ਜਨਸੰਖਿਆ ਵਾਧੇ ‘ਤੇ ਇੱਕ ਨੀਤੀ ਬਣਾਉਣ ਦੀ ਲੋੜ

ਜਨਸੰਖਿਆ ਵਾਧੇ ‘ਤੇ ਇੱਕ ਨੀਤੀ ਬਣਾਉਣ ਦੀ ਲੋੜ

ਅੱਜ ਧਰਤੀ ਵਧਦੀ ਮਨੁੱਖੀ ਅਬਾਦੀ ਦੇ ਚੱਲਦਿਆਂ ਵਾਧੂ ਭਾਰ ਮਹਿਸੂਸ ਕਰ ਰਹੀ ਹੈ ਇਹ ਗਿਣਤੀ ਇਸੇ ਅਨੁਪਾਤ ‘ਚ ਵਧਦੀ ਰਹੀ ਤਾਂ ਇੱਕ ਦਿਨ ਆਮਦਨ ਦੇ ਸਾਧਨ ਅਲੋਪ ਹੋਣ ਕੰਢੇ ਪਹੁੰਚ ਜਾਣਗੇ ਨਤੀਜੇ ਵਜੋਂ ਇਨਸਾਨ, ਇਨਸਾਨ ਦੀ ਹੀ ਹੋਂਦ ਲਈ ਸੰਕਟ ਬਣ ਜਾਵੇਗਾ ਇਹ ਸਥਿਤੀ ਭਾਰਤ ਸਮੇਤ ਦੁਨੀਆ ਦੇ ਦੇਸ਼ਾਂ ‘ਚ ਪੈਦਾ ਨਾ ਹੋਵੇ, ਇਸ ਲਈ ਕਾਰਗਰ ਉਪਾਅ ਦੀ ਲੋੜ ਹੈ ਭਾਰਤ ‘ਚ ਅਬਾਦੀ ਨੂੰ ਕੰਟਰੋਲ ਕਰਨ ਲਈ ਪਰਿਵਾਰ ਨਿਯੋਜਨ ਨੂੰ ਤਾਂ ਅਜ਼ਾਦੀ ਦੇ ਬਾਅਦ ਤੋਂ ਹੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਇਹ ਉਪਾਅ ਧਾਰਮਿਕ ਪਾਬੰਦੀਆਂ ਨੂੰ ਅਧਾਰ ਬਣਾ ਕੇ ਬਰਾਬਰ ਰੂਪ ਨਾਲ ਲਾਗੂ ਨਹੀਂ ਹੋ ਰਹੇ ਹਨ

