ਸਾਡੇ ਨਾਲ ਸ਼ਾਮਲ

Follow us

13.3 C
Chandigarh
Tuesday, February 3, 2026
More
    Home ਇੱਕ ਨਜ਼ਰ ਪਾਇਲਟ ਦਾ ਕਿਰਦ...

    ਪਾਇਲਟ ਦਾ ਕਿਰਦਾਰ ਨਿਭਾਏਗੀ ਕੰਗਨਾ

    ਫਿਲਮ ‘ਤੇਜ਼ਸ’ ‘ਚ ਪਾਇਲਟ ਵਜੋਂ ਦਿਸੇਗੀ ਕੰਗਨਾ ਰਨੌਤ

    ਮੁੰਬਈ। ਬਾਲੀਵੁੱਡ ਹੀਰੋਇਨ ਕੰਗਨਾ ਰਨੌਤ ਸਿਲਵਰ ਸਕਰੀਨ ‘ਤੇ ਪਾਇਲਟ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਕੰਗਨਾ ਰਨੌਤ ਆਪਣੀ ਆਉਣ ਵਾਲੀ ਫਿਲਮ ‘ਤੇਜ਼ਸ’ ‘ਚ ਪਾਇਲਟ ਦਾ ਕਿਰਦਾਰ ਨਿਭਾਉਣ ਜਾ ਹੀ ਹੈ।

    ਕੰਗਨਾ ਨੇ ਇਸ ਖੁਸ਼ਖਬਰੀ ਨੂੰ ਖੁਦ ਫੈਂਸ ਨਾਲ ਸਾਂਝਾ ਕਰਦਿਆਂ ਟਵੀਟ ਕਰਦਿਆਂ ਲਿਖਿਆ, ”ਇਸ ਦਸੰਬਰ ਨੂੰ ਟੇਕ-ਆਫ਼ ਕਰਨ ਲਈ ਤੇਜ਼ਸ ਤਿਆਰ ਹੈ। ਇਸ ਬਹਾਦਰੀ ਕਹਾਣੀ ਦਾ ਹਿੱਸਾ ਬਣਨ ਲਈ ਮਾਣ ਮਹਿਸੂਸ ਕਰ ਰਹੀ ਹਾਂ। ਇਹ ਸਾਡੇ ਬਹਾਦਰ ਏਅਰਫੋਰਸ ਪਾਇਲਟਾਂ ਲਈ ਇੱਕ ਵੱਡੀ ਗੱਲ ਹੈ। ਜੈ ਹਿੰਦ।”
    ਜ਼ਿਕਰਯੋਗ ਹੈ ਕਿ ਫਿਲਮ ‘ਤੇਜ਼ਸ’ ਨੂੰ ਡਾਇਰੈਕਟ ਸਰਵੇਸ਼ ਮੇਵਾੜਾ ਕਰ ਰਹੇ ਹਨ। ਪ੍ਰਸਿੱਧ ਨਿਰਮਾਤਾ ਰਾਨੀ ਸਰਕੂਵਾਲਾ ਇਸ ਨੂੰ ਪ੍ਰੋਡਊਸ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸੀ ਪਰ ਕੋਰੋਨਾ ਦੀ ਵਜ੍ਹਾ ਕਾਰਨ ਸ਼ਾਇਦ ਫਿਲਮ ਨੂੰ ਹਾਲੇ ਟਾਲਿਆ ਗਿਆ ਹੈ। ਹੁਣ ਦਸੰਬਰ ‘ਚ ਫਿਲਮ ਦੀ ਸ਼ੂਟਿੰਗ ‘ਤੇ ਕੰਮ ਸ਼ੁਰੂ ਕੀਤਾ ਜਾਵੇਗਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.