਾ ਖੇਡ ਰਿਹਾ ਸੀ ਉਸਦੀ ਉਮਰ ਸਿਰਫ਼ ਦਸ ਸਾਲ ਸੀ ਉਹ ਬੱਚਾ ‘ਰਾਮਾਰਾਵ’ ਬੰਗਲੌਰ ਦੀ ਪੰਦਰ੍ਹਵੀਂ ਬਾਲ ਫੌਜ ਦਾ ਮੈਂਬਰ ਸੀ ਉਸ ਨੇ ਤੈਰਨਾ, ਖ਼ਤਰਿਆਂ ਨਾਲ ਜੂਝਣਾ ਸਿੱਖ ਰੱਖਿਆ ਸੀ ਜਦ ਉਸਨੇ ਦੇਖਿਆ ਕਿ ਇੱਕ ਲੜਕੀ ਪਾਣੀ ‘ਚ ਡੁੱਬ ਰਹੀ ਹੈ, ਤਾਂ ਉਹ ਭੱਜਦਾ ਹੋਇਆ ਗਿਆ ਬਿਨਾਂ ਕੱਪੜੇ ਲਾਹਿਆਂ ਪਾਣੀ ‘ਚ ਛਾਲ ਮਾਰ ਦਿੱਤੀ ਤੇ ਜਾ ਪਹੁੰਚਿਆ ਉਸ ਲੜਕੀ ਕੋਲ ਉਸ ਨੂੰ ਖਿੱਚ ਕੇ ਬਾਹਰ ਲਿਆਉਣ ਲੱਗਾ ਇੱਕ ਤਾਂ ਉਹ ਉਮਰ ‘ਚ ਕਾਫ਼ੀ ਵੱਡੀ ਸੀ,
ਦੂਜੀ ਭਾਰੀ ਵੀ ਸੀ ਇਸ ਲਈ ਉਸ ਲਈ ਉਸ ਲੜਕੀ ਨੂੰ ਖਿੱਚ ਕੇ ਲਿਆਉਣਾ ਔਖਾ ਹੋ ਰਿਹਾ ਸੀ ਉਸ ਦੇ ਆਪਣੇ ਸਰੀਰ ‘ਤੇ ਜੋ ਕੱਪੜੇ ਸਨ, ਉਹ ਵੀ ਪਾਣੀ ਤੋਂ ਨਿੱਕਲਣ ‘ਚ ਪਰੇਸ਼ਾਨੀ ਪੈਦਾ ਕਰ ਰਹੇ ਸਨ ਫ਼ਿਰ ਵੀ ਉਹ ਆਪਣੇ ਕੰਮ ‘ਚ ਜੁਟਿਆ ਰਿਹਾ ਜਿਵੇਂ-ਕਿਵੇਂ ਉਹ ਡੁੱਬਦੀ ਲੜਕੀ ਨੂੰ ਬਚਾ ਕੇ ਕਿਨਾਰੇ ‘ਤੇ ਲੈ ਆਇਆ ਇਸ ਕੰਮ ‘ਚ ਉਹ ਸਿਰਫ਼ ਥੱਕਿਆ ਹੀ ਨਹੀਂ, ਉਸ ਨੂੰ ਆਪਣੀ ਜਾਨ ਜਾਣ ਦਾ ਵੀ ਖ਼ਤਰਾ ਸੀ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਦਸ ਸਾਲ ਦੀ ਉਮਰ ‘ਚ ਜੋ ਕਾਰਨਾਮਾ ਕੀਤਾ, ਉਹ ਸ਼ਲਾਘਾਯੋਗ ਸੀ ਜਿਸ ਨੂੰ ਲੋਕ ਅਜੇ ਤੱਕ ਨਹੀਂ ਭੁੱਲੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.