ਇਸ ਲਈ ਅਬਾਦੀ ਵਾਧਾ ਦਰ ‘ਤੇ ਰੋਕ ਲਾਉਣ ਲਈ ਬਰਾਬਰ ਨੀਤੀ ਨੂੰ ਕਾਨੂੰਨੀ ਰੂਪ ਦਿੱਤਾ ਜਾਣਾ ਜ਼ਰੂਰੀ ਹੈ ਹਾਲਾਂਕਿ ਇਹ ਕਾਨੂੰਨ ਬਣਾਇਆ ਜਾਣਾ ਸੌਖਾ ਨਹੀਂ ਹੈ ਕਿਉਂਕਿ ਜਦੋਂ ਵੀ ਇਸ ਕਾਨੂੰਨ ਦੇ ਖਰੜੇ ਨੂੰ ਸੰਸਦ ਦੇ ਪਟਲ ‘ਤੇ ਰੱਖਿਆ ਜਾਵੇਗਾ ਉਦੋਂ ਇਸ ਨੂੰ ਕਥਿਤ ਬੁੱਧੀਜੀਵੀ ਤੇ ਉਦਾਰਵਾਦੀ ਧਾਰਮਿਕ ਰੰਗ ਦੇਣ ਦੀਆਂ ਪੁਰਜ਼ੋਰ ਕੋਸਿਸ਼ਾਂ ‘ਚ ਲੱਗ ਜਾਣਗੇ ਇਸ ਦੇ ਬਾਵਜ਼ੂਦ ਦੇਸ਼ਹਿੱਤ ‘ਚ ਇਸ ਕਾਨੂੰਨ ਨੂੰ ਲਿਆਂਦਾ ਜਾਣਾ ਜ਼ਰੂਰੀ ਹੈ, ਜਿਸ ਨਾਲ ਹਰੇਕ ਭਾਰਤੀ ਨਾਗਰਿਕ ਨੂੰ ਆਮਦਨ ਦੇ ਸਾਧਨ ਹਾਸਲ ਕਰਨ ‘ਚ ਮੁਸ਼ਕਿਲ ਨਾ ਹੋਵੇ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਹੋਏ ਸੰਘ ਦੇ ਪ੍ਰੋਗਰਾਮ ‘ਚ  ਸੰਘ ਮੁਖੀ ਮੋਹਨ ਭਾਗਵਤ ਨੇ ਦੋ ਟੁੱਕ ਸ਼ਬਦਾਂ ‘ਚ ਕਿਹਾ ਸੀ ਕਿ ਅਬਾਦੀ ਵਾਧੇ ‘ਤੇ ਇੱਕ ਨੀਤੀ ਬਣੇ, ਜਿਸ ‘ਚ ਦੋ ਬੱਚਿਆਂ ਦੇ ਕਾਨੂੰਨ ਦੀ ਤਜਵੀਜ਼ ਹੋਵੇ ਇਹ ਨੀਤੀ ਸਭ ਦੇ ਵਿਚਾਰ ਅਤੇ ਸਹਿਮਤੀ ਨਾਲ ਬਣੇ ਕਿਉਂਕਿ ਅਬਾਦੀ ਇੱਕ ਸਮੱਸਿਆ ਵੀ ਹੈ ਅਤੇ ਇੱਕ ਸਾਧਨ ਵੀ ਬਣ ਸਕਦੀ ਹੈ ਇਸ ਬਿਆਨ ਨੂੰ ਲੈ ਕੇ ਹਾਲ-ਪਾਹਰਿਆ ਮੱਚੀ ਸੀ, ਜਦੋਂ ਕਿ ਅਜਿਹਾ ਨਹੀਂ ਹੈ ਕਿ ਅਬਾਦੀ ਕੰਟਰੋਲ ‘ਤੇ ਸੰਘ ਨੇ ਆਪਣੀ ਮਨਸ਼ਾ ਪਹਿਲੀ ਵਾਰ ਪ੍ਰਗਟ ਕੀਤੀ ਹੋਵੇ

ਇਸ ਤੋਂ ਪਹਿਲਾਂ ਰਾਂਚੀ ‘ਚ ਸੰਘ ਦੀ ਅਖ਼ਿਲ ਭਾਰਤੀ ਕਾਰਜਕਾਰਨੀ ਕਮੇਟੀ ‘ਚ ਜਨਸੰਖਿਆ ਨੀਤੀ ਦਾ ਮੁੜ-ਨਿਰਧਾਰਨ ਕੀਤਾ ਗਿਆ ਸੀ ਜਿਸ ‘ਚ ਨੀਤੀ ਨੂੰ ਸਮਾਨ ਰੂਪ ‘ਚ ਲਾਗੂ ਕਰਨ ਦਾ ਮਤਾ ਪਾਸ ਕੀਤਾ ਗਿਆ 2019 ਦੇ ਅਜ਼ਾਦੀ ਦਿਹਾੜੇ ‘ਤੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਸੰਖਿਆ ਵਿਸਫੋਟ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ ਇਸ ਤੋਂ ਲੱਗਦਾ ਹੈ ਕਿ ਸੰਘ ਤੇ ਭਾਜਪਾ ਮਿਥੇ ਢੰਗ ਨਾਲ ਆਪਣੇ ਏਜੰਡੇ ਨੂੰ ਅਮਲ ‘ਚ ਲਿਆਉਣ ਲਈ ਸਰਗਰਮ ਹਨ ਭਾਜਪਾ ਦੇ ਐਲਾਨ-ਪੱਤਰ ‘ਚ ਵੀ ਇਹ ਮੁੱਦਾ ਸ਼ਾਮਲ ਹੈ ਸੰਘ ਹਿੰਦੂਆਂ ਦੀ ਆਬਾਦੀ ਘਟਣ ‘ਤੇ ਕਈ ਵਾਰ ਚਿੰਤਾ ਪ੍ਰਗਟ ਕਰ ਚੁੱÎਕਾ ਹੈ

ਭਾਰਤ ‘ਚ ਸਮੁੱਚੀ ਆਬਾਦੀ ਦੀ ਵਧਦੀ ਦਰ ਬੇਲਗਾਮ ਹੈ 15ਵੀਂ ਜਨਗਣਨਾ ਦੇ ਨਤੀਜਿਆਂ ਤੋਂ ਸਾਬਤ ਹੋਇਆ ਹੈ ਕਿ ਆਬਾਦੀ ਦਾ ਘਣਤਵ ਦੱਖਣੀ ਭਾਰਤ ਦੀ ਬਜਾਇ, ਉੱਤਰ ਭਾਰਤ ‘ਚ ਜ਼ਿਆਦਾ ਹੈ ਲਿੰਗ ਅਨੁਪਾਤ ਵੀ ਲਗਾਤਾਰ ਵਿਗੜ ਰਿਹਾ ਹੈ ਦੇਸ਼ ‘ਚ 62 ਕਰੋੜ 37 ਲੱਖ ਪੁਰਸ਼ ਤੇ 58 ਕਰੋੜ 65 ਲੱਖ ਔਰਤਾਂ ਹਨ ਸ਼ਿਸ਼ੂ ਲਿੰਗ ਅਨੁਪਾਤ ਦੀ ਦ੍ਰਿਸ਼ਟੀ ਨਾਲ ਪ੍ਰਤੀ ਹਜ਼ਾਰ ਲੜਕਿਆਂ ਦੀ ਤੁਲਨਾ ‘ਚ ਸਿਰਫ਼ 912  ਲੜਕੀਆਂ ਹਨ ਹਲਾਂਕਿ ਇਸ ਜਨਗਣਨਾ ਦੇ ਸੁਖ਼ਦ ਨਤੀਜੇ ਇਹ ਰਹੇ ਹਨ ਕਿ ਜਨਗਣਨਾ ਦੀ ਵਾਧਾ ਦਰ ‘ਚ 3.96 ਫੀਸਦੀ ਦੀ ਗਿਰਾਵਟ ਆਈ ਹੈ 2011 ਦੀ ਜਨਗਣਨਾ ਅਨੁਸਾਰ ਹਿੰਦੂਆਂ ਦੀ ਅਬਾਦੀ ਵਾਧਾ ਦਰ 16.7 ਫੀਸਦੀ ਰਹੀ, ਜਦੋਂ ਕਿ 2001 ਦੀ ਜਨਗਣਨਾ ‘ਚ ਇਹ 19.92 ਫੀਸਦੀ ਸੀ ਉੱਥੇ 2011 ਦੀ ਜਨਗਣਨਾ ‘ਚ ਮੁਸਲਮਾਨਾਂ ਦੀ ਅਬਾਦੀ ਵਾਧਾ ਦਰ 19.5 ਫੀਸਦੀ ਰਹੀ ਹੈ, ਉੱਥੇ 2001 ਦੀ ਜਨਗਣਨਾ ‘ਚ ਇਹ ਵਾਧਾ 24.6 ਫੀਸਦੀ ਸੀ ਸਾਫ਼ ਹੈ,

ਮੁਸਲਮਾਨਾਂ ‘ਚ ਅਬਾਦੀ ਦੀ ਦਰ ਹਿੰਦੂਆਂ ਤੋਂ ਜ਼ਿਆਦਾ ਹੈ ਇਸ ਬਾਬਤ ਇੱਥੇ ਅਸਾਮ ਦੇ ਡਾ. ਇਲੀਆਸ ਅਲੀ ਦੀ ਜਾਗਰੂਕਤਾ ਮੁਹਿੰਮ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਡਾ. ਅਲੀ ਪਿੰਡ-ਪਿੰਡ ਜਾ ਕੇ ਮੁਸਲਮਾਨਾਂ ‘ਚ ਅਲਖ਼ ਜਗਾ ਰਹੇ ਹਨ ਕਿ ਇਸਲਾਮ ਇੱਕ ਅਜਿਹਾ ਅਨੌਖਾ ਧਰਮ ਹੈ, ਜਿਸ ‘ਚ ਅਬਾਦੀ ‘ਤੇ ਕਾਬੂ ਪਾਉਣ ਦੇ ਤੌਰ-ਤਰੀਕੇ ਦਾ ਵੇਰਵਾ ਹੈ ਇਸ ਨੂੰ ਅਜਾਲ ਕਿਹਾ ਜਾਂਦਾ ਹੈ ਇਸ ਬਿਨ੍ਹਾ ‘ਤੇ ਮੁਸਲਮਾਨ ਦੇਸ਼ ਇਰਾਨ ‘ਚ ਪਰਿਵਾਰ ਨਿਯੋਜਨ ਅਪਣਾਇਆ ਜਾ ਰਿਹਾ ਹੈ ਇਹੀ ਨਹੀਂ ਇਸ ਦੀ ਜਵਾਬਦੇਹੀ ਧਰਮ ਗੁਰੂਆਂ ਨੂੰ ਸੌਂਪੀ ਗਈ ਹੈ

ਇਹ ਇਰਾਨੀ ਜੋੜਿਆਂ ਵਿਚਕਾਰ ਕੁਰਾਨ ਦੀਆਂ ਆਇਤਾਂ ਦੀ ਸਹੀ ਵਿਆਖਿਆ ਕਰਕੇ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਪ੍ਰੇਰਿਤ ਕਰ ਰਹੇ ਹਨ ਡਾ. ਇਲੀਆਸ ਮੈਡੀਕਲ ਕਾਲਜ ਗੁਹਾਟੀ ‘ਚ ਲੈਕਚਰਾਰ ਹਨ ਉਹ ਸੁਭਾਅ ਤੋਂ ਧਾਰਮਿਕ ਹਨ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਅਸਾਮ ਸਰਕਾਰ ਨੇ ਉਨ੍ਹਾਂ ਨੂੰ ਖਾਸ ਤੌਰ ਨਾਲ ਮੁਸਲਿਮ ਬਹੁਤਾਤ ਵਾਲੇ ਇਲਾਕਿਆਂ ‘ਚ ਪਰਿਵਾਰ ਨਿਯੋਜਨ ਦੇ ਖੇਤਰ ‘ਚ ਜਾਗਰੂਕਤਾ ਲਿਆਉਣ ਦੀ ਕਮਾਨ ਸੌਂਪੀ ਹੈ ਡਾ. ਇਲੀਆਸ ਦੇ ਇਨ੍ਹਾਂ ਸੰਦੇਸ਼ਾਂ ਨੂੰ ਪੂਰੇ ਦੇਸ਼ ‘ਚ ਫੈਲਾਉਣ ਦੀ ਲੋੜ ਹੈ ਜਿਸ ਨਾਲ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ‘ਚ ਅਬਾਦੀ  ਘਣਤਵ ਅਨੁਪਾਤ ਵਿਚ ਰਹੇ ਅਬਾਦੀ ਕੰਟਰੋਲ ਦੇ ਪਰਿਪੱਖ ‘ਚ ਅਸੀਂ ਕੇਰਲ ਰਾਜ ਵੱਲੋਂ ਬਣਾਏ ਗਏ ਕਾਨੂੰਨ ਵੂਮਨ ਕੋਡ ਬਿੱਲ-2011 ਨੂੰ ਵੀ ਇੱਕ ਆਦਰਸ਼ ਉਦਾਹਰਨ ਮੰਨ ਸਕਦੇ ਹਾਂ

ਇਸ ਕਾਨੂੰਨ ਦਾ ਖਰੜਾ ਜਸਟਿਸ ਵੀ.ਆਰ. ਕ੍ਰਿਸ਼ਨ ਅਈਅਰ ਦੀ ਪ੍ਰਧਾਨਗੀ ਵਾਲੀ 12 ਮੈਂਬਰੀ ਕਮੇਟੀ ਨੇ ਤਿਆਰ ਕੀਤਾ ਸੀ ਇਸ ਕਾਨੂੰਨ ‘ਚ ਤਜਵੀਜ਼ ਹੈ ਕਿ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਧਰਮ, ਜਾਤੀ, ਖੇਤਰ ਤੇ ਭਾਸ਼ਾ ਦੇ ਆਧਾਰ ‘ਤੇ ਪਰਿਵਾਰ ਨਿਯੋਜਨ ਤੋਂ ਬਚਣ ਦੀ ਸੁਵਿਧਾ ਨਹੀਂ ਹੈ ਹਾਲਾਂਕਿ ਦੱਖਣੀ ਭਾਰਤ ਦੇ ਰਾਜਾਂ ਦੀ ਅਬਾਦੀ ਵਾਧਾ ਦਰ ਸੰਤੁਲਿਤ ਰਹੀ ਹੈ, ਕਿਉਂਕਿ ਇਨ੍ਹਾਂ ਰਾਜਾਂ ਨੇ ਪਰਿਵਾਰ ਨਿਯੋਜਨ ਨੂੰ ਸੁਖੀ ਜੀਵਨ ਦਾ ਆਧਾਰ ਮੰਨ ਲਿਆ ਹੈ ਬਾਵਜ਼ੂਦ ਇਸ ਦੇ ਅਬਾਦੀ ‘ਤੇ ਕੰਟਰੋਲ ਦੇ ਉਪਾਅ ਫ਼ਿਰ ਹੀ ਸਫ਼ਲ ਹੋ ਸਕਦੇ ਹਨ, ਜਦੋਂ ਸਾਰੇ ਧਰਮਾਂ, ਸਮਾਜਾਂ, ਜਾਤਾਂ ਤੇ ਵਰਗਾਂ ਦੀ ਉਸ ‘ਚ ਭਾਈਵਾਲੀ ਹੋਵੇ ਸਾਡੇ ਇੱਥੇ ਪਰਿਵਾਰ ਨਿਯੋਜਨ ਅਪਣਾਉਣ ‘ਚ ਸਭ ਤੋਂ ਪਿੱਛੇ ਮੁਸਲਮਾਨ ਹਨ  ਦੇਸ਼ ‘ਚ ਪਾਕਿਸਤਾਨ ਪੋਸ਼ਿਤ ਅੱਤਵਾਦ ਤੇ ਬੰਗਲਾਦੇਸ਼ੀ ਮੁਸਲਮਾਨਾਂ ਦੀ ਨਜਾਇਜ਼ ਘੁਸਪੈਠ, ਵੱਖਵਾਦੀ ਹਿੰਸਾ ਦੇ ਨਾਲ ਅਬਾਦੀ ਘਣਤਵ ਵਿਗਾੜਨ ਦਾ ਕੰਮ ਵੀ ਕਰ ਰਹੀ ਹੈ

ਕਸ਼ਮੀਰ ‘ਚ 1988 ‘ਚ ਅੱਤਵਾਦੀ ਦਹਿਸ਼ਤ ਦੇ ਚੱਲਦਿਆਂ ਮੂਲ ਕਸ਼ਮੀਰੀਆਂ ਦੇ ਉਜਾੜੇ ਦਾ ਸਿਲਸਿਲਾ ਜਾਰੀ ਹੋਇਆ ਸੀ ਇਨ੍ਹਾਂ ਉੱਜੜੇ ਲੋਕਾਂ ‘ਚ ਹਿੰਦੂ ਡੋਗਰੇ, ਜੈਨ, ਬੌਧ ਅਤੇ ਸਿੱਖ ਹਨ ਉਨ੍ਹਾਂ ਨਾਲ ਧਰਮ ਤੇ ਫਿਰਕੇ ਦੇ ਆਧਾਰ ‘ਤੇ ਜ਼ਿਆਦਤੀ ਹੋਈ ਅਤੇ ਹੱਲ ਅੱਜ ਤੱਕ ਨਹੀਂ ਹੋਇਆ ਹਾਲਾਂਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਘਾਟੀ ‘ਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ ਲਿਹਾਜ਼ਾ ਉਮੀਦ ਕੀਤੀ ਜਾ ਰਹੀ ਹੈ ਕਿ ਉੱਜੜੇ ਲੋਕਾਂ ਦੀ ਆਪਣੇ ਪੁਰਾਣੇ ਘਰਾਂ ‘ਚ ਛੇਤੀ ਮੁੜ-ਵਸੇਬੇ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ

ਜਦੋਂ ਕਿ ਇਨ੍ਹਾਂ ਨੂੰ ਨਿਆਂ ਦਿਵਾਉਣ ਦੀ ਗੱਲ ਤਾਂ ਦੂਰ ਇਨ੍ਹਾਂ ਦੀ ਵਾਪਸੀ ‘ਚ ਜੰਮੂ ਕਸ਼ਮੀਰ ਦੀ ਫਾਰੂਖ ਅਬਦੁੱਲਾ, ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਅਤੇ ਗੁਲਾਮ ਨਬੀ ਅਜ਼ਾਦ ਸਰਕਾਰਾਂ ਨੇ ਕਦੇ ਰੂਚੀ ਹੀ ਨਹੀਂ ਲਈ ਸੀ ਬਹੁ-ਗਿਣਤੀ ਮੁਸਲਮਾਨ ਅਬਾਦੀ ਨੇ ਕਸ਼ਮੀਰ ਸਥਿਤ ਇਨ੍ਹਾਂ ਦੀ ਜਾਇਦਾਦ ‘ਤੇ ਕਬਜ਼ਾ ਕਰ ਲਿਆ ਹੈ ਕਸ਼ਮੀਰ ‘ਚ ਇਹ ਸਥਿਤੀ ਵਿਗੜਨ ਦੇ ਕਾਰਨ ‘ਚ ਇੱਕ ਕਾਰਨ ਅਬਾਦੀ ਘਣਤਵ ਦਾ ਵਿਗੜਨਾ ਹੈ ਜਿਸ ਦੇ ਨਤੀਜੇ ਲੋਕ ਆਪਣੇ ਹੀ ਦੇਸ਼ ਦੇ ਇੱਕ ਹਿੱਸੇ ‘ਚੋਂ ਖਦੇੜੇ ਗਏ ਸ਼ਰਨਾਰਥੀ ਦੇ ਰੂਪ ‘ਚ ਭੋਗ ਰਹੇ ਹਨ

ਇੱਧਰ ਅਸਾਮ ਖੇਤਰ ‘ਚ 4 ਕਰੋੜ ਤੋਂ ਵੀ ਜ਼ਿਆਦਾ ਬੰਗਲਾਦੇਸ਼ੀਆਂ ਨੇ ਨਜਾਇਜ਼ ਘੁਸਪੈਠ ਕਰਕੇ ਇੱਥੋਂ ਦਾ ਅਬਾਦੀ ਘਣਤਵ ਵਿਗਾੜ ਦਿੱਤਾ ਹੈ ਨਤੀਜੇ ਵਜੋਂ ਇੱਥੇ ਨਗਾ, ਬੋਡੋ ਅਤੇ ਅਸਮੀਆ ਉਪ ਰਾਸ਼ਟਰਵਾਦ ਵਿਕਸਿਤ ਹੋਇਆ ਇਸ ਦਾ ਹਿੰਸਕ ਪ੍ਰਗਟਾਵਾ ਵੱਖਵਾਦੀ ਅੰਦੋਲਨਾਂ ਦੇ ਰੂਪ ‘ਚ ਦੇਖਣ ‘ਚ ਆਉਂਦਾ ਰਹਿੰਦਾ ਹੈ 1991 ਦੀ ਜਨਗਣਨਾ ਅਨੁਸਾਰ ਕੋਕਰਾਝਾਰ ਜਿਲ੍ਹੇ ‘ਚ 39.5 ਫੀਸਦੀ ਬੋਡੋ ਆਦਿਵਾਸੀ ਸਨ ਤੇ 10.5 ਫੀਸਦੀ ਮੁਸਲਮਾਨ ਪਰੰਤੂ 2011 ਦੀ ਜਨਗਣਨਾ ਮੁਤਾਬਿਕ ਅੱਜ ਇਸ ਜਿਲ੍ਹੇ ‘ਚ 30 ਫੀਸਦੀ ਬੋਡੋ ਰਹਿ ਗਏ ਹਨ, ਜਦੋਂਕਿ ਮੁਸਲਮਾਨਾਂ ਦੀ ਗਿਣਤੀ ਵਧ ਕੇ 25 ਫੀਸਦੀ ਹੋ ਗਏ ਹਨ

ਇੱਥੇ ਜ਼ਿਕਰਯੋਗ ਹੈ ਕਿ ਅਸਾਮ ਸਮੇਤ ਸਮੁੱਚਾ ਪੂਰਬ ਉੱਤਰ ਖੇਤਰ ਭਾਰਤ ਨਾਲ ਸਿਰਫ਼ 20 ਕਿਲੋਮੀਟਰ ਚੌੜੇ ਇੱਕ ਭੂਖੰਡ ਨਾਲ ਜੁੜਿਆ ਹੈ ਇਨ੍ਹਾਂ ਸੱਤ ਰਾਜਾਂ ਨੂੰ ਸੱਤ ਭੈਣਾਂ ਕਿਹਾ ਜਾਂਦਾ ਹੈ ਇਹ ਭੂਖੰਡ ਭੂਟਾਨ, ਤਿੱਬਤ, ਮਿਆਂਮਾਰ ਅਤੇ ਬੰਗਲਾਦੇਸ਼ ਨਾਲ ਘਿਰਿਆ ਹੈ ਇਸ ਪੂਰੇ ਖੇਤਰ ‘ਚ ਇਸਾਈ ਮਿਸ਼ਨਰੀਆਂ ਸਰਗਰਮ ਹਨ, ਜੋ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਬਹਾਨੇ ਧਰਮ ਤਬਦੀਲੀ ਦਾ ਕੰਮ ਵੀ ਕਰ ਰਹੀਆਂ ਹਨ ਇਸ ਵਜ੍ਹਾ ਨਾਲ ਇਸ ਖੇਤਰ ਦਾ ਨਾਗਾਲੈਂਡ ਅਜਿਹਾ ਰਾਜ ਹੈ,

ਜਿੱਥੇ ਇਸਾਈ ਆਬਾਦੀ ਵਧ ਕੇ 98 ਫੀਸਦੀ ਦੇ ਅੰਕੜੇ ਨੂੰ ਛੂਹ ਗਈ ਹੈ ਇਸ ਦੇ ਬਾਵਜੂਦ ਭਾਰਤੀ ਇਸਾਈ ਧਰਮ ਗੁਰੂ ਕਹਿ ਰਹੇ ਹਨ ਕਿ ਇਸਾਈਆਂ ਦੀ ਅਬਾਦੀ ਬੀਤੇ ਡੇਢ ਦਹਾਕੇ ‘ਚ ਘਟੀ ਹੈ ਇਸ ਨੂੰ ਵਧਾਉਣ ਦੀ ਲੋੜ ਹੈ ਚਰਚ ‘ਚ ਹੋਣ ਵਾਲੀਆਂ ਪ੍ਰਾਰਥਨਾ ਸਭਾਵਾਂ ‘ਚ ਇਸ ਸੰਦੇਸ਼ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਇਸ ‘ਤੇ ਕੋਈ ਹੰਗਾਮਾ ਖੜ੍ਹਾ ਨਹੀਂ ਹੁੰਦਾ ਹੈ ਜਦੋਂ ਕਿ ਸੰਘ ਜਾਂ ਭਾਜਪਾ ਨਾਲ ਜੁੜਿਆ ਕੋਈ ਵਿਅਕਤੀ ਅਬਾਦੀ ਕੰਟਰੋਲ ਦੀ ਵਕਾਲਤ ਕਰਦਾ ਹੈ ਤਾਂ ਤੁਰੰਤ ਹਾਲ-ਦੁਹਾਈ ਸ਼ੁਰੂ ਹੋ ਜਾਂਦੀ ਹੈ ਜਦੋਂ ਕਿ ਇਸ ਸੰਵੇਦਨਸ਼ੀਲ ਮੁੱਦੇ ਨੂੰ ਸੰਜ਼ੀਦਗੀ ਨਾਲ ਲੈਣ ਦੀ ਲੋੜ ਹੈ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